March 14, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਚੰਡੀਗੜ੍ਹ ਅੰਤਰਰਾਂਸ਼ਟਰੀ ਹਵਾਈ ਅੱਡਾ 12 ਮਈ ਤੋਂ 31 ਮਈ ਤਕ ਬੰਦ ਰਹੇਗਾ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਹਵਾਈ ਅੱਡੇ ਵਿਚ ਹਵਾਈ ਪੱਟੀ ਦੇ ਚਲ ਰਹੇ ਮੁਰੰਮਤ ਕਾਰਜਾਂ ਕਾਰਨ ਇਸ ਨੂੰ ਬੰਦ ਕੀਤਾ ਜਾਵੇਗਾ।
ਚੰਡੀਗੜ੍ਹ ਹਵਾਈ ਅੱਡੇ ਦੇ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ 12 ਮਈ ਤੋਂ 31 ਮਈ ਤਕ ਕੋਈ ਵੀ ਯਤਾਰੀ ਜਾ ਫੌਜੀ ਜਹਾਜ ਇਸ ਹਵਾਈ ਅੱਡੇ ਤੋਂ ਉਡਾਣ ਨਹੀਂ ਭਰ ਸਕੇਗਾ। ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ਦੀ ਹਵਾਈ ਪੱਟੀ ਨੂੰ ਹੋਰ ਲੰਬਾ ਕੀਤਾ ਜਾ ਰਿਹਾ ਹੈ ਜਿਸ ਨਾਲ ਲੰਬੀ ਦੂਰੀ ਦੇ ਵੱਡੇ ਯਾਤਰੀ ਜਹਾਜ਼ ਵੀ ਇਸ ਹਵਾਈ ਅੱਡੇ ਤੋਂ ਉਡਾਣ ਭਰ ਸਕਣਗੇ ਅਤੇ ਯੂ.ਐਸ, ਯੂ.ਕੇ, ਕੈਨੇਡਾ ਅਤੇ ਯੂਰੋਪ ਦੇ ਹੋਰ ਦੇਸ਼ਾਂ ਤਕ ਉਡਾਣਾਂ ਸ਼ੁਰੂ ਹੋ ਸਕਣਗੀਆਂ।
Related Topics: Chandigarh Airport