May 16, 2016 | By ਸਿੱਖ ਸਿਆਸਤ ਬਿਊਰੋ
ਮਿਲਾਨ: ਇਟਲੀ ਦੇ ਜ਼ਿਲ੍ਹਾ ਵੇਰੋਨਾ ਦੇ ਸ਼ਹਿਰ ਸੰਨਬੋਨੀਫਾਚੋ ਦੇ ਪ੍ਰਸਿੱਧ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਖਾਲਸਾ ਸਾਜਨਾਂ ਦਿਵਸ ਨੂੰ ਸਮੱਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਿੱਖ ਸੰਗਤਾਂ ਪੂਰੀ ਇਟਲੀ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ‘ਚ ਪਹੁੰਚ ਕਰ ਨਤਮਸਤਕ ਹੋਈਆਂ, ਸਿੱਖੀ ਪ੍ਰੰਪਰਾਵਾਂ ਤੇ ਪੂਰਨ ਗੁਰੂ ਮਰਿਯਾਦਾ ਅਨੁਸਾਰ ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਿਹਰ 2 ਵਜੇ ਕੀਤੀ ਗਈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾ ਨਾਲ ਸਜਾਈ ਇਕ ਗੱਡੀ ‘ਚ ਸੁਸ਼ੋਬਿਤ ਕੀਤਾ ਗਿਆ ਨਗਰ ਕੀਰਤਨ ਦੀ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਗਈ। ਇਟਾਲੀਅਨ ਬੈਂਡ ਗਰੁੱਪ ਦੁਆਰਾ ਬੈਂਡ ਵਜਾ ਕੇ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਕੇ ਸੁਆਗਤ ਕੀਤਾ ਗਿਆ। ਨਗਰ ਕੀਰਤਨ ਦੀ ਸ਼ੋਭਾ ਬਹੁਤ ਹੀ ਨਿਰਾਲੀ ਸੀ।
ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸੰਨਬੋਨੀਫਾਚੋ ਸ਼ਹਿਰ ਦੇ ਕਮੂਨੇ ਲਾਗੇ ਪਾਰਕਿੰਗ ਵਿੱਚ ਪੰਹੁਚਿਆ, ਜਿੱਥੇ ਸੰਗਤਾਂ ਵਾਸਤੇ ਗੁਰੂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ, ਨਗਰ ਕੀਰਤਨ ‘ਚ ਪ੍ਰਸਿੱਧ ਢਾਡੀ ਭਾਈ ਗੁਰਦਿਆਲ ਸਿੰਘ ਲੱਖਪੁਰ ਦੇ ਢਾਡੀ ਜਥੇ ਦੁਆਰਾ ਸੰਗਤ ਨੂੰ ਵਡਮੁੱਲੇ ਸਿੱਖ ਇਤਿਹਾਸ ਤੋ ਢਾਡੀ ਵਾਰਾਂ ਰਾਹੀ ਜਾਣੂ ਕਰਵਾਇਆਂ ਗਿਆ ਅਤੇ ਬੀਬੀਆ ਵਲੋਂ ਗੁਰਬਾਣੀ ਕੀਰਤਨ ਦੇ ਜਾਪ ਕੀਤੇ ਗਏ।
ਗੁਰਦਵਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਭਾਈ ਨਰਿੰਦਰ ਸਿੰਘ, ਬਲਵਿੰਦਰ ਸਿੰਘ ਮੰਡੇਰ, ਗੁਰਪ੍ਰੀਤ ਸਿੰਘ ਵਿਰਕ, ਬਲਬੀਰ ਸਿੰਘ ਜੱਲੋਵਾਲ, ਬਹਾਦੁਰ ਸਿੰਘ, ਗੁਰਜੀਤ ਸਿੰਘ ਨਿੱਜਰ ਵਲੋ ਨਗਰ ਕੀਰਤਨ ‘ਚ ਪਹੁੰਚੀਆ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਪੰਹੁਚੀਆ ਹੋਈਆ ਸਖਸ਼ੀਅਤਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਹਿਰ ਦੇ ਮੇਅਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ।
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਗਤਕਾ ਅਕੈਡਮੀ ਬ੍ਰੇਸ਼ੀਆ ਵਲੋਂ ਸੰਗਤਾਂ ਨੂੰ ਗਤਕੇ ਦੇ ਹੈਰਤਮਈ ਕਾਰਨਾਮੇ ਦਿਖਾਏ ਗਏ। ਇਟਾਲੀਅਨ ਪ੍ਰਸ਼ਾਸਨ ਅਤੇ ਪੁਲਿਸ ਨੇ ਇਸ ਨਗਰ ਕੀਰਤਨ ਨੂੰ ਵਿਸ਼ੇਸ਼ ਸਹਿਯੋਗ ਦਿੱਤਾ।
ਨਗਰ ਕੀਰਤਨ ਵਿੱਚ ਗੁਰਦੁਆਰਾ ਕਸਤੇਨੇਦੋਲੋ ਤੋ ਭਾਈ ਮਲਕੀਤ ਸਿੰਘ ਬੂਰੇ ਜੱਟਾਂ,ਸ: ਮੇਜਰ ਸਿੰਘ ਖੱਖ, ਲੋਨੀਗੋ ਤੋ ਭਾਈ ਕੇਵਲ ਸਿੰਘ, ਕਮਲਜੀਤ ਸਿੰਘ, ਭਾਈ ਨਗਿੰਦਰ ਸਿੰਘ, ਕਾਸਤਲਗੋਮੈਰਤੋ ਤੋ ਭਾਈ ਹਰਵੰਤ ਸਿੰਘ ਦਾਦੂਵਾਲ, ਬੁਲਜਾਨੋ ਤੋ ਭਾਈ ਰਵਿੰਦਰਜੀਤ ਸਿੰਘ, ਕਿਆਪੋ ਤੋ ਭਾਈ ਲਖਵਿੰਦਰ ਸਿੰਘ, ਭਾਈ ਅਵਤਾਰ ਸਿੰਘ, ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਨੌਜਵਾਨਾਂ ਵਲੋ ਧਾਰਮਿਕ ਲਟਰੇਚਰ ਪੰਜਾਬੀ ਅਤੇ ਇਟਾਲੀਅਨ ਵਿੱਚ ਵੰਡਿਆਂ ਗਿਆ। ਸੰਤੌਖ ਸਿੰਘ ਲਾਲੀ, ਬਲਜੀਤ ਸਿੰਘ ਨਾਗਰਾ, ਸਰਵਣ ਸਿੰਘ ਨੀਸ਼ਾ, ਜਸਪਾਲ ਭੁੱਲਰ, ਹਰਜੀਤ ਸਿੰਘ ਜੀਤਪਾਲ, ਕੁਲਵਿੰਦਰ ਧਾਲੀਵਾਲ, ਸਤਵੰਤ ਸਿੰਘ, ਅਕਾਲੀ ਦਲ ਦੇ ਸੀਨੀਅਰ ਆਗੂ ਭਾਈ ਜਗਵੰਤ ਸਿੰਘ ਤੇ ਜਗਜੀਤ ਸਿੰਘ ਸਮੇਤ ਵੱਖ ਵੱਖ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੁਖੀ ਸ਼ਾਮਿਲ ਹੋਏ।
Related Topics: Sikhs in Europe