ਵਿਦੇਸ਼ » ਸਿੱਖ ਖਬਰਾਂ

ਸਿੱਖ ਮਸਲਿਆਂ ‘ਤੇ ਹੋ ਰਹੇ ਸੈਮੀਨਾਰ ਵਿੱਚ ਉੱਘੇ ਵਿਦਵਾਨ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਜਸਪਾਲ ਸਿੰਘ ਸਿੱਧੂ ਸਰੋਤਿਆਂ ਨਾਲ ਵਿਚਾਰ ਚਰਚਾ ਕਰਨਗੇ

August 17, 2015 | By

ਸਰੀ (16 ਅਗਸਤ, 2015): ‘ਨਾਰਥ ਅਮਰੀਕਨ ਸਿੱਖ ਐਕਟੀਵਿਸਟ’ ਜਥੇਬੰਦੀ ਵਲੋਂ ਸਿੱਖਾਂ ਨੂੰ ਦਰਪੇਸ਼ ਰਾਜਸੀ, ਧਾਰਮਿਕ ਤੇ ਸਮਾਜਿਕ ਮਸਲਿਆਂ ਨੂੰ ਵਿਚਾਰਨ ਵਾਸਤੇ ਸਰੀ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਪੰਜਾਬ ਤੋਂ ਉੱਘੇ ਇਤਿਹਾਸਕਾਰ ਅਜਮੇਰ ਸਿੰਘ ਤੇ ਭਾਰਤ ਦੀਆਂ ਕਈ ਪ੍ਰਮੁੱਖ ਅਖਬਾਰਾਂ ਤੇ ਖਬਰ ਏਜੰਸੀਆਂ ਨਾਲ ਕੰਮ ਕਰਦੇ ਰਹੇ ਨਾਮਵਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਸਥਾਨਕ ਲੋਕਾਂ ਨਾਲ ਵਿਚਾਰ-ਚਰਚਾ ਕਰਨਗੇ।

ਸ੍ਰ. ਅਜਮੇਰ ਸਿੰਘ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ

ਸ੍ਰ. ਅਜਮੇਰ ਸਿੰਘ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ

ਸ੍ਰ. ਜਸਪਾਲ ਸਿੰਘ ਸਿੱਧੂ

ਸ੍ਰ. ਜਸਪਾਲ ਸਿੰਘ ਸਿੱਧੂ

ਇਹ ਸਮਾਗਮ 21 ਅਗਸਤ ਨੂੰ ਸਥਾਨਕ ਬੇਅਰ ਕਰੀਕ ਪਾਰਕ ਦੇ ਨਾਲ ਸਥਿਤ ਸਰੀ ਆਰਟਸ ਸੈਂਟਰ (13750-88 ਐਵੇਨਿਊ) ਵਿਖੇ ਸ਼ਾਮ 5.30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਲਈ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ ।

ਵਰਨਣਯੋਗ ਹੈ ਕਿ ਸ. ਅਜਮੇਰ ਸਿੰਘ ਆਪਣੀ ਅਗਲੀ ਕਿਤਾਬ ‘ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਲੈ ਕੇ ਕੈਨੇਡਾ ਪੁੱਜੇ ਹਨ ਜੋ ਕਿ 16 ਅਗਸਤ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵਿਖੇ ਰਿਲੀਜ਼ ਕੀਤੀ ਜਾਣੀ ਹੈ ।

ਪੱਤਰਕਾਰ ਜਸਪਾਲ ਸਿੰਘ ਸਿੱਧੂ ਏ. ਐਨ. ਆਈ. ਸਮੇਤ ਭਾਰਤ ਦੀਆਂ ਕਈ ਪ੍ਰਮੁੱਖ ਅਖਬਾਰਾਂ ਤੇ ਖਬਰ ਏਜੰਸੀਆਂ ਦੇ ਪੱਤਰਕਾਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਪੰਜਾਬ ਸਮੱਸਿਆ ਨੂੰ ਬਹੁਤ ਨੇੜੇ ਤੋਂ ਦੇਖਿਆ ।ਇਸ ਸੈਮੀਨਾਰ ‘ਚ ਉਹ ਆਪਣੇ ਜ਼ਾਤੀ ਤਜਰਬੇ ਦੱਸਣ ਦੇ ਨਾਲ-ਨਾਲ ਭਵਿੱਖ ਨਾਲ ਨਜਿੱਠਣ ਲਈ ਵੀ ਵਿਚਾਰ ਪੇਸ਼ ਕਰਨਗੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,