ਚੋਣਵੀਆਂ ਲਿਖਤਾਂ » ਲੇਖ

ਜਾਟ ਰਾਖਵਾਂਕਰਨ ਅਤੇ ਬਰਗਾੜੀ ਬੇਅਦਬੀ ਕਾਂਡ: ਦੋ ਅੰਦੋਲਨਾਂ ਦਾ ਵਿਸ਼ਲੇਸ਼ਣ

February 29, 2016 | By

ਆਉ ਸੋਚਣ ਦਾ ਵੇਲਾ ਕਿ ਕੁੱਝ ਸੋਚੀਏ, ਆਉ ਸਮਝਣ ਦਾ ਵੇਲਾ ਕਿ ਕੁੱਝ ਸਮਝੀਏ। ਪਿਛਲੇ ਦਿਨੀ ਚੱਲੇ ‘ਜਾਟ ਰਾਖਵਾਂਕਰਨ ਅੰਦੋਲਨ’ ਦੌਰਾਨ ਜਿਸ ਤਰਾਂ ਦਾ ਵਿਹਾਰ ਅੰਦੋਲਨਕਾਰੀਆਂ ਦਾ ਦੇਖਣ ਨੂੰ ਮਿਿਲਆ ਉਸਤੋਂ ਕੁੱਝ ਸਵਾਲ ਮਨਾਂ ਅੰਦਰ ਪੈਦਾ ਹੁੰਦੇ ਹਨ। ਕਿ ਇਸ ਤਰਾਂ ਦਾ ਪ੍ਰਗਟਾਵਾ ਕਿਉਂ ਕੀਤਾ ਗਿਆ? ਵੱਡੇ ਪੱਧਰ ਤੇ ਮਾਰਕੁੱਟ, ਸਾੜਫੂਕ ਅਤੇ ਸਮੂਹਿਕ ਬਲਾਤਕਾਰ ਵਰਗੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਗਈਆਂ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਰਅਮਨ ਤਰੀਕੇ ਨਾਲ ਧਰਨਾ ਦਿੰਦੇ ਸਿੱਖ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਰਅਮਨ ਤਰੀਕੇ ਨਾਲ ਧਰਨਾ ਦਿੰਦੇ ਸਿੱਖ

ਹੁਣ ਅਸੀਂ ਅਕਤੂਬਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਚੱਲੀ ਮੁਹਿੰਮ ਦਾ ਜ਼ਿਕਰ ਕਰਾਂਗੇ। ਬਿਲਕੁਲ ਸ਼ਾਂਤਮਈ, ਬਿਨ੍ਹਾ ਕਿਸੇ ਭੜਕਾਹਟ ਦੇ, ਸਿਰਫ ਤੇ ਸਿਰਫ ਸਬੰਧਿਤ ਦੋਸ਼ੀਆਂ ਵੱਲ ਸੇਧਿਤ ਰਹੀ। ਇਹਨਾਂ ਦੋ ਮੁਹਿੰਮਾਂ ਦਾ ਆਪਸ ਵਿੱਚ ਕਿਰਦਾਰ ਤੇ ਵਿਹਾਰ ਪੱਖੋਂ ਬਹੁਤ ਵੱਡਾ ਫਾਸਲਾ ਰਿਹਾ। ਸਾਡੀ ਸਮਝ ਮੁਤਾਬਕ ਇਸਦੇ ਕਾਰਨ ਵਿਚਾਰਧਾਰਕ ਵੀ ਨੇ ਅਤੇ ਇਤਿਹਾਸਕ ਵੀ।
ਜਾਟ ਅੰਦੋਲਕਾਰੀਆਂ ਵੱਲੋਂ ਇੱਕ ਵਿਧਵਾ ਬੀਬੀ ਦੇ ਢਾਬੇ ਨੂੰ ਲਾਈ ਗਈ ਅੱਗ

ਜਾਟ ਅੰਦੋਲਕਾਰੀਆਂ ਵੱਲੋਂ ਇੱਕ ਵਿਧਵਾ ਬੀਬੀ ਦੇ ਢਾਬੇ ਨੂੰ ਲਾਈ ਗਈ ਅੱਗ

ਦੋ ਵੱਖੋ ਵੱਖਰੇ ਵਿਚਾਰਧਾਰਕ ਖੇਮਿਆਂ ਅਤੇ ਵਿਹਾਰ  ਨੇ ਇਨਾਂ ਮੁਹਿੰਮਾਂ ਦੀ ਰੂਪ ਰੇਖਾ ਨੂੰ ਤਿਆਰ ਕੀਤਾ। ਇੱਕ ਵਿਚਾਰਧਾਰਾ ਜਿੰਦਗੀ ਦੀ ਸਮੁੱਚਤਾ ਨੂੰ ਸੰਬੋਧਿਤ ਹੁੰਦੀ ਹੈ ਅਤੇ ਮਨੁੱਖ ਦੀ ਘਾੜਤ ਉਸੇ ਲਹਿਜੇ ਚੋਂ ਕਰਦੀ ਐ। ਦੂਸਰੀ ਵਿਚਾਰਧਾਰਾ ਜਿੰਦਗੀ ਨੂੰ ਟੋਟਿਆਂ ‘ਚ ਵੰਡ ਕੇ ਚੱਲਦੀ ਐ ਅਤੇ ਕਿਤੇ ਨ ਕਿਤੇ ਪਦਾਰਥਕ ਖਿੱਚ ਵੀ ਬਣੀ ਰਹਿੰਦੀ ਹੈ। ਸੋ ਏਸੇ ਲਈ ਇੱਕ ਪਾਸੇ ਪਾਸੇ ਕਿਸੇ ਵੱਡੇ ਆਦਰਸ਼ ਲਈ ਸੰਘਰਸ਼ ਵਿੱਚ ਰਹਿੰਦਿਆਂ ਵੀ ਜਾਬਤੇ ਵਿੱਚ ਚੱਲਦੀ ਹੈ ਪਰ ਦੂਸਰਾ ਅੰਦੋਲਨ ਮਾਮੂਲੀ ਰਾਹਤਾਂ ਖਾਤਰ ਵੀ ਕਰੂਰਤਾ ਦੀ ਹੱਦ ਪਾਰ ਕਰ ਜਾਂਦਾ ਹੈ।
ਹੁਣ ਫਰਕ ਦੇਖੋ ਸਮੇਂ ਦੀਆਂ ਸਰਕਾਰਾਂ ਦੇ ਵਿਹਾਰ ਦਾ। ਸ਼ਾਂਤਮਈ ਅੰਦੋਲਨ ਲਈ ਦੇਸ਼-ਧ੍ਰੋਹ ਵਰਗੇ ਪਰਚੇ ਅਤੇ ਇਸ ਤਰਾਂ ਪੇਸ਼ ਕਰਨਾ ਜਿਵੇਂ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ। ਜਦਕਿ ਦੂਸਰੇ ਪਾਸੇ ਇੰਨੀਆਂ ਘਨੋਣੀਆਂ ਹਰਕਤਾਂ ਕਰਨ ਦੇ ਬਾਵਜੂਦ ਇਉਂ ਨਜਿੱਠਣਾ ਜਿਵੇਂ ਸ਼ਾਇਦ ਸਧਾਰਨ ਅਪਰਾਧ ਵੀ ਨਹੀਂ ਹੋਇਆ।
ਇਹ ਕੁੱਝ ਸਵਾਲ ਨੇ ਜੋ ਸਾਡੇ ਅੰਦਰ ਤੜਪਦੇ ਰਹਿੰਦੇ ਨੇ। ਪਰ ਉਹਨਾਂ ਦਾ ਜਵਾਬ ਦੇਣਾ ਸ਼ਾਇਦ ਜਰੂਰੀ ਨਹੀਂ ਸਮਝਿਆ ਜਾਂਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,