April 24, 2017 | By ਸਿੱਖ ਸਿਆਸਤ ਬਿਊਰੋ
ਸੁਕਮਾ: ਅੱਜ ਸੋਮਵਾਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਤ ਮਾਓਵਾਦੀਆਂ ਦੇ ਹਮਲੇ ‘ਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੇ 24 ਨੀਮ ਫੌਜੀ ਮਾਰੇ ਗਏ ਹਨ ਅਤੇ 6 ਹੋਰ ਜ਼ਖਮੀ ਹੋ ਗਏ ਹਨ।
ਸੀ.ਆਰ.ਪੀ.ਐਫ. ਦੇ ਪਬਲਿਕ ਰਿਲੇਸ਼ਨ ਅਫਸਰ (ਪੀ.ਆਰ.ਓ.) ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ ਹੈ ਕਿ ਜ਼ਖਮੀਆਂ ਨੂੰ ਇਲਾਜ ਲਈ ਹੈਲੀਕਾਪਟਰ ਦੇ ਜ਼ਰੀਏ ਰਾਏਪੁਰ ਰਵਾਨਾ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਚਿੰਤਾਗੁਫਾ ਦੇ ਬੁਰਕਾਪਾਲ ਇਲਾਕੇ ‘ਚ ਸੀ.ਆਰ.ਪੀ.ਐਫ ਦਾ ਇਕ ਦਲ ਰੋਡ ਓਪਨਿੰਗ ਪਾਰਟੀ ਦੇ ਤੌਰ ‘ਤੇ ਇਲਾਕੇ ‘ਚ ਗਸ਼ਤ ਕਰ ਰਿਹਾ ਸੀ। ਇਸ ਇਲਾਕੇ ‘ਚ ਸੀ.ਆਰ.ਪੀ.ਐਫ. ਦੀ ਸੁਰੱਖਿਆ ਹੇਠ ਸੜਕ ਬਣਾਈ ਜਾ ਰਹੀ ਸੀ, ਸੜਕ ਦੀ ਸੁਰੱਖਿਆ ਲਈ ਨੀਮ ਫੌਜੀ ਦਸਤਿਆਂ ਦਾ ਦਲ ਨਿਕਲਿਆ ਸੀ।
ਉਸੇ ਵੇਲੇ ਮਾਓਵਾਦੀਆਂ ਨੇ ਪਹਿਲਾਂ ਤੋਂ ਘਾਤ ਲਾ ਕੇ ਹਮਲਾ ਕਰ ਦਿੱਤਾ। ਮਾਰੇ ਗਏ ਸਾਰੇ ਨੀਮ ਫੌਜੀ ਸੀ.ਆਰ.ਪੀ.ਐਫ. ਦੀ 74ਵੀਂ ਬਟਾਲੀਅਨ ਦੇ ਸੀ।
ਇਸ ਹਮਲੇ ਤੋਂ ਬਾਅਦ ਮਾਓਵਾਦੀ ਮਾਰੇ ਗਏ ਨੀਮ ਫੌਜੀਆਂ ਦੇ ਹਥਿਆਰ ਵੀ ਆਪਣੇ ਨਾਲ ਲੈ ਗਏ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
25 CRPF Personnels Killed During An Encounter With Maoists In Sukhma …
Related Topics: Chhattisgarh, CRPF, Indian Satae, Maoism, Maoist Struggle