April 10, 2022 | By ਸਿੱਖ ਸਿਆਸਤ ਬਿਊਰੋ
ਨਵਾਂਸ਼ਹਿਰ: ਪੰਥ ਸੇਵਕ ਜਥਾ ਦੁਆਬਾ ਵਲੋਂ ਬੱਬਰ ਅਕਾਲੀ ਲਹਿਰ ਦੇ 100 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਕਰਵਾਈ ਜਾ ਰਹੀ ਹੈ ਜਿਸ ਤਹਿਤ 6ਵਾਂ ਸਮਾਗਮ 12 ਅਪਰੈਲ ਨੂੰ ਪਿੰਡ ਦੌਲਤਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਕਰਵਾਇਆ ਜਾਵੇਗਾ।
ਪਿੰਡ ਦੌਲਤਪੁਰ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਣ ਵਾਲਾ ਇਹ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਜਿਸ ਵਿਚ ਭਾਈ ਬਲਜਿੰਦਰ ਸਿੰਘ ਸਾਹਦੜਾ ਦੇ ਕੀਰਤਨੀ ਜਥੇ ਅਤੇ ਭਾਈ ਹਰਦੀਪ ਸਿੰਘ ਸਾਹਦੜਾ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਕ੍ਰਮਵਾਰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਸਰਵਣ ਕਰਵਾਈਆਂ ਜਾਣਗੀਆਂ। ਇਸ ਸਮਾਗਮ ਵਿਚ ਭਾਈ ਮਨਧੀਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ।
ਬੱਬਰ ਅਕਾਲੀ ਲਹਿਰ ਪੰਜਾਬ ਵਿਚ ਸਰਕਾਰ-ਏ-ਖਾਲਸਾ ਦੇ ਪਤਨ ਤੋਂ ਬਾਅਦ ਸਥਾਪਿਤ ਹੋਏ ਫਿਰੰਗੀ ਸਾਮਰਾਜ ਵਿਰੁਧ ਜੁਝਾਰੂ ਲਹਿਰ ਸੀ ਜਿਸ ਦਾ ਮਨੋਰਥ ਅੰਗਰੇਜ਼ੀ ਸਰਕਾਰ ਨੂੰ ਜੜ੍ਹੋ ਪੁੱਟ ਕੇ ਮੁੜ ਸਰਕਾਰ-ਏ-ਖਾਲਸਾ ਦਾ ਰਾਜ ਸਥਾਪਿਤ ਕਰਨਾ ਸੀ।
ਪੰਥ ਸੇਵਕ ਜਥਾ ਦੁਆਬਾ ਵੱਲੋਂ ਕਰਵਾਈ ਜਾ ਰਹੀ ਇਸ ਸਮਾਗਮ ਲੜੀ ਤਹਿਤ ਸਰਕਾਰ-ਏ-ਖਾਲਸਾ ਵੇਲੇ ਦੇ ਪ੍ਰਬੰਧ ਦੀਆਂ ਖੂਬੀਆਂ ਅਤੇ ਇਸ ਦੇ ਪਤਨ ਤੋਂ ਬਾਅਦ ਅੰਗਰੇਜ਼ਾਂ ਵਲੋਂ ਥੋਪੇ ਗਏ ਆਧੁਨਿਕਵਾਦੀ ਪ੍ਰਬੰਧ, ਜੋ ਕਿ ਮੌਜੂਦਾ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਹੈ, ਦੇ ਵੇਰਵੇ ਉਜਾਗਰ ਕੀਤੇ ਜਾ ਰਹੇ ਹਨ।
⊕ ਪੰਥ ਸੇਵਕ ਜਥਾ ਦੁਆਬਾ ਵਲੋਂ ਕਰਵਾਏ ਗਏ ਪਿਛਲੇ (5ਵੇਂ) ਸਮਾਗਮ ਵਿਚ ਭਾਈ ਕੰਵਲਜੀਤ ਸਿੰਘ ਵਲੋਂ ਕੀਤਾ ਗਿਆ ਵਖਿਆਨ ਸੁਣੋ:
Related Topics: Panth Sewak Jatha Doaba’s