December 6, 2017 | By ਸਿੱਖ ਸਿਆਸਤ ਬਿਊਰੋ
ਲਾਹੌਰ: ਪਾਕਿਸਤਾਨ ਫ਼ੌਜ ਦੇ ਪਹਿਲੇ ਸਿੱਖ ਅਧਿਕਾਰੀ ਦੇ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਪੁੱਜੇ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਮੁਸਲਿਮ ਬਹੁਤਾਤ ਵਾਲੇ ਦੇਸ਼ ਵਿਚ ਧਾਰਮਿਕ ਘੱਟ ਗਿਣਤੀ ਵਾਲੇ ਲੋਕਾਂ ਦੇ ਹੱਕਾਂ ਦਾ ਪੂਰਾ ਸਨਮਾਨ ਕਰਦੀ ਹੈ। ਮੇਜਰ ਹਰਚਰਨ ਸਿੰਘ ਦਾ ਅਨੰਦ ਕਾਰਜ ਬੀਤੇ ਐਤਵਾਰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਹੋਇਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਵਿਆਹ ਸਮਾਗਮ ‘ਚ ਫ਼ੌਜ ਦੇ ਮੌਜੂਦਾ ਅਤੇ ਸੇਵਾਮੁਕਤ ਕਈ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਬਾਜਵਾ ਨੇ ਵੀ ਮੇਜਰ ਹਰਚਰਨ ਸਿੰਘ ਨੂੰ ਉਨ੍ਹਾਂ ਦੇ ਵਿਆਹ ‘ਤੇ ਵਧਾਈਆਂ ਭੇਜੀਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਸਿੱਖਾਂ ਧਾਰਮਿਕ ਘੱਟ ਗਿਣਤੀਆਂ ਵਜੋਂ ਮਾਨਤਾ ਹਾਸਲ ਹੈ। ਮੇਜਰ ਹਰਚਰਨ ਸਿੰਘ 2007 ਵਿਚ ਪਾਕਿਸਤਾਨ ਫ਼ੌਜ ‘ਚ ਪਹਿਲੇ ਸਿੱਖ ਅਧਿਕਾਰੀ ਵਜੋਂ ਸ਼ਾਮਿਲ ਹੋਏ ਸਨ। ਪਾਕਿਸਤਾਨੀ ਮੀਡੀਆ ਅਨੁਸਾਰ ਮੇਜਰ ਹਰਚਰਨ ਸਿੰਘ ਦਾ ਪਰਿਵਾਰ 1970 ਵਿਚ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਖਵਾ ਤੋਂ ਨਨਕਾਣਾ ਸਾਹਿਬ (ਪੰਜਾਬ) ਵਿਖੇ ਆ ਗਿਆ ਸੀ।
Related Topics: Major Harcharan SIngh, Pakistan Army, Sikhs in Nankana Sahib, Sikhs In Pakistan