October 12, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਵਿਚਾਰ ਮੰਚ ਸੰਵਾਦ ਵਲੋਂ 15 ਅਕਤੂਬਰ (ਐਤਵਾਰ), 2017 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ‘ਵਿਆਖਿਆ’ ਵਿਸ਼ੇ ‘ਤੇ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਸ ਵਿਚ ਡਾ. ਦਰਸ਼ਨ ਸਿੰਘ (ਸਾਬਕਾ ਮੁਖੀ ਅਤੇ ਪ੍ਰੋਫੈਸਰ, ਧਰਮ ਅਧਿਐਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ਡਾ. ਕੰਵਲਜੀਤ ਸਿੰਘ (ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਮਹਿਕਮਾ, ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ), ਡਾ. ਸੇਵਕ ਸਿੰਘ (ਸਾਬਕਾ ਸਹਾਇਕ ਪ੍ਰੋਫੈਸਰ, ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ) ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।
15 ਅਕਤੂਬਰ (ਐਤਵਾਰ) ਨੂੰ ਹੋਣ ਵਾਲੀ ਇਹ ਵਿਚਾਰ-ਚਰਚਾ ਸਵੇਰੇ 9:30 ਵਜੇ ਸ਼ੁਰੂ ਹੋ ਕੇ ਦੁਪਹਿਰ 1:30 ਤਕ ਚੱਲੇਗੀ। ਵਿਚਾਰ-ਗੋਸ਼ਟੀ ਦੇ ਸਬੰਧ ‘ਚ ਵਧੇਰੇ ਜਾਣਕਾਰੀ ਲਈ 84271-01699, 98554-01843 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਿਚਾਰ ਚਰਚਾ ਦੇ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਸੰਵਾਦ ਵਲੋਂ ਹੁਣ ਤਕ “ਰਾਸ਼ਟਰਵਾਰ”, “ਆਧੁਨਿਕਤਾ: ਇਕ ਪੜਚੋਲ”, “ਭਾਰਤੀ ਰਾਸ਼ਟਰ ਦੀ ਉਸਾਰੀ ‘ਚ ਮੀਡੀਆ ਅਤੇ ਮਨੋਰੰਜਨ ਸਾਧਨਾਂ ਦੀ ਵਰਤੋਂ”, “ਪੰਥ-ਪੰਜਾਬ: ਹਾਲਾਤ ਅਤੇ ਹੱਲ” ਵਿਸ਼ੇ ‘ਤੇ ਵਿਚਾਰ ਚਰਚਾਵਾਂ ਕਰਵਾਈਆਂ ਜਾ ਚੁਕੀਆਂ ਹਨ।
ਸੰਵਾਦ ਵਲੋਂ ਵਿਚਾਰ-ਚਰਚਾ ‘ਚ ਵਿਦਵਾਨ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
Related Topics: Bhai Mandhir Singh, Dr. Darshan Singh, Dr. Kanwaljit Singh, Dr. Sewak Singh, Jaspal Singh Manjhpur (Advocate), Punjabi Bhawan Ludhiana, Samvad