August 13, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅੱਜ ਦਿੱਲੀ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਿਦਆਰਥੀ ਉਮਰ ਖਾਲਿਦ ਨੂੰ ਕਿਸੇ ਅਣਪਛਾਤੇ ਬੰਦੇ ਵੱਲੋ ਗੋਲੀਆਂ ਚਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਹਮਲਾ ਦਿੱਲੀ ਦੇ ਸੰਵਿਧਾਨ ਕਲੱਬ (Constitution Club) ਦੇ ਬਾਹਰ ਹੋਇਆ। ਇਸ ਹਮਲੇ ਵਿੱਚ ਉਮਰ ਖਾਲਿਦ ਬਚ ਗਿਆ ਹੈ। ਹਮਲਾ ਕਿਸ ਨੇ ਕੀਤਾ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।

ਹਮਲਾ ਤੋ ਬਾਅਦ ਦੀ ਤਸਵੀਰ
ਦੱਸਣਯੋਗ ਹੈ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ 9 ਫਰਵਰੀ ਵਾਲੇ ਦਿਨ ਅਫਜਲ ਗੁਰੂ ਦੀ ਬਰਸੀ ਮਨਾਉਣ ਵਾਲੇ ਵਿਦਿਆਰਥੀਆਂ ਵਿੱਚੋਂ ਵਿਦਿਆਰਥੀ ਆਗੂ ਕਨਹੀਆਂ ਕੁਮਾਰ ਸਮੇਤ ਉਕਤ ਵਿਦਿਆਰਥੀਆਂ ਨੂੰ ਦਿੱਲੀ ਪੁਲਿਸ ਵੱਲੋਂ ਦੇਸ਼ ਧ੍ਰੋਹ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਖ਼ਬਰ ਲਿਖੇ ਜਾਣ ਤੱਕ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾਵੇ।
Related Topics: JNU, Umar Khalid