April 28, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਖਿਲਾਫ ਚੱਲ ਰਹੀ ਜਾਂਚ ਦੋ ਮਹੀਨਿਆਂ ਤੱਕ ਮੁਕੰਮਲ ਕਰਕੇ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਸੀ. ਬੀ. ਆਈ. ਵੱਲੋਂ 1984 ‘ਚ ਹੋਈ ਸਿੱਖ ਨਸਲਕੁਸ਼ੀ, ਜਿਸ ਸਬੰਧੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਏਜੰਸੀ ਵੱਲੋਂ ਕਲੀਨ ਚਿੱਟ ਦਿੱਤੀ ਗਈ ਸੀ।
ਇਸ ਮਾਮਲੇ ਨਾਲ ਸਬੰਧਿਤ ਜਾਣਕਾਰੀ ਇਕੱਠੀ ਕਰਨ ਲਈ ਅਦਾਲਤ ਨੇ ਜਾਂਚ ਏਜੰਸੀ ਨੂੰ ਕੈਨੇਡਾ ਹਾਈ ਕਮਿਸ਼ਨ ਨੂੰ ਲਿਖਣ ਲਈ ਕਿਹਾ ਅਤੇ ਦੋ ਮਹੀਨਿਆਂ ਦੇ ਅੰਦਰ ਜਾਂਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ । ਸੀ. ਬੀ. ਆਈ. ਨੇ ਅੱਜ ਐਡੀਸ਼ਨਲ ਚੀਫ਼ ਮੈਟਰੋਪੁਲੀਟਨ ਮੈਜਿਸਟ੍ਰੇਟ ਸ਼ਿਵਾਲੀ ਸ਼ਰਮਾ ਦੀ ਅਦਾਲਤ ‘ਚ ਇਸ ਮਾਮਲੇ ਦੀ ਅੱਗੇ ਕੀਤੀ ਜਾਣ ਵਾਲੀ ਜਾਂਚ ਸਬੰਧੀ ਸਥਿਤੀ ਰਿਪੋਰਟ ਪੇਸ਼ ਕੀਤੀ, ਜਿੰਨ੍ਹਾਂ ਨੇ ਸੀ. ਬੀ. ਆਈ. ਨੂੰ ਇਸ ਮਾਮਲੇ ਸਬੰਧੀ ਕੈਨੇਡਾ ਹਾਈ ਕਮਿਸ਼ਨ ਦਾ ਜਵਾਬ ਦਾ ਦਾਇਰ ਕਰਨ ਲਈ ਕਿਹਾ ।
ਸੁਣਵਾਈ ਦੌਰਾਨ ਏਜੰਸੀ ਨੇ ਮਾਮਲੇ ਦੀ ਜਾਂਚ ਮੁਕੰਮਲ ਕਰਨ ਲਈ ਚਾਰ ਮਹੀਨਿਆਂ ਦਾ ਹੋਰ ਸਮਾਂ ਮੰਗਦਿਆ ਕਿਹਾ ਕਿ ਉਨ੍ਹਾਂ ਨੇ ਅਜੇ ਕੈਨੇਡਾ ਕੋਲੋ ਜਾਣਕਾਰੀ ਇਕੱਠੀ ਕਰਨੀ ਹੈ ਅਤੇ ਉਹਨਾਂ ਨੇ ਇਸ ਤੋਂ ਪਹਿਲਾਂ ਜ਼ੁਬਾਨੀ ਤੌਰ ‘ਤੇ ਕੈਨੇਡਾ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਸੀ । ਜਿਸ ‘ਤੇ ਅਦਾਲਤ ਨੇ ਕਿਹਾ ਕਿ ਜ਼ੁਬਾਨੀ ਤੌਰ ‘ਤੇ ਕਮਿਸ਼ਨ ਕੋਲੋ ਜਾਣਕਾਰੀ ਪ੍ਰਾਪਤ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਅਦਾਲਤ ਨੇ ਸੀ. ਬੀ. ਆਈ. ਨੂੰ ਇਸ ਸਬੰਧੀ ਕੈਨੇਡਾ ਹਾਈ ਕਮਿਸ਼ਨ ਨੂੰ ਲਿਖਣ ਲਈ ਕਿਹਾ । ਅਦਾਲਤ ਨੇ ਮਾਮਲੇ ਨੂੰ 11 ਜੁਲਾਈ ‘ਤੇ ਪਾਉਂਦੇ ਹੋਏ ਸੀ. ਬੀ. ਆਈ. ਨੂੰ ਜਾਂਚ ਮੁਕੰਮਲ ਕਰਕੇ ਰਿਪੋਰਟ ਦਾਇਰ ਕਰਨ ਦੇ ਆਦੇਸ਼ ਦਿੱਤੇ ।
ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਕੇਸ ਲੜ ਰਹੇ ਸੀਨੀਅਰ ਐਡਵੋਕੇਟ ਐਚ. ਐਸ. ਫੂਲਕਾ ਨੇ ਸੀ. ਬੀ. ਆਈ. ਵੱਲੋਂ ਦਾਇਰ ਕੀਤੀ ਰਿਪੋਰਟ ‘ਤੇ ਇਤਰਾਜ਼ ਕਰਦਿਆ ਕਿਹਾ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਏਜੰਸੀ ਨੂੰ 11 ਨੁਕਤਿਆਂ ‘ਤੇ ਜਾਂਚ ਕਰਨ ਲਈ ਕਿਹਾ ਸੀ ਅਤੇ ਕੇਵਲ ਇਕ ਨੂੰ ਛੱਡ ਕੇ ਬਾਕੀ ਸਾਰੇ ਨੁਕਤਿਆਂ ਸਬੰਧੀ ਜਾਂਚ ਕਰਨੀ ਅਜੇ ਬਾਕੀ ਅਤੇ ਜਿੰਨ੍ਹਾਂ ‘ਚੋਂ ਜ਼ਿਆਦਾਤਰ ਕੈਨੇਡਾ ਹਾਈ ਕਮਿਸ਼ਨ ਨਾਲ ਸਬੰਧਿਤ ਹਨ ।
Related Topics: CBI, Delhi Sikh massacre 1984, Jagdeesh Tytlar, Sikhs Masscre, ਸਿੱਖ ਨਸਲਕੁਸ਼ੀ 1984 (Sikh Genocide 1984)