April 4, 2016 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (3 ਅਪ੍ਰੈਲ, 2016): ਭਾਰਤੀ ਫਿਲ਼ਮ ਸੈਂਸਰ ਬੋਰਡ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਪੰਜਾਬੀ ਫਿਲਮ “ਸਾਕਾ ਨਨਕਾਣਾ ਸਾਹਿਬ” ਨੂੰ ਨੌਜਵਾਨਾਂ ਅਤੇ ਬੱਚਿਆਂ ਫਿਲਮ ਵੇਖਣ ਤੋਂ ਰੋਕਣ ਲਈ ਏ ਸਰਟੀਫਿਕੇਟ ਦੇਣ’ਤੇ ਰੋਸ ਜਾਹਿਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਸੈਂਸਰ ਬੋਰਡ ਸਿੱਖ ਇਤਿਹਾਸ ਨਾਲ ਸਬੰਧਤ ਫ਼ਿਲਮਾਂ ਨਾਲ ਵਿਤਕਰਾ ਤੁਰੰਤ ਬੰਦ ਕਰੇ ਤੇ ‘ਸਾਕਾ ਨਨਕਾਣਾ ਸਾਹਿਬ’ ਵਰਗੀਆਂ ਪੰਜਾਬੀ ਇਤਿਹਾਸਕ ਫ਼ਿਲਮਾਂ ਦੇ ਵਿਕਾਸ ਲਈ ਸਹੀ ਰੋਲ ਅਦਾ ਕਰੇ ।
ਉਨ੍ਹਾਂ ਕਿਹਾ ਕਿ ਬਾਹੂਬਲੀ ਅਤੇ ਹੋਰ ਕਈ ਹਿੰਦੀ ਫਿਲਮਾਂ ਵਿੱਚ ਬਹੁਤ ਹੀ ਭਿਆਨਕ ਹਿੰਸਕ ਦਿ੍ਸ਼ ਫਿਲਮਾਏ ਗਏ ਹਨ, ਪਰ ਸੈਂਸਰ ਬੋਰਡ ਨੇ ਕਦੇ ਉਨ੍ਹਾਂ ‘ਤੇ ਰੋਕ ਨਹੀਂ ਲਾਈ ਪਰ ਅਫਸੋਸ ਕਿ ਜਦ ਪੰਜਾਬੀ ਇਤਿਹਾਸਕ ਫਿਲਮਾਂ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਦੇ ਰੀਲੀਜ਼ ਹੋਣ ‘ਚ ਫਿਲਮ ਸੈਂਸਰ ਬੋਰਡ ਵੱਲੋਂ ਕਈ ਤਰ੍ਹਾਂ ਦੇ ਬਖੇੜੇ ਖੜੇ੍ਹ ਕਰ ਦਿੱਤੇ ਜਾਂਦੇ ਹਨ ।
ਉਨ੍ਹਾਂ ਕਿਹਾ ਕਿ ‘ਸਾਕਾ ਨਾਨਕਾਣਾ ਸਾਹਿਬ’ ਫਿਲਮ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਹੋਈ ਉਸ ਵੇਲੇ ਦੀਆਂ ਘਟਨਾਵਾਂ ਨੂੰ ਬਿਆਨ ਕਰਦੀ ਹੈ, ਜੋ ਇਕ ਹਕੀਕਤ ਹੈ ।
Related Topics: Avtar Singh Makkar, Saka nanakana Sahib, Shiromani Gurdwara Parbandhak Committee (SGPC)