March 24, 2016 | By ਸਿੱਖ ਸਿਆਸਤ ਬਿਊਰੋ
ਲੰਡਨ (23 ਮਾਰਚ, 2016): ਬਰਤਾਨੀਆ ਦੇ ਯੂਰਪੀਅਨ ਯੂਨੀਅਨ ਵਿੱਚ ਰਹਿਣ ਦੇ ਹੱਕ ਵਿੱਚ 57 ਫੀਸਦੀ ਸਿੱਖ ਹਨ ਅਤੇ 12 ਫੀਸਦੀ ਬਾਹਰ ਜਾਣ ਜਦਕਿ 31 ਫੀਸਦੀ ਇਸ ਸਬੰਧੀ ਕੋਈ ਫੈਸਲਾ ਨਹੀਂ ਲੈ ਸਕੇ । ਇਹ ਪ੍ਰਗਟਾਵਾ ਬਰਤਾਬਵੀ ਸਰਕਾਰ ਵੱਲੋਂ ਸਿੱਖਾਂ ਸਬੰਧੀ ਸੰਸਦ ਵਿੱਚ ਜਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ।
ਜਾਰੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬਰਤਾਨਵੀ ਸਿੱਖ ਹਰ ਵਰ੍ਹੇ ਆਪਣੀ ਕਿਰਤ ਕਮਾਈ ਵਿਚੋਂ 1250 ਲੱਖ ਪੌਾਡ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕਰਦੇ ਹਨ ਤੇ ਨਾਲ ਹੀ ਹਰ ਵਰ੍ਹੇ 650 ਲੱਖ ਘੰਟੇ ਸਮਾਜ ਸੇਵੀ ਕਾਰਜਾਂ ਦੇ ਲੇਖੇ ਲਾਉਂਦੇ ਹਨ । ਇਹ ਪ੍ਰਗਟਾਵਾ ਬਰਤਨਾਵੀ ਸੰਸਦ ਵਿਚ ਕੱਲ੍ਹ ਜਾਰੀ ਹੋਈ ਬਿ੍ਟਿਸ਼ ਸਿੱਖ ਰਿਪੋਰਟ 2016 ਵਿਚ ਕੀਤਾ ਗਿਆ ਹੈ । ਸਿਟੀ ਸਿੱਖ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰ 5 ‘ਚੋਂ 4 ਸਿੱਖ ਯਾਨੀ ਕਿ 80 ਫੀਸਦੀ ਬਿ੍ਟਿਸ਼ ਸਿੱਖਾਂ ਦਾ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਹੈ, 60 ਫੀਸਦੀ ਬਿ੍ਟਿਸ਼ ਸਿੱਖ ਮੰਨਦੇ ਹਨ ਕਿ ਉਹ ਇੰਮੀਗਰਾਂਟ ਸੁਸਾਇਟੀ ਵਿਚ ਹਾਂ ਪੱਖੀ ਯੋਗਦਾਨ ਪਾਉਂਦੇ ਹਨ ।
ਜਾਰੀ ਹੋਈ ਇਸ ਰਿਪੋਰਟ ਦੇ ਸੰਧਰਭ ਵਿਚ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਹੈ ਕਿ ਬਿ੍ਟਿਸ਼ ਸਿੱਖ ਸਾਡੀ ਸੁਸਾਇਟੀ ਲਈ ਬਹੁਤ ਕੁਝ ਲਿਆਏ ਹਨ ਜਿਥੇ ਉਹ ਮਿਹਨਤੀ ਹਨ ਉਥੇ ਉਨ੍ਹਾਂ ਅੰਦਰ ਸਾਡੇ ਦੇਸ਼ ਦੀ ਮਦਦ ਕਰਨ ਲਈ ਉਤਸ਼ਾਹ ਹੈ ਤੇ ਸਿੱਖਾਂ ਦੀਆਂ ਮਹਾਨ ਸੱਭਿਆਚਾਰਕ ਕਦਰਾਂ ਕੀਮਤਾਂ ਹਨ ।
ਲੰਡਨ ਦੇ ਮੇਅਰ ਬੌਰਿਸ ਜੌਹਨਸਨ ਨੇ ਇਸ ਸਬੰਧੀ ਕਿਹਾ ਹੈ ਕਿ ਅਗਲੇ ਮਹੀਨੇ ਲੰਡਨ ‘ਚ ਤੇ ਦੁਨੀਆਂ ਭਰ ‘ਚ ਵਿਸਾਖੀ ਮਨਾਈ ਜਾ ਰਹੀ ਹੈ, ਇਹ ਰਿਪੋਰਟ ਲੋਕਾਂ ਵਿਚ ਤਾਕਤ ਬਣੇਗੀ ਤੇ ਰਾਸ਼ਟਰ ਦੇ ਭਵਿੱਖ ਨੂੰ ਕਾਮਯਾਬ ਕਰਨ ‘ਚ ਮਹੱਤਵਪੂਰਣ ਰੋਲ ਅਦਾ ਕਰੇਗੀ ।
ਲੇਬਰ ਪਾਰਟੀ ਵੱਲੋਂ ਲੰਡਨ ਮੇਅਰ ਲਈ ਉਮੀਦਵਾਰ ਸਦੀਕ ਖਾਨ ਨੇ ਕਿਹਾ ਕਿ ਲੰਡਨ ਦੀਆ ਗਲੀਆਂ ਵਿਚ ਰਹਿਣ ਵਾਲੇ ਬੇਘਰੇ ਲੋਕਾਂ ਨੂੰ ਭੋਜਨ ਦੇਣ, ਸ਼ਹਿਰ ਲਈ ਸਖ਼ਤ ਮਿਹਨਤ ਕਰਨ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਇਹ ਰਿਪੋਰਟ ਦੱਸੇਗੀ ਕਿ ਸਿੱਖ ਭਾਈਚਾਰਾ ਸਮਾਜ ਲਈ ਯੋਗਦਾਨ ਪਾਉਣ ਬਦਲੇ ਕਿਉਂ ਮਾਣ ਮਹਿਸੂਸ ਕਰਦਾ ਹੈ ।
ਇਹ ਖਬਰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
57% of British Sikhs want to stay in the EU, according to the British Sikh Report
ਬਿ੍ਟਿਸ਼ ਸਿੱਖ ਰਿਪੋਰਟ ਦੇ ਚੇਅਰਮੈਨ ਜਸਵੀਰ ਸਿੰਘ ਨੇ ਕਿਹਾ ਕਿ ਬਰਤਾਨਵੀ ਸਿੱਖ ਆਪਣੀ ਵੱਖਰੀ ਪਹਿਚਾਣ ਕਰਕੇ ਮਾਣ ਮਹਿਸੂਸ ਕਰਦੇ ਹਨ । ਸਿੱਖਾਂ ਅੰਦਰੋਂ ਅਨੂਠੇਪਣ, ਉਨ੍ਹਾਂ ਦੇ ਜ਼ਜਬਾਤ ਤੇ ਸਮਝ ਦਾ ਝਲਕਾਰੇ ਪੈਂਦੇ ਹਨ । ਇਹ ਦਸਤਾਵੇਜ਼ ਬਰਤਾਨੀਆਂ ਵਿਚ ਸਿੱਖਾਂ ਦੀ ਅਸਲ ਤਸਵੀਰ ਪੇਸ਼ ਕਰਦੀ ਹੈ ।
Related Topics: European Union, Sikh Diaspora, Sikh News UK, Sikhs in United Kingdom