April 16, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਲੰਘੇ ਸਾਲ ਪਟਿਆਲਾ ਜੇਲ੍ਹ ਵਿਚ ਅਕਾਲ ਚਲਾਣਾ ਕਰ ਗਏ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਦੀ ਯਾਦ ਵਿਚ ਗੁਰਦੁਆਰਾ ਬੱਦੋਆਣਾ ਸਾਹਿਬ, ਪਿੰਡ ਡੱਲੀ (ਭੋਗਪੁਰ) ਜਲੰਧਰ ਵਿਖੇ 18 ਅਪਰੈਲ, 2019 ਨੂੰ ‘ਪਹਿਲਾ ਸ਼ਹੀਦੀ ਸਮਾਗਮ’ ਕਰਵਾਇਆ ਜਾ ਰਿਹਾ ਹੈ।
‘ਸਮੂਹ ਬੰਦੀ ਸਿੰਘ ਅਤੇ ਪੰਥਕ ਜਥੇਬੰਦੀਆਂ’ ਨੇ ਨਾਂ ਹੇਠ ਜਾਰੀ ਹੋਏ ਇਕ ਇਸ਼ਤਿਹਾਰ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਹੀਦੀ ਸਮਾਗਮ ਤਹਿਤ 10 ਵਜੇ ਅਰਦਾਸ ਹੋਵੇਗੀ ਜਿਸ ਉਪਰੰਤ ਢਾਡੀ ਤੇ ਕਵੀਸਰ ਵਾਰਾਂ ਹੋਣਗੀਆਂ ਤੇ ਬੁਲਾਰੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਨਗੇ।
⊕ ਸੰਬੰਧਤ ਖਬਰ: ਭਾਰਤ ਸਰਕਾਰ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਪਾਬੰਦੀ ਲਾਈ
ਜ਼ਿਕਰਯੋਗ ਹੈ ਕਿ 18 ਅਪਰੈਲ 2018 ਨੂੰ ਭਾਈ ਹਰਮਿੰਦਰ ਸਿੰਘ ਦੀ ਕੇਂਦਰੀ ਜੇਲ੍ਹ ਪਟਿਆਲਾ ਵਿਚ ਮੌਤ ਹੋ ਗਈ ਸੀ। ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਭਾਈ ਹਰਮਿੰਦਰ ਸਿੰਘ ਸਾਲ 2014 ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਸਨ।
⊕ ਸੰਬੰਧਤ ਖਬਰ: ਭਾਈ ਹਰਮਿੰਦਰ ਸਿੰਘ ਮਿੰਟੂ ਦਾ ਸਟੇਟ ਦੀ ਸਿੱਧੀ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ: ਐਡਵੋਕੇਟ ਜਸਪਾਲ ਸਿੰਘ ਮੰਝਪੁਰ
Related Topics: Bhai Harminder Singh Mintu, Khalistan Liberation Force