ਆਮ ਖਬਰਾਂ » ਸਿਆਸੀ ਖਬਰਾਂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਬਰਨਾਲਾ ਦੀ 92 ਸਾਲ ਦੀ ਉਮਰ ‘ਚ ਮੌਤ

January 14, 2017 | By

ਚੰਡੀਗੜ੍ਹ: ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਬਰਨਾਲਾ ਦੀ ਚੰਡੀਗੜ੍ਹ ਦੇ ਪੀ.ਜੀ.ਆਈ. ‘ਚ 92 ਵਰ੍ਹਿਆਂ ਦੀ ਉਮਰ ‘ਚ ਮੌਤ ਹੋ ਗਈ। ਬਰਨਾਲਾ ਨੇ 29 ਸਤੰਬਰ 1985 ਤੋਂ 11 ਮਈ 1987 ਤਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਅਗਵਾਈ ਕੀਤੀ ਸੀ।

ਸੁਰਜੀਤ ਬਰਨਾਲਾ (ਫਾਈਲ ਫੋਟੋ)

ਸੁਰਜੀਤ ਬਰਨਾਲਾ (ਫਾਈਲ ਫੋਟੋ)

ਸੁਰਜੀਤ ਬਰਨਾਲਾ ਨੇ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਪਰਕਰਮਾ ‘ਚ ਭਾਰਤੀ ਪੁਲਿਸ, ਨੀਮ ਫੌਜੀ ਦਸਤਿਆਂ ਨੂੰ ਭੇਜਣ ਦਾ ਹੁਕਮ ਦਿੱਤਾ ਸੀ। ਇਸ ਹਮਲੇ ਦਾ ਗੁਪਤ ਨਾਂ ‘ਬਲੈਕ ਥੰਡਰ’ ਰੱਖਿਆ ਗਿਆ ਸੀ।

ਸੁਰਜੀਤ ਬਰਨਾਲਾ ਉਤਰਾਖੰਡ (9 ਨਵੰਬਰ 2000- 7 ਜਨਵਰੀ 2003) ਅਤੇ ਤਾਮਿਲਨਾਡੂ (3 ਨਵੰਬਰ 2004-31 ਅਗਸਤ 2011) ਦਾ ਰਾਜਪਾਲ ਵੀ ਰਿਹਾ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Former Punjab CM Surjit Barnala Dies at PGI at the age of 92 …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,