ਸਿੱਖ ਖਬਰਾਂ

ਸਿੱਖ ਦੇ ਕੇਸ ਕਤਲ ਕਰਨ ਤੋਂ ਬਾਅਦ ਨਾਹਨ (ਹਿਮਾਚਲ) ‘ਚ ਤਣਾਅ

December 25, 2016 | By

ਸਿਰਮੌਰ: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਾਹਨ ‘ਚ ਸਿੱਖ ਗੁੱਸੇ ‘ਚ ਹਨ। ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਕ 65 ਸਾਲਾ ਸਿੱਖ ਬਜ਼ੁਰਗ ਦੇ ਕੇਸ ਕਤਲ ਕਰ ਦਿੱਤੇ ਹਨ। ਸਿੱਖਾਂ ਵਲੋਂ ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਬੋਲਣ ਅਤੇ ਸੁਣਨ ‘ਚ ਅਸਮਰੱਥ ਬਜ਼ੁਰਗ ਨੂੰ ਕੁਝ ਲੋਕਾਂ ਨੇ ਆਪਣੇ ਘਰ ‘ਚ ਸੱਦਿਆ ਤੇ ਜਬਰਨ ਉਸਦੇ ਕੇਸ ਕੱਟ ਦਿੱਤੇ। ਇਹਨਾਂ ਲੋਕਾਂ ਨੇ ਉਸ ਨਾਲ ਮਾੜਾ ਸਕੂਲ ਵੀ ਕੀਤਾ।

tensions-grip-nahan-after-miscreants-cut-elderly-sikhs-hairs

ਸਿੱਖ ਦੇ ਕੇਸ ਕਤਲ ਕਰਨ ਤੋਂ ਬਾਅਦ ਨਾਹਨ (ਹਿਮਾਚਲ) ‘ਚ ਤਣਾਅ

ਸਥਾਨਕ ਸਿੱਖ ਭਾਈਚਾਰੇ ਨੂੰ ਜਿਵੇਂ ਹੀ ਘਟਨਾ ਦਾ ਪਤਾ ਲੱਗਿਆ ਤਾਂ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਦੋਸ਼ ਲਾਇਆ ਕਿ ਵਿਰੋਧ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੇ ਪੈਟਰੋਲ ਬੰਬ ਸੁੱਟੇ, ਜਿਸ ‘ਚ ਇਕ ਪੁਲਿਸ ਮੁਲਾਜ਼ਮ 10 ਫੀਸਦ ਤੋਂ ਵੱਧ ਸੜ ਗਿਆ। ਸਿੱਖਾਂ ਨੇ ਜਵਾਬ ‘ਚ ਕਿਹਾ ਕਿ ਉਹ ਤਾਂ ਸਿਰਫ ਵਿਰੋਧ ਦਰਜ ਕਰਵਾਉਣ ਗਏ ਸਨ, ਪਰ ਪੁਲਿਸ ਉਨ੍ਹਾਂ ਦੇ ਬੱਚਿਆਂ ਨੂੰ ਤੰਗ ਕਰ ਰਹੀ ਹੈ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੁਲਿਸ ਨੇ ਕੁਝ ਸਿੱਖਾਂ ‘ਤੇ ਧਾਰਾ 307, 147 (ਦੰਗੇ ਫਸਾਦ), 149 (ਗ਼ੈਰ ਕਾਨੂੰਨੀ ਗਠਜੋੜ), 332 (ਸਰਕਾਰੀ ਮੁਲਾਜ਼ਮ ਨੂੰ ਨੁਕਸਾਨ ਪਹੁੰਚਾਉਣਾ), 353 (ਸਰਕਾਰੀ ਕੰਮ ‘ਚ ਦਖਲਅੰਦਾਜ਼ੀ ਕਰਨਾ) ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਮੁਤਾਬਕ ਇਨ੍ਹਾਂ ਨੇ ਦੋਸ਼ੀ ਦੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਸਿੱਖਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੇ ਨਾਂ ਸੇਠੀ ਸਿੰਘ, ਪ੍ਰੀਤ ਪਾਲ, ਕਿਸ਼ਨ ਸਿੰਘ, ਪੱਪੂ ਸਿੰਘ, ਕੀਰਤਾ ਸਿੰਘ ਹਨ।

ਨਾਹਨ ਦੇ ਪੁਲਿਸ ਕਪਤਾਨ ਸੌਮਿਆ ਸੰਬਸਿਵਾਨ ਨੇ ਕਿਹਾ ਕਿ ਇਹਤਿਹਾਤ ਲਈ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Tensions Grip Nahan After Miscreant Hindus Cut Hairs of Elderly Sikh …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: