ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਫੀਬਾ: ਧਾਰਮਿਕ ਪਹਿਰਾਵਿਆਂ ਤੋਂ ਪਾਬੰਦੀ ਹਟਾਈ; ਸਿੱਖ ਖਿਡਾਰੀ ਪਟਕੇ ਬੰਨ੍ਹ ਕੇ ਖੇਡ ਸਕਣਗੇ ਬਾਸਕਟਬਾਲ

May 6, 2017 | By

ਵਾਸ਼ਿੰਗਟਨ: ਨਾਮੀ ਅਮਰੀਕੀ ਕਾਨੂੰਨਸਾਜ਼ਾਂ ਤੇ ਸਿੱਖ-ਅਮਰੀਕੀਆਂ ਨੇ ਬਾਸਕਟਬਾਲ ਦੀ ਪ੍ਰਸ਼ਾਸਕੀ ਸੰਸਥਾ ਫੀਬਾ ਵੱਲੋਂ ਪੱਗ (ਪਟਕਾ) ਤੇ ਹਿਜਾਬ ਵਰਗੇ ਧਾਰਮਿਕ ਚਿੰਨ੍ਹਾਂ ਉਤੇ ਲਾਈ ਪਾਬੰਦੀ ਨੂੰ ਹਟਾ ਲਏ ਜਾਣ ਦੀ ਸ਼ਲਾਘਾ ਕੀਤੀ ਹੈ। ਇਸ ਨਾਲ ਸਿੱਖ ਤੇ ਹੋਰ ਧਰਮਾਂ ਜਿਵੇਂ ਇਸਲਾਮ ਤੇ ਯਹੂਦੀ ਆਦਿ ਨਾਲ ਸਬੰਧਤ ਪੇਸ਼ੇਵਰ ਖਿਡਾਰੀ ਆਪਣੇ ਧਾਰਮਿਕ ਪਹਿਰਾਵਿਆਂ ਸਣੇ ਬਾਸਕਟਬਾਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣਗੇ।

ਕੌਮਾਂਤਰੀ ਬਾਸਕਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਬੀਤੇ ਦਿਨ ਕੀਤੇ ਇਸ ਐਲਾਨ ਨੂੰ ਅਜਿਹੇ ਸਿੱਖ ਤੇ ਦੂਜੇ ਧਰਮਾਂ ਦੇ ਖਿਡਾਰੀਆਂ ਲਈ ਵੱਡਾ ਫ਼ੈਸਲਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਆਪਣੇ ਧਾਰਮਿਕ-ਸੱਭਿਆਚਾਰਕ ਚਿੰਨ੍ਹ ਪਹਿਨਣ ਕਾਰਨ ਖੇਡਣ ਤੋਂ ਰੋਕ ਦਿੱਤਾ ਜਾਂਦਾ ਸੀ। ਅਮਰੀਕੀ ਕਾਂਗਰਸ ਦੇ ਮੈਂਬਰਾਂ ਜੋਅ ਕਰਾਉਲੀ ਤੇ ਐਮੀ ਬੇਰਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, “ਸਿੱਖ ਤੇ ਦੂਜੇ ਧਰਮਾਂ ਦੇ ਵਿਦਿਆਥੀਆਂ ਨੂੰ ਆਪਣੇ ਅਕੀਦੇ ਨਾਲ ਸਬੰਧਤ ਚਿੰਨ੍ਹਾਂ ਦੀ ਇਜਾਜ਼ਤ ਦੇਣ ਦਾ ਫੀਬਾ ਦਾ ਫ਼ੈਸਲਾ ਸਵਾਗਤਯੋਗ ਹੈ।” ਫੀਬਾ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਇਸ ਫ਼ੈਸਲੇ ਤੋਂ ਪਹਿਲਾਂ ਵੀ ਇਨ੍ਹਾਂ ਦੋਵਾਂ ਡੈਮੋਕ੍ਰੈਟ ਕਾਨੂੰਨਸਾਜ਼ਾਂ ਨੇ ਅਪੀਲ ਕੀਤੀ ਸੀ ਕਿ ਸਿੱਖ ਖਿਡਾਰੀਆਂ ਪ੍ਰਤੀ ਇਸ ਵਿਤਕਰੇ-ਭਰੀ ਨੀਤੀ ਨੂੰ ਖ਼ਤਮ ਕੀਤਾ ਜਾਵੇ।

ਬਾਸਕਟਬਾਲ ਖਿਡਾਰੀ ਦਰਸ਼ਪ੍ਰੀਤ ਸਿੰਘ

ਬਾਸਕਟਬਾਲ ਖਿਡਾਰੀ ਦਰਸ਼ਪ੍ਰੀਤ ਸਿੰਘ

ਐਨਸੀਏਏ ਵਿੱਚ ਪਟਕਾ ਬੰਨ੍ਹ ਕੇ ਖੇਡਣ ਵਾਲੇ ਪਹਿਲੇ ਖਿਡਾਰੀ ਦਰਸ਼ ਪ੍ਰੀਤ ਸਿੰਘ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ, “ਹੁਣ ਮੇਰੇ ਅਕੀਦੇ ਤੇ ਬਾਸਕਟਬਾਲ ਖੇਡਣ ਦੀ ਮੇਰੀ ਸਮਰੱਥਾ ਵਿੱਚ ਕੋਈ ਟਕਰਾਅ ਨਹੀਂ ਰਿਹਾ।… ਫੀਬਾ ਦੇ ਇਸ ਫ਼ੈਸਲੇ ਤੋਂ ਮੈਂ ਰੁਮਾਂਚਿਤ ਹਾਂ।” ਇਸੇ ਤਰ੍ਹਾਂ ਸਿੱਖ ਜਥੇਬੰਦੀ ਸਿੱਖ ਕੁਲੀਸ਼ਨ ਦੇ ਸਿਮਰਨ ਜੀਤ ਸਿੰਘ ਨੇ ਕਿਹਾ, “ਫੀਬਾ ਨੇ ਸਾਰੀ ਦੁਨੀਆਂ ਨੂੰ ਸਾਫ਼ ਸੁਨੇਹਾ ਦਿੱਤਾ ਹੈ ਕਿ ਖੇਡਾਂ ਵਿੱਚ ਅਨੇਕਤਾ ਤੇ ਸਹਿਣਸ਼ੀਲਤਾ ਦੀ ਅਹਿਮੀਅਤ ਹੈ।” ਸਿੱਖ ਅਮੈਰਿਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਵੀ ਇਸ ਦਾ ਸਵਾਗਤ ਕੀਤਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

FIBA Lifts Ban on Religious Headwear, including Sikh Dastar …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,