ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਬਰਤਾਨੀਆ ਪਹੁੰਚੇ ਮੋਦੀ ਦਾ ਮੁਜ਼ਾਹਰਿਆਂ ਨਾਲ ਸਵਾਗਤ ਕਰਨ ਦੀਆਂ ਤਿਆਰੀਆਂ

April 18, 2018 | By

ਲੰਡਨ: ਕਾਮਨਵੈਲਥ ਦੇਸ਼ਾਂ ਦੇ ਪ੍ਰਮੁੱਖਾਂ ਦੀ ਬਰਤਾਨੀਆ ਵਿਚ ਹੋ ਰਹੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਲੰਡਨ ਪਹੁੰਚੇ ਨਰਿੰਦਰ ਮੋਦੀ ਖਿਲਾਫ ਵੱਡੇ ਰੋਸ ਮੁਜ਼ਾਹਰਿਆਂ ਦੀਆਂ ਤਿਆਰੀਆਂ ਉਲੀਕੀਆਂ ਗਈਆਂ ਹਨ ਜੋ ਅੱਜ ਤੋਂ ਸ਼ੁਰੂ ਹੋ ਕੇ ਅਗਲੇ ਦਿਨਾਂ ਦੌਰਾਨ ਵੀ ਜਾਰੀ ਰਹਿਣਗੇ।

‘ਦਾ ਹਿੰਦੂ’ ਅਖਬਾਰ ਵਿਚ ਛਪੀ ਖਬਰ ਅਨੁਸਾਰ ਮੋਦੀ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਵਿਚ ਭਾਰਤ ਅੰਦਰ ਹੋ ਰਿਹਾ ਜਿਣਸੀ ਸੋਸ਼ਣ (ਬਲਾਤਕਾਰ), ਕਸ਼ਮੀਰ ਵਿਚ ਮਨੁੱਖੀ ਹੱਕਾਂ ਦਾ ਘਾਣ, ਦਲਿਤਾਂ ਅਤੇ ਧਾਰਮਿਕ ਘੱਟਗਿਣਤੀਆਂ ਖਿਲਾਫ ਹੋ ਰਹੀ ਹਿੰਸਾ ਮੁੱਖ ਮੁੱਦੇ ਹੋਣਗੇ।

ਫਾਈਲ ਫੋਟੋ

ਕਾਸਟਵਾਚ ਯੂਕੇ ਅਤੇ ਸਾਊਥ ਏਸ਼ੀਅਨ ਸੋਲੀਡੈਰਿਟੀ ਗਰੁੱਪ ਵਲੋਂ ਡਾਊਨਿੰਗ ਸਟਰੀਟ ਦੇ ਬਾਹਰ ਅੱਜ ਮੋਦੀ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਸ ਵਿਚ ਸਮੁੱਚੇ ਬਰਤਾਨੀਆ ਤੋਂ ਵੱਡੀ ਗਿਣਤੀ ਵਿਚ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਪਹੁੰਚਣ ਦੀ ਆਸ ਹੈ।

ਕਾਸਟਵਾਚ ਯੂਕੇ ਦੇ ਨੁਮਾਂਇੰਦੇ ਨੇ ਕਿਹਾ ਕਿ ਇਕ ਪਾਸੇ ਮੋਦੀ ਲੋਕਾਂ ਨੂੰ ਆਪਸ ਵਿਚ ਇਕਜੁੱਟ ਕਰਨ ਦੀ ਗੱਲ ਕਰਦੇ ਹਨ, ਪਰ ਦੂਜੇ ਪਾਸੇ ਉਨ੍ਹਾਂ ਦੇ ਲੋਕ, ਆਰ.ਐਸ.ਐਸ ਕਾਨੂੰਨ ਨੂੰ ਛਿੱਕੇ ਟੰਗ ਕੇ ਦਲਿਤਾਂ ਅਤੇ ਧਾਰਮਿਕ ਘੱਟਗਿਣਤੀਆਂ ਖਿਲਾਫ ਹਿੰਸਾ ਕਰ ਰਹੇ ਹਨ।

ਇਸ ਤੋਂ ਇਲਾਵਾ ਇਕ ਹੋਰ ਮੁਜ਼ਾਹਰਾ ਔਰਤਾਂ ਦੇ ਇਕ ਸਮੂਹ ਵਲੋਂ ਪਾਰਲੀਮੈਂਟ ਸਕੁਏਅਰ ਵਿਖੇ ਮੋਦੀ ਖਿਲਾਫ ਉਲੀਕਿਆ ਗਿਆ ਹੈ ਜਿਸ ਵਿਚ ਸ਼ਾਮਿਲ ਲੋਕ ਚਿੱਟੇ ਕਪੜੇ ਪਾ ਕੇ ਚੁਪ-ਚਾਪ ਖੜ੍ਹੇ ਹੋ ਕੇ ਕਠੂਆ, ਉਨਾਓ ਅਤੇ ਭਾਰਤ ਵਿਚ ਹੋ ਰਹੇ ਹੋਰ ਬਲਾਤਕਾਰਾਂ ਖਿਲਾਫ ਆਪਣਾ ਰੋਸ ਜ਼ਾਹਰ ਕਰਨਗੇ।

ਇਸ ਤੋਂ ਇਲਾਵਾ ਸਿੱਖ ਫੈਡਰੇਸ਼ਨ ਯੂ.ਕੇ ਵਲੋਂ ਵੀ ਪਾਰਲੀਮੈਂਟ ਸਕੁਏਅਰ ਵਿਖੇ ਭਾਰਤ ਵਿਚ ਸਿੱਖਾਂ ਨਾਲ ਹੁੰਦੇ ਵਿਤਕਰੇ ਅਤੇ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੋਹਲ ‘ਤੇ ਹੋਏ ਤਸ਼ੱਦਦ ਖਿਲਾਫ ਇਕ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਅੰਗਰੇਜੀ ਵਿਚ ਪੜ੍ਹਨ ਲਈ ਕਲਿਕ ਕਰੋ: Protests and Rallies Set to Greet Indian PM Narendra Modi in London

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,