August 29, 2011 | By ਸਿੱਖ ਸਿਆਸਤ ਬਿਊਰੋ
ਜੀਰਾ (25 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਜੀਰਾ ਤੋ ਚੋਣ ਲੜ ਰਹੇ ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ ਦੀ ਯੋਜਨਾਬਧ ਢੰਗ ਨਾਲ ਚੋਣ ਪ੍ਰਕਿਰਿਆ ਨੇ ਹਲਕਾ ਜੀਰਾ ਅੰਦਰ ਜੋਰ ਪਕੜ ਲਿਆ ਹੈ। ਵੋਟਰ ਸੰਗਤਾਂ ਵਲੋ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਚੋਣ ਮੁੰਹਿਮ ਨੂੰ ਜੋਰਦਾਰ ਹੁੰਗਾਰਾ ਦਿਤਾ ਜਾ ਰਿਹਾ ਹੈ। ਜੀਰਾ ਹਲਕੇ ਦੇ ਫਤਿਹਗੜ ਪੰਜਤੂਰ, ਜੀਰਾ ਅਤੇ ਮਖੂ ਸ਼ਹਿਰ ਅੰਦਰ ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸ਼ਨ ਦੀ ਚੋਣ ਪ੍ਰਚਾਰ ਸਮਗਰੀ ਪੋਸਟਰ ਅਤੇ ਅਪੀਲ ਵਾਲੇ ਇਸ਼ਤਿਹਾਰਾਂ ਨੂੰ ਲੋਕ ਬੜੇ ਗੋਹ ਨਾਲ ਪੜ, ਦੇਖ ਅਤੇ ਵਿਚਾਰ ਰਹੇ ਹਨ। ਪਰਤੂੰ ਕਈ ਥਾਵਾਂ ਤੇ ਵਿਰੋਧੀ ਉਮੀਦਵਾਰ ਵਲੋ ਬੁਖਲਾਹਟ ਵਿਚ ਆ ਕੇ ਫੈਡਰੇਸ਼ਨ ਪ੍ਰਧਾਨ ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ ਦੇ ਪੋਸਟਰ ਪਾੜੇ ਜਾ ਰਹੇ ਹਨ।ਇਸ ਸਬੰਧੀ ਲਿਖਤੀ ਸ਼ਕਾਇਤਾਂ ਚੀਫ ਗੁਰਦੁਆਰਾ ਚੋਣ ਕਮੀਸ਼ਨ ਭਾਰਤ ਸ਼੍ਰੀ ਹਰਫੂਲ ਸਿੰਘ ਬਰਾੜ ਨੂੰ ਭੇਜ ਦਿਤੀਆਂ ਹਨ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਾਰਜ ਸਿੰਘ ਧਰਮ ਸਿੰਘ ਵਾਲਾ, ਮੀਤ ਪ੍ਰਧਾਨ ਸ੍ਰ: ਗੁਰਮੁਖ ਸਿੰਘ ਸੰਧੂ ਨੇ ਕਿਹਾ ਕਿ ਸਿਖ ਕੌਮ ਨੂੰ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਦੀ ਸ਼ਹਿ ਤੇ ਬਣੇ ਅਖੋਤੀ ਪੰਥਕ ਮੋਰਚੇ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਪੂਰਾ ਬਿਊਰਾ ਹਲਕੇ ਦੇ ਵੋਟਰਾਂ ਨੂੰ ਦਿਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਰੋਧੀ ਉਮੀਦਵਾਰ ਪਾਸ ਕੋਈ ਪੰਥਕ ਏਜੰਡਾ ਨਹੀ । ਉਹ ਸਿਰਫ ਸਿਆਸੀ ਸਹਿ ਤੇ ਸਿਖ ਸੰਗਤਾਂ ਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਨੀਆਂ ਚਾਹੁੰਦੇ ਹਨ। ਜਿਸ ਨੂੰ ਅਸੀ ਹਰ ਹਾਲ ਠਲ ਪਾ ਕੇ ਕਾਮਯਾਬ ਹੋਵਾਗੇ।
Related Topics: All India Sikh Students Federation (AISSF), Shiromani Gurdwara Parbandhak Committee (SGPC)