September 28, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਅਸਲਾ ਡੀਲਰ ਅਭਿਸ਼ੇਕ ਵਰਮਾ ਨੂੰ ਵਾਧੂ ਸੁਰੱਖਿਆ ਮੁਹੱਈਆ ਕਰਨ ਲਈ ਕਿਹਾ। 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਗਵਾਹ ਵਰਮਾ ਨੂੰ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆਂ ਹਨ।
ਅਦਾਲਤ ਨੇ ਦੱਖਣੀ ਦਿੱਲੀ ਦੇ ਪੁਲਿਸ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਵਰਮਾ, ਉਸ ਦੀ ਪਤਨੀ ਤੇ ਮਾਂ ਦੀ ਨਿੱਜੀ ਸੁਰੱਖਿਆ ਵਿੱਚ 10 ਅਕਤੂਬਰ ਤੱਕ ਦੋ ਹੋਰ ਸੁਰੱਖਿਆ ਮੁਲਾਜ਼ਮ ਲਾਏ ਜਾਣ। ਵਰਮਾ ਦਾ 3 ਤੋਂ 6 ਅਕਤੂਬਰ ਵਿਚਾਲੇ ਪੌਲੀਗ੍ਰਾਫਿਕ ਟੈਸਟ ਹੋਣਾ ਹੈ। ਸੁਣਵਾਈ ਕਰ ਰਹੀ ਅਦਾਲਤ ਦੇ ਹੁਕਮਾਂ ਅਨੁਸਾਰ ਮੌਜੂਦਾ ਸਮੇਂ ਪੁਲਿਸ ਨੇ ਵਰਮਾ ਨੂੰ 24 ਘੰਟਿਆਂ ਲਈ ਇਕ ਸੁਰੱਖਿਆ ਮੁਲਾਜ਼ਮ ਮੁਹੱਈਆ ਕੀਤਾ ਹੋਇਆ ਹੈ।
ਸਬੰਧਤ ਖ਼ਬਰ:
ਸਿੱਖ ਕਤਲੇਆਮ ਦੇ 32 ਸਾਲਾਂ ਬਾਅਦ ਦਿੱਲੀ ਅਦਾਲਤ ਨੇ ਟਾਈਟਲਰ ਨੂੰ ਲਾਈ ਡਿਟੈਕਟਰ ਟੈਸਟ ਦੇਣ ਬਾਰੇ ਪੁੱਛਿਆ
Related Topics: Abhishek Verma Arms Dealer, Jagdish Tytler, ਸਿੱਖ ਨਸਲਕੁਸ਼ੀ 1984 (Sikh Genocide 1984)