December 13, 2016 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬੂਟਾ ਸਿੰਘ ਗੁਰਥਲੀ ਵਲੋਂ ਐਗਜ਼ੈਕਟਿਵ ਦੀ ਮੀਟਿੰਗ ਵਿਚ ਚੁੱਕੇ ਗਏ ਇਸ ਮੁੱਦੇ ਦੀ ਭਰਪੂਰ ਸ਼ਲਾਘਾ ਕੀਤੀ ਹੈ ਜਿਸ ਵਿਚ ਭਾਈ ਗੁਰਥਲੀ ਨੇ ਸ਼੍ਰੋਮਣੀ ਕਮਟੀ ਮੈਂਬਰਾਂ ਨੂੰ ਗੁਰੂ ਸਾਹਿਬਾਨ ਜੀ ਦੇ ਸਿਧਾਤਾਂ ਅਤੇ ਸੋਚ ਉਤੇ ਇਮਾਨਦਾਰੀ ਨਾਲ ਪਹਿਰਾ ਦੇਣ ਅਤੇ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਅਪੀਲ ਕੀਤੀ ਹੈ।
ਸ. ਮਾਨ ਨੇ ਕਿਹਾ ਕਿ ਦੁਖ ਅਤੇ ਅਫਸੋਸ ਹੈ ਕਿ ਜਿਨ੍ਹਾਂ ਪ੍ਰਿੰਸੀਪਲਾਂ ਤੇ ਮੁਖੀਆਂ ਨੂੰ ਇਸ ਮੀਟਿੰਗ ਵਿਚ ਪਤਿਤਪੁਣੇ ਨੂੰ ਰੋਕਣ ਲਈ ਬੁਲਾਇਆ ਗਿਆ ਸੀ, ਉਹਨਾਂ ਵਿਚ ਕਾਫ਼ੀ ਗਿਣਤੀ ਉਹਨਾਂ ਪ੍ਰਿੰਸੀਪਲਾਂ ਤੇ ਸੰਸਥਾ ਦੇ ਮੁਖੀਆਂ ਦੀ ਵੀ ਸੀ ਜੋ ਆਪ ਪਤਿਤਪੁਣੇ ਦਾ ਸ਼ਿਕਾਰ ਸਨ। ਇਸ ਮੀਟਿੰਗ ਵਿਚ ਕਾਲਜਾਂ ਤੇ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਿੱਖੀ ਵਿਚ ਪੱਕਾ ਕਰਨ ਲਈ ਤਾਂ ਵਿਚਾਰਾਂ ਜ਼ਰੂਰ ਹੋਈਆਂ, ਪਰ ਕਿਸੇ ਵੀ ਮੈਂਬਰ ਨੇ ਉਥੇ ਹਾਜ਼ਰ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਮੁਖੀਆਂ ਨੂੰ, ਜੋ ਪਤਿਤ ਸਨ, ਅਜਿਹੀ ਹਦਾਇਤ ਨਹੀਂ ਕੀਤੀ। ਜੋ ਕਿ ਸਭ ਤੋ ਪਹਿਲੇ ਹੋਣੀ ਚਾਹੀਦੀ ਸੀ। ਕਿਉਂਕਿ ਜਿਹੋ ਜਿਹਾ ਘਰ ਦਾ ਮੁੱਖੀ ਹੋਵੇਗਾ, ਉਸ ਦੇ ਬੱਚੇ ਪਰਿਵਾਰ ਦੇ ਮੈਂਬਰ ਉਸਦੇ ਚੰਗੇ ਜਾਂ ਮਾੜੇ ਪ੍ਰਭਾਵ ਤੋਂ ਕਦੀ ਵੀ ਨਿਰਲੇਪ ਨਹੀਂ ਰਹਿ ਸਕਦੇ। ਇਸ ਲਈ ਇਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਆਪਣੀ ਸੰਸਥਾਵਾਂ ਵਿਚ ਵਿਚਰਣ ਵਾਲੇ ਮੈਬਰਾਂ, ਅਹੁਦੇਦਾਰਾਂ ਅਤੇ ਸਮੁੱਚੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਿਖੀ ਵਿਚ ਅਮਲੀ ਰੂਪ ਵਿਚ ਪ੍ਰਪ¤ਕ ਕਰੇ ਅਤੇ ਕਾਲਜਾਂ ਤੇ ਸਕੂਲਾਂ ਦੇ ਪ੍ਰਿੰਸੀਪਲ ਤੇ ਮੁੱਖੀਆਂ ਲਈ ਨਿਯਮ ਅਤੇ ਸ਼ਰਤਾਂ ਨੂੰ ਸਖ਼ਤੀ ਨਾਲ ਲਾਗੂ ਕਰੇ। ਫਿਰ ਸਮੁੱਚਾ ਵਿਵਹਾਰ ਤੇ ਵਰਤਾਰਾ ਖੁਦ ਹੀ ਸਿੱਖੀ ਵਾਲਾ ਬਣ ਜਾਵੇਗਾ। ਜੋ ਆਉਣ ਵਾਲੇ ਸਮੇਂ ਵਿਚ ਸਮੁੱਚੇ ਸੰਸਾਰ ਵਿਚ ਸਿ¤ਖ ਕੌਮ ਲਈ ਧੌਣ ਉੱਚੀ ਕਰਕੇ ਫਖ਼ਰ ਕਰਨ ਲਈ ਮਹਿਸੂਸ ਕਰੇਗਾ।
Related Topics: Buta Singh gurthali, Corruption in Gurdwara Management, Shiromani Gurdwara Parbandhak Committee (SGPC), Simranjeet Singh Mann