February 27, 2017 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੇ ਮੀਡੀਆ ਇੰਚਾਰਜ ਸੁਖਜਿੰਦਰ ਸਿੰਘ ਨਿੱਝਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਖਾਲਸੇ ਦੇ ਜਨਮ ਦਿਵਸ ‘ਤੇ ਹਰ ਸਾਲ ਵਾਂਗ ਨਿਊਯਾਰਕ ਸਿਟੀ ਵਿੱਚ ਨਿਕਲਣ ਵਾਲੀ 30ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਦਿਨ ਸ਼ਨੀਵਾਰ ਨੂੰ ਕੱਢੀ ਜਾ ਰਹੀ ਹੈ।
ਇਸ ਪਰੇਡ ਦੀਆਂ ਮੁਢਲੀਆਂ ਤਿਆਰੀਆਂ ਚਲ ਰਹੀਆਂ ਹਨ, ਇਸ ਪਰੇਡ ਦੇ ਪ੍ਰਬੰਧ ਵਿੱਚ ਜਿਵੇਂ ਫਲੋਟਸ, ਲੰਗਰ, ਸੋਵੀਨਾਰ, ਮੁੱਖ ਮਹਿਮਾਨ ਆਦਿ ਸੰਬੰਧੀ ਤਿਆਰੀਆਂ ਕੀਤੀਆਂ ਜਾ ਸਕਣ ਤਾਂ ਜੋ ਪਰੇਡ ਨੂੰ ਹੇਰ ਵੀ ਚੜ੍ਹਦੀ ਕਲਾ ਤੇ ਸੁੰਦਰ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਜਿਹਨਾਂ ਵੀਰਾਂ ਨੇ ਆਪਣੇ ਕਾਰੋਬਾਰ ਦੇ ਸੰਬੰਧ ‘ਚ ਮਸ਼ਹੂਰੀ (ਐਡ) ਦੇਣੀ ਹੋਵੇ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਨੌਰਥ ਈਸਟ ਦੇ ਸਮੂਹ ਗੁਰਦੁਆਰਾ ਸਾਹਿਬਾਨ, ਸਿੱਖ ਪੰਥਕ ਜਥੇਬੰਦੀਆਂ, ਸੁਸਾਇਟੀਆਂ, ਸਭਾਵਾਂ ਅਤੇ ਸੰਗਤਾਂ ਨੁੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਇਸ ਮੀਟਿੰਗ ਵਿੱਚ ਪਹੁੰਚ ਕੇ ਆਪਣੇ ਕੀਮਤੀ ਸੁਝਾਅ ਦਿਓ ਜੀ, ਇਹ ਮੀਟਿੰਗ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿੱਚ 5 ਮਾਰਚ 2017 ਨੂੰ ਸ਼ਾਮ 3 ਵਜੇ ਹੋਵੇਗੀ ਅਤੇ ਉਸ ਦਿਨ ਹੀ ਪਰੇਡ ਦੀ ਐਡ ਵੀ ਬਣਾਈ ਜਾਵੇਗੀ।
Related Topics: Sikh Day Parade, Sikh Diaspora, Sikhs in Untied States