July 19, 2017 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਕੁਲਦੀਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਐਤਵਾਰ 16 ਜੁਲਾਈ, 2017 ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਮਰਹੂਮ ਡਾ. ਗੁਰਮੀਤ ਸਿੰਗ ਔਲਖ ਦੀ ਯਾਦ ਵਿਚ ਵੱਡਾ ਪੰਥਕ ਇਕੱਠ ਹੋਇਆ। ਜਿਸ ਵਿਚ ਲੰਬੇ ਸਮੇਂ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲੇ ਡਾ. ਗੁਰਮੀਤ ਸਿੰਘ ਔਲਖ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ।
ਇਕੱਠ ‘ਚ ਬੁਲਾਰਿਆਂ ਨੇ ਹਾਜ਼ਰ ਸੰਗਤਾਂ ਨੂੰ ਡਾ. ਗੁਰਮੀਤ ਸਿੰਘ ਔਲਖ ਦੇ ਜੀਵਨ ਅਤੇ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਨਿਊਯਾਰਕ ਸਿਟੀ ਕਮਿਸ਼ਨਰ ਆਫ ਹਊਮਨ ਰਾਈਟਸ ਤੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸ. ਗੁਰਦੇਵ ਸਿੰਘ ਕੰਗ, ਚੇਅਰਮੇਨ ਸ. ਸੁਰਜੀਤ ਸਿੰਘ ਮੂਧਲ, ਮੀਤ ਪ੍ਰਧਾਨ ਸ. ਬਾਵਾ ਰਜਿੰਦਰ ਸਿੰਘ, ਜਨਰਲ ਸਕੱਤਰ ਸ. ਕੁਲਦੀਪ ਸਿੰਘ ਵੜੈਚ, ਜਨਰਲ ਸਕੱਤਰ ਸ. ਭੁਪਿੰਦਰ ਸਿੰਘ ਅਟਵਾਲ, ਖਜ਼ਾਨਚੀ ਸ. ਬੂਟਾ ਸਿੰਘ ਚੀਮਾ, ਬਿਲਡਿੰਗ ਚੇਅਰਮੈਨ ਸ. ਮਹਿੰਦਰ ਸਿੰਘ ਉੱਪਲ, ਇਲੈਕਸ਼ਨ ਕਮਿਸ਼ਨਰ ਸ. ਜਸਵਿੰਦਰ ਸਿੰਘ ਪੱਡਾ, ਸ. ਜਤਿੰਦਰ ਸਿੰਘ ਬੋਪਾਰਾਏ, ਸ. ਬਾਵਾ ਪ੍ਰਿਤਪਾਲ ਸਿੰਘ ਅਤੇ ਬੋਰਡ ਮੈਂਬਰ ਸ਼ਾਮਲ ਸਨ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਸ. ਕੁਲਦੀਪ ਸਿੰਘ ਵੜੈਚ ਨੇ ਨਿਭਾਈ ਅਤੇ ਹੈਡ ਗ੍ਰੰਥੀ ਭੁਪਿੰਦਰ ਸਿੂੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਡਾ. ਗੁਰਮੀਤ ਸਿੰਘ ਔਲਖ ਦਾ ਜਨਮ ਲਾਇਲਪੁਰ (ਹੁਣ ਫੈਸਲਾਬਾਦ) ਪਾਕਿਸਤਾਨ ‘ਚ 1938 ‘ਚ ਹੋਇਆ ਸੀ। ਉਹ 1969 ‘ਚ ਅਮਰੀਕਾ ਆਏ ਸਨ ਅਤੇ ਉਨ੍ਹਾਂ ਨੇ ਮੌਲੀਕੁਲਰ ਜੈਨੇਟਿਕਸ ‘ਚ ਪੀ.ਐਚਡੀ. ਕੀਤੀ ਸੀ। ਉਹ ਖਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਰਹੇ। 1 ਅਕਤੂਬਰ, 1987 ਨੂੰ ਪੰਜ ਮੈਂਬਰੀ ਪੰਥਕ ਕਮੇਟੀ ਨੇ ਉਨ੍ਹਾਂ ਨੂੰ ‘ਕੌਂਸਲ ਆਫ ਖ਼ਾਲਿਸਤਾਨ’ ਦਾ ਰਾਸ਼ਟਰਪਤੀ ਨਾਮਜ਼ਦ ਕੀਤਾ ਸੀ।
ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Pro-freedom Sikh groups paid tributes to Khalistani icon Dr Gurmeet Singh Aulakh …
Related Topics: Dr. Gurmeet Singh, Sikh Cultural Society New York, Sikhs in New York, Sikhs in Untied States