October 29, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ– ਸਿੱਖ ਆਜਾਦੀ ਲਈ ਜੱਦੋ-ਜਹਿਦ ਕਰ ਰਹੀ ਜਥੇਬੰਦੀ ਦਲ ਖਾਲਸਾ ਨੇ ਨਵੰਬਰ 1984 ਕਤਲੇਆਮ ਦੀ 34ਵੀਂ ਮੌਕੇ ਕਤਲ ਕੀਤੇ ਗਏ ਬੇਦੋਸ਼ੇ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਅਤੇ ਸਿੱਖ ਕੌਮ ਦੀ ਆਜ਼ਾਦੀ ਤੇ ਇਨਸਾਫ ਦੀ ਲੋਅ ਨੂੰ ਮੱਘਦਾ ਰੱਖਣ ਲਈ 3 ਨਵੰਬਰ ਨੂੰ ਅੰਮ੍ਰਿਤਸਰ ਵਿਖੇ ‘ਮਸ਼ਾਲ ਮਾਰਚ’ ਕਰਨ ਦਾ ਫੈਸਲਾ ਕੀਤਾ ਹੈ।
ਜਥੇਬੰਦੀ ਦੇ ਕਾਰਕੁੰਨ ਹੱਥਾਂ ਵਿੱਚ ਮਸ਼ਾਲਾਂ, ਨਸਲਕੁਸ਼ੀ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਬੈਨਰ ਲੈ ਕੇ ਭੰਡਾਰੀ ਪੁਲ ਤੋਂ ਤੁਰ ਕੇ ਦਰਬਾਰ ਸਾਹਿਬ ਤੱਕ ਜਾਣਗੇ ਜਿਥੇ ਕੰਪਲੈਕਸ ਦੇ ਬਾਹਰ ਸ਼ਾਮ ੫ ਤੋਂ ੭ ਵਜੇ ਤੱਕ ਬੈਠਣਗੇ। ਜਥੇਬੰਦੀ ਵਲੋਂ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ੧੯੮੪ ਮੋਮਬਤੀਆਂ ਵੀ ਜਗਾਈਆਂ ਜਾਣਗੀਆਂ।
ਜਥੇਬੰਦੀ ਦੇ ਮੁੱਖ ਬੁਲਾਰੇ ਦਾ ਕਹਿਣੈ ਕਿ ਨਵੰਬਰ ੧੯੮੪ ਨੂੰ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ਹੈਵਾਨੀਅਤ ਦਾ ਨੰਗਾ ਨਾਚ ਕੀਤਾ ਗਿਆ ਸੀ। ਉਹਨਾਂ ਸਖਤ ਟਿਪਣੀ ਕਰਦਿਆਂ ਕਿਹਾ ਕਿ ਇਹ ਨਸਲਕੁਸ਼ੀ ਦਾ ਘੋਰ ਪਾਪ ਸੀ ਪਰ ਇਸ ਮੁਲਕ ਦੇ ਆਗੂਆਂ, ਮੀਡੀਆ ਅਤੇ ਫਿਰਕੂ ਲੋਕਾਂ ਨੇ ਇਸਨੂੰ ਅਜ ਤੱਕ ਕੇਵਲ ਇਕ ‘ਦੰਗੇ’ ਵਜੋਂ ਹੀ ਲਿਿਖਆ-ਪੜ੍ਹਿਆ ਹੈ।
ਦਲ ਖਾਲਸਾ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਇਨਸਾਫ ਦੇ ਨਾਮ ਤੇ ਬਣੇ ਕਮਿਸ਼ਨ ਅਤੇ ਜਾਂਚ ਕਮੇਟੀਆਂ ਖੋਖਲੀਆਂ ਸਾਬਿਤ ਹੋਈਆਂ ਹਨ ਅਤੇ ਸਿਤਮ ਦੀ ਗੱਲ ਹੈ ਕਿ ਦੁਨੀਆਂ ਦੇ ਸ਼ਕਤੀਸ਼ਾਲੀ ਮੁਲਕ ਖਾਮੋਸ਼ ਹਨ। ਜਥੇਬੰਦੀ ਨੇ ਸਪਸ਼ਟ ਕੀਤਾ ਕਿ ਨਵੰਬਰ ੧੯੮੪ ਵਰਗੇ ਕਤਲੇਆਮ ਦੇ ਦੁਰਾਹਅ ਨੂੰ ਰੋਕਣ ਦਾ ਇੱਕੋ-ਇੱਕ ਹੱਲ ਭਾਰਤ ਤੋਂ ਪੰਜਾਬ ਦੀ ਆਜ਼ਾਦੀ ਹੈ।
ਸਿੱਖ ਨਸਲਕੁਸ਼ੀ ਨੂੰ ਦਰਸਾਉਂਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਜਾਣ-
ਏਸੇ ਦੌਰਾਨ ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਨੂੰ ਪਿਛਲੇ ਸਾਲ ਅੰਤਰਿੰਗ ਕਮੇਟੀ ਵਲੋਂ ਪਾਸ ਕੀਤੇ ਮਤੇ ਨੂੰ ਚੇਤੇ ਕਰਵਾਉਦਿਆਂ ਮੁੜ ਮੰਗ ਕੀਤੀ ਹੈ ਕਿ ਉਹ ਸਿੱਖ ਆਜਾਇਬ ਘਰ ਵਿੱਚ ਨਵੰਬਰ ੧੯੮੪ ਸਿੱਖ ਕਤਲੇਆਮ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਪੇਨਟਿੰਗਸ (ਚਿੱਤਰ) ਲਗਾਵੇ।
ਜ਼ਿਕਰਯੋਗ ਹੈ ਕਿ ਪਿਛਲੇ ਵਰੇ ੬ ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਪਟਿਆਲਾ ਵਿਖੇ ਹੋਈ ਅੰਤਰਿੰਗ ਕਮੇਟੀ ਨੇ ਇਸ ਸਬੰਧੀ ਮਤਾ ਕੀਤਾ ਸੀ ਜਿਸ ਉਤੇ ਅਜੇ ਤੱਕ ਕੋਈ ਅਮਲ ਨਹੀਂ ਕੀਤਾ ਗਿਆ।
ਦਲ ਖਾਲਸਾ ਦਾ ਮੰਨਣਾ ਹੈ ਕਿ ਨਵੰਬਰ ੧੯੮੪ ਵਿੱਚ ਦਿੱਲੀ ਦੇ ਹੁਕਮਰਾਨਾਂ ਅਤੇ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਅਤੇ ਅਗਵਾਈ ਹੇਠ ਜੋ ਦਰਦਨਾਕ ਕਤਲੇਆਮ ਵਾਪਰਿਆ ਹੈ, ਉਹ ਸਿੱਖ ਇਤਿਹਾਸ ਅਤੇ ਵਿਰਸੇ ਦਾ ਹਿੱਸਾ ਬਣਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਕੌਮ ਦੀ ਮਾਨਸਿਕਤਾ ਵਿੱਚ ਇਹਨਾਂ ਘਟਨਾਵਾਂ ਦੀਆਂ ਯਾਦਾਂ ਧੁੰਦਲੀਆਂ ਪੈਣ।
ਆਗੂਆਂ ਨੇ ਕਿਹਾ ਕਿ ਸਿੱਖ ਅਜਇਬ ਘਰ ਵਿੱਚ ਬ੍ਰਿਿਟਸ਼ ਰਾਜ ਅਤੇ ਮੁਗਲ ਸ਼ਾਸਕਾਂ ਵਲੋਂ ਸਿੱਖ ਕੌਮ ‘ਤੇ ਜੋ ਜ਼ੁਲਮ ਕੀਤੇ ਗਏ ਸਨ, ਉਸ ਦੀਆਂ ਢੁਕਵੀਆਂ ਤਸਵੀਰਾਂ ਹਨ। ਉਹਨਾਂ ਕਿਹਾ ਕਿ ਇਸੇ ਤਰਜ਼ ਉਤੇ ਮੌਜੂਦਾ ਸਮੇਂ ਦੇ ਭਾਰਤ ਦੇ ਹਾਕਮਾਂ ਅਤੇ ਲੀਡਰਾਂ ਵਲੋਂ ੧੯੮੪ ਵਿੱਚ ਦਿੱਲੀ ਅਤੇ ਹੋਰਨਾਂ ਥਾਂਵਾਂ ‘ਤੇ ਵਹਿਸ਼ੀ ਢੰਗ ਨਾਲ ਜ਼ੁਲਮ ਢਾਹੇ ਗਏ ਸਨ, ਉਸ ਨੂੰ ਦਰਸਾਉਂਦੀਆਂ ਚਿੱਤਰ ਲਾਏਂ ਜਾਣ। ਉਹਨਾਂ ਕਿਹਾ ਕਿ ਸਿੱਖ ਦਰਦ ਨੂੰ ਦਰਸਾਉਂਦੇ ਚਿੱਤਰ ਅਤੇ ਅਸਲ ਤਸਵੀਰਾਂ ਸਿੱਖ ਅਜਾਇਬ ਘਰ ਦਾ ਹਿੱਸਾ ਬਨਣ।
Related Topics: Bhai Kanwarpal Singh, Dal Khalsa International, Sikh Genocide 1984