January 5, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦੇਣ ਲਈ ਸਿੱਖ ਸੰਗਤਾਂ ਵੱਲੋਂ ਗੁਰੂ ਸਾਹਿਬ ਦੀਆਂ ਚਿੱਤਰਕਾਰਾਂ ਵੱਲੋਂ ਬਣਾਈਆਂ ਗਈਆਂ ਮਨੋਕਲਪਤ ਤਸੀਵਰਾਂ ਵਧਾਈ ਦੇ ਸੁਨੇਹੇ ਨਾਲ ਇਕ ਦੂਜੇ ਨੂੰ ਭੇਜੀਆਂ ਜਾ ਰਹੀਆਂ ਹਨ। ਇਹ ਗੱਲ ਆਪਣੇ ਆਪ ਵਿਚ ਗੁਰਮਤਿ ਦੇ ਮੂਰਤੀ ਪੂਜਾ ਦੇ ਖੰਡਣ ਦੇ ਸਿਧਾਂਤ ਤੋਂ ਉਲਟ ਹੈ। ਅਸੀਂ ਇਸ ਸੰਬੰਧ ਵਿਚ ਸਿੱਖ ਪੰਥ ਦੇ ਰੂਹਾਨੀ ਕਵੀ ਤੇ ਚਿੰਤਕ ਪ੍ਰੋ. ਪੂਰਨ ਸਿੰਘ ਦੇ ਇਕ ਲੇਖ (ਕਲਗੀਆਂਵਾਲੇ ਦੀ ਛਬੀ) ਦਾ ਆਵਾਜ਼ ਰੂਪ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਆਸ ਹੈ ਕਿ ਇਹ ਲੇਖ ਤੁਹਾਡੇ ਤੱਕ ਇਕ ਸਾਰਥਕ ਸੁਨੇਹਾ ਪਹੁੰਚਾਏਗਾ। ਆਪ ਸੁਣੋ ਅਤੇ ਹੋਰਨਾਂ ਨਾਲ ਸਾਂਝਾ ਕਰੋ ਜੀ।
Related Topics: 350th years celebrations of Guru Gobind Singh, Prof. Puran Singh