ਸਿਆਸੀ ਖਬਰਾਂ

ਬੇਅਦਬੀ ਕਰਵਾਉਣ ਵਾਲੇ ਹੀ ਜਾਂਚ ਵਿੱਚ ਸਹਿਯੋਗ ਕਿਉਂ ਦੇਣਗੇ: ਭਾਈ ਬਲਬੀਰ ਸਿੰਘ ਅਰਦਾਸੀਆ

October 9, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਰਬਾਰ ਸਾਹਿਬ ਮੱਥਾ ਟੇਕਣ ਆਏ ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੇਣ ਤੋਂ ਨਾਂਹ ਕਰਨ ਵਾਲੇ ਦਰਬਾਰ ਸਾਹਿਬ ਦੇ ਅਰਦਾਸੀਆ ਭਾਈ ਬਲਬੀਰ ਸਿੰਘ ਨੇ ਅੱਜ (8 ਅਕਤੂਬਰ, 2017) ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੋਮਣੀ ਕਮੇਟੀ ਦੀ ਕਾਰਜਾਕਰਣੀ ਵਲੋਂ ਬੀਤੇ ਦਿਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਦੇਣ ਤੋਂ ਨਾਂਹ ਕਰਦਿਆਂ ਰੱਦ ਕਰਨ ‘ਤੇ ਟਿੱਪਣੀ ਕਰਦਿਆਂ ਭਾਈ ਬਲਬੀਰ ਸਿੰਘ ਨੇ ਕਿਹਾ ਕਿ ਕਮੇਟੀ ਦੇ ਇਸ ਵਤੀਰੇ ਦੀ ਭਾਵਨਾ ਸਪੱਸ਼ਟ ਹੈ ਕਿ ਕੌਮ ਨੇ ਜਿਸ ਪਰੀਵਾਰ ਨੂੰ ਆਪਣੀ ਵਾਗਡੋਰ ਸੌਂਪੀ ਹੋਈ ਹੈ ਉਹੀ ਤਾਂ ਕੌਮ ਦੇ ਸਿਧਾਤਾਂ ਦੀ ਅਣਦੇਖੀ ਅਤੇ ਗੁਰੂ ਸਾਹਿਬ ਦੇ ਨਿਰਾਦਰ ਲਈ ਜ਼ਿੰਮੇਵਾਰ ਹੈ।

ਭਾਈ ਬਲਬੀਰ ਸਿੰਘ ਅਰਦਾਸੀਆ

ਭਾਈ ਬਲਬੀਰ ਸਿੰਘ ਅਰਦਾਸੀਆ

ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਵਾਉਣ ਵਾਲਾ ਅਤੇ ਦੋਸ਼ੀਆਂ ਨੂੰ ਮਦਦ ਕਰਨ ਵਾਲਾ ਬਾਦਲ ਪਰਿਵਾਰ ਹੀ ਹੈ। ਭਾਈ ਬਲਬੀਰ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਸੇਵਾ ਤੋਂ ਮੈਨੂੰ ਸਿਰਫ ਇਸ ਕਰਕੇ ਦੂਰ ਕੀਤਾ ਗਿਆ ਕਿਉਂਕਿ ਦਾਸ ਨੇ ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਨਹੀਂ ਦਿੱਤਾ। ਸ਼੍ਰੋਮਣੀ ਕਮੇਟੀ ਅੰਦਰ ਮੌਜੂਦ ਬਾਦਲਾਂ ਦੇ ਚਾਪਲੂਸਾਂ ਤੇ ਵਫਾਦਾਰਾਂ ਨੇ ਮੇਰੇ ਫੰਡ ਤੀਕ ਰੋਕ ਦਿੱਤੇ ਪਰ ਮੈਨੂੰ ਇਹ ਦਰਦ ਜ਼ਿਆਦਾ ਮਹਿਸੂਸ ਨਹੀ ਹੁੰਦਾ; ਦੁਖ ਇਸ ਗੱਲ ਦਾ ਹੈ ਕਿ ਕੌਮ ਨੂੰ ਕਿਉਂ ਕੋਈ ਯੋਗ ਆਗੂ ਨਹੀਂ ਮਿਲ ਰਿਹਾ। ਭਾਈ ਬਲਬੀਰ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਅਜੇ ਵੀ ਸਮਝਾਇਆ ਜਾ ਰਿਹੈ ਕਿ “ਤੈਨੂੰ ਬਾਦਲਾਂ ਦੇ ਖਿਲਾਫ ਬੋਲਣ ਦੀ ਕੀ ਜ਼ਰੂਰਤ ਹੈ। ਅਸੀਂ ਵੀ ਤਾਂ ਚੁੱਪ ਹੋਕੇ ਹਰ ਖੁਸ਼ੀ ਲੈ ਰਹੇ ਹਾਂ।” ਪਰ ਗੁਰੂ ਪੰਥ ਜੀਓ ਮੈਨੂੰ ਤੁਹਾਡੀ ਤੇ ਗੁਰੂ ਸਾਹਿਬ ਦੀ ਖੁਸ਼ੀ ਚਾਹੀਦੀ ਹੈ। ਮੈਂ ਜਿਸ ਹਾਲ ੱਿਵਚ ਹਾਂ ਖੁਸ਼ ਹਾਂ ਪਰ ਕੌਮ ਕਿਸੇ ਤਣਪੱਤਣ ਜ਼ਰੂਰ ਲੱਗੇ ਇਹ ਮੇਰੀ ਦਿਲੀ ਇੱਛਾ ਹੈ। ਇਹ ਲੋਕ ਮੇਰੇ ਤੋਂ ਹਾਲੇ ਵੀ ਖਫਾ ਹਨ, ਜੇ ਕਿਧਰੇ ਮੇਰਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਗੁਨਾਹਗਾਰ ਤਹਾਡੇ ਸਾਹਮਣੇ ਹੀ ਹਨ’।

ਜ਼ਿਕਰਯੋਗ ਹੈ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀਂ ਭਾਈ ਬਲਬੀਰ ਸਿੰਘ ਨੂੰ ਮੁੜ ਡਿਊਟੀ ;ਤੇ ਹਾਜ਼ਰ ਹੋਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਹ ਕਹਿ ਕੇ ਟਾਲ ਦਿੱਤਾ ਕਿ ‘ਬਡੁੰਗਰ ਕੋਲ ਈ ਹਾਜ਼ਰ ਹੋ ਜਾ ਸਾਡੇ ਪਾਸ ਤਾਂ ਥਾਂ ਨਹੀਂ ਤੇਰੇ ਵਰਗਿਆਂ ਲਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,