December 2, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: 9 ਸਾਲਾਂ ਬਾਅਦ ਯੂ.ਕੇ. ਤੋਂ ਪਰਤੇ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਨੇ ਸ਼ੁੱਕਰਵਾਰ (1 ਦਸੰਬਰ, 2017) ਨੂੰ ਲੁਧਿਆਣਾ ਦੀ ਇਕ ਅਦਾਲਤ ’ਚ ਪੇਸ਼ ਕੀਤਾ। ਪੁਲਿਸ ਨੇ ਅਮਿਤ ਸ਼ਰਮਾ ਦੇ ਕਤਲ ਦੇ ਮਾਮਲੇ ’ਚ ਅਦਾਲਤ ਤੋਂ ਜਿੰਮੀ ਦਾ ਰਿਮਾਂਡ ਮੰਗਿਆ, ਪਰ ਅਦਾਲਤ ਨੇ ਜਿੰਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ।
ਇਸੇ ਦੌਰਾਨ ਜਿੰਮੀ ਨੂੰ ਥਾਣਾ ਸਲੇਮ ਟਾਬਰੀ (ਲੁਧਿਆਣਾ) ਦੀ ਪੁਲਿਸ ਨੇ ਪਾਦਰੀ ਸੁਲਤਾਨ ਮਸੀਹ ਕਤਲ ਮਾਮਲੇ ’ਚ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਅਦਾਲਤ ਨੂੰ ਰਿਮਾਂਡ ਮੰਗਣ ਦਾ ਕਾਰਨ ਦੱਸਿਆ ਕਿ ਜਿੰਮੀ ਸਿੰਘ ਨੇ ਇੱਕ ਜਾਅਲੀ ਆਈਡੀ ਬਣਾ ਰੱਖੀ ਸੀ ਜਿਸ ਤੋਂ ਉਸਨੇ ਕੁਝ ਪੈਸੇ ਭੇਜੇ ਸਨ ਜਿਸ ਬਾਰੇ ਪੁੱਛਗਿਛ ਕਰਨੀ ਬਾਕੀ ਹੈ। ਜਿੱਥੋਂ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਸਬੰਧਤ ਖ਼ਬਰ:
ਮੀਡੀਆ ਰਿਪੋਰਟਾਂ: ਜਗਜੀਤ ਸਿੰਘ ਜੱਗੀ ਨਾਂ ਦੇ ਸਿੱਖ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਜੰਮੂ ਤੋਂ ਚੁੱਕਿਆ …
Related Topics: Arrests of sikh youth in punjab, Jimmy Singh @ Taljit Singh (UK), Punjab Police