ਆਮ ਖਬਰਾਂ

ਦਮਦਮੀ ਟਕਸਾਲ ਵੱਲੋਂ “ਦਮਦਮੀ ਟਕਸਾਲ ਦਾ ਪੰਥ ਪ੍ਰਤੀ ਯੋਗਦਾਨ” ਵਿਸ਼ੇ ‘ਤੇ ਸੈਮੀਨਾਰ 20 ਨੂੰ ਮੋਗਾ ਵਿਖੇ

October 17, 2019 | By

ਮਹਿਤਾ: ਦਮਦਮੀ ਟਕਸਾਲ ਵੱਲੋਂ 20 ਅਕਤੂਬਰ ਨੂੰ 2019, ਦਿਨ ਐਤਵਾਰ ਨੂੰ ਮੋਗੇ ਦੇ ਗੁਰੂ ਨਾਨਕ ਕਾਲਜ ਵਿਖੇ “ਦਮਦਮੀ ਟਕਸਾਲ ਦਾ ਪੰਥ ਪ੍ਰਤੀ ਯੋਗਦਾਨ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਇਸ ਬਾਰੇ ਦਮਦਮੀ ਟਕਸਾਲ ਦੇ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦਸਿਆ ਕਿ ਇਹ ਸੈਮੀਨਾਰ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੈ।

ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੌਜੂਦਾ ਮੁੱਖ-ਕੇਂਦਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਸੰਬੰਧੀ ਇਕ ਗੁਰਮਤਿ ਸਮਾਗਮ ਮਹਿਤਾ ਚੌਕ ਵਿਖੇ 23-24-25 ਅਕਤੂਬਰ 2019 ਨੂੰ ਵੱਡੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ।

ਪ੍ਰੋ: ਸਰਚਾਂਦ ਸਿੰਘ ਖਿਆਲਾ ਵੱਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਮੁਖੀ ਕਿਹਾ ਕਿ ਕੌਮਾਂਤਰੀ ਸੈਮੀਨਾਰਾਂ ਦੀ ਲੜੀ ਵਜੋਂ ਅੰਮ੍ਰਿਤਸਰ ਸਾਹਿਬ, ਨਵੀਂ ਦਿੱਲੀ, ਪਟਿਆਲਾ ਅਤੇ ਮੁੰਬਈ ਤੋਂ ਬਾਅਦ ਮੋਗਾ ਵਿਖੇ ਇਹ ਪੰਜਵਾਂ ਸੈਮੀਨਾਰ ਹੋਵੇਗਾ, ਜੋ ਕਿ 11 ਤੋਂ ਦੁਪਹਿਰ 3 ਵਜੇ ਤੱਕ ਚੱਲੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕਿਆਂ ਹਨ।

ਬਾਬਾ ਹਰਨਾਮ ਸਿੰਘ ਦੀ ਹੋਰਨਾਂ ਨਾਲ | ਇਕ ਪੁਰਾਣੀ ਤਸਵੀਰ

ਜਾਣਕਾਰੀ ਮੁਤਾਬਕ ਦਮਦਮੀ ਟਕਸਾਲ ਦੇ ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਗਏ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਵਿਚ ਮੁਖ ਮਹਿਮਾਨ ਸ: ਨਿਰਮਲ ਸਿੰਘ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ, ਤੋਂ ਇਲਾਵਾ ਬਾਬਾ ਲੱਖਾ ਸਿੰਘ ਨਾਨਕਸਰ, ਬਾਬਾ ਜੋਰਾ ਸਿੰਘ ਬੱਧਨੀ ਕਲਾਂ, ਬਾਬਾ ਗੁਰਚਰਨ ਸਿੰਘ ਨਾਨਕਸਰ, ਬਾਬਾ ਪ੍ਰਦੀਪ ਸਿੰਘ ਬੋਰੇਵਾਲ, ਜਸਬੀਰ ਸਿੰਘ ਰੋਡੇ,

ਬਾਬਾ ਹਰਜਿੰਦਰ ਸਿੰਘ ਜਿੰਦੂ, ਭਾਈ ਕੁਲਵੰਤ ਸਿੰਘ ਭਾਈ ਕੀ ਸਮਾਧ ਅਤੇ ਭਾਈ ਈਸ਼ਰ ਸਿੰਘ ਸਪੁੱਤਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹੋਣਗੇ।
ਸੈਮੀਨਾਰ ਵਿਚ ਸਿਆਸਤਦਾਨ ਤੋਤਾ ਸਿੰਘ ਤੋਂ ਇਲਾਵਾ ਸ: ਹਰਭਜਨ ਸਿੰਘ ਡੇਹਰਾਦੂਨ, ਸ: ਗੁਰਚਰਨ ਸਿੰਘ ਲਾਂਬਾ, ਡਾ: ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ: ਸੁਖਦਿਆਲ ਸਿੰਘ, ਡਾ: ਕੁਲਵਿੰਦਰ ਸਿੰਘ, ਡਾ: ਪਰਮਜੀਤ ਕੌਰ, ਹਰਵਿੰਦਰ ਸਿੰਘ ਅਤੇ ਡਾ: ਗੁਰਤੇਜ ਸਿੰਘ ਆਪਣੇ ਵਿਚਾਰ ਰੱਖਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,