December 2024 Archive

ਪੰਜਾਬ ਵਿਚੋਂ ਪਰਵਾਸ ਕਿਉਂ ਹੋ ਰਿਹੈ? ਡਾ. ਸੇਵਕ ਸਿੰਘ ਦਾ ਲੋਹਾਰਾਂ (ਭੋਗਪੁਰ) ਜਲੰਧਰ ਵਿਖੇ ਖਾਸ ਵਖਿਆਨ

ਭੋਗਪੁਰ (ਜਿਲ੍ਹਾ ਜਲੰਧਰ) ਨੇੜੇ ਪਿੰਡ ਲੋਹਾਰਾਂ ਚਾੜ੍ਹਕੇ ਵਿਖੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਵਿਖੇ ਦਿੱਤੇ ਇਸ ਵਖਿਆਨ ਦੌਰਾਨ ਡਾ. ਸੇਵਕ ਸਿੰਘ ਨੇ ਸਿੱਖਿਆ ਵਿਚ ਭਾਖਾ (ਬੋਲੀ) ਦਾ ਮਹੱਤਵ ਬਿਆਨ ਕੀਤਾ ਅਤੇ ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਪੰਜਾਬ ਵਿਚ ਹੋ ਰਹੇ ਵੱਡੇ ਪੱਧਰ ਉੱਤੇ ਪਰਵਾਸ ਦਾ ਸਿੱਖਿਆ ਨਾਲ ਕੀ ਸੰਬੰਧ ਹੈ।

ਜਥੇਦਾਰਾਂ ਦੇ ਫੈਸਲੇ ਤੋਂ ਬਾਅਦ ਕੀ ਪਹਿਲਾਂ ਗੁਨਾਹ ਕਰਨ ਵਾਲੇ ਹੁਣ ਫਿਰ ਸੱਤਾ ਦੇ ਕਾਬਜ਼ ਹੋਣ ਯੋਗ ਹੋ ਗਏ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਜਥੇਦਾਰਾਂ ਗਿਆਨੀ ਰਘਬੀਰ ਸਿੰਘ (ਸ੍ਰੀ ਅਕਾਲ ਤਖਤ ਸਾਹਿਬ), ਗਿਆਨੀ ਹਰਪ੍ਰੀਤ ਸਿੰਘ (ਤਖਤ ਸ੍ਰੀ ਦਮਦਮਾ ਸਾਹਿਬ) ਅਤੇ ਗਿਆਨੀ ਸੁਲਤਾਨ ਸਿੰਘ (ਤਖਤ ਸ੍ਰੀ ਕੇਸਗੜ੍ਹ ਸਾਹਿਬ) ਦੀ ਸ਼ਮੂਲੀਅਤ ਵਾਲੇ ਪੰਜ ਸਿੰਘ ਸਾਹਿਬਾਨ ਨੇ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਸਮੇਤ ਬਾਦਲ ਦਲ ਦੇ ਕਈ ਆਗੂਆਂ ਨੂੰ ਉਹਨਾ ਦੀ ਪਾਰਟੀ ਦੀ ਪੰਜਾਬ ਵਿਚਲੀ ਸਰਕਾਰ ਮੌਕੇ ਸਿੱਖ ਹਿੱਤਾਂ ਵਿਰੁਧ ਕੀਤੇ ਗੁਨਾਹਾਂ ਲਈ ਤਨਖਾਹ ਲਗਾਈ ਹੈ।

ਪਿੰਡ ਝੰਡੂਕੇ ਵਿਖੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਸਮਾਗਮ ਹੋਇਆ

ਝੁਨੀਰ ਮਾਨਸਾ: ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 40ਵੀਂ ਯਾਦ ਵਿੱਚ ਪਿੰਡ ਝੰਡੂਕੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ...

gurmat samagam at hakimpur2

ਗੁ: ਨਾਨਕਸਰ (ਹਕੀਮਪੁਰ) ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ

ਵਿਰਾਸਤ ਅਤੇ ਵਾਤਾਵਰਨ ਸੰਭਾਲ ਸਭਾ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ ਹਕੀਮ ਪੁਰ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਅਕਾਲ ਅਕੈਡਮੀ ਚਾਹਲ ਕਲਾਂ ਦੇ ਬੱਚਿਆਂ ਦੇ ਕੀਰਤਨ ਤੋਂ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀਏ ਭਾਈ ਜਗਤਾਰ ਸਿੰਘ ਜੀ ਹੁਣਾਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ।

ਕਾਲੇ ਪਾਣੀਆਂ ਦਾ ਮੋਰਚਾ

ਪੰਜਾਬ ਵਾਸੀ ਲੰਮੇ ਸਮੇਂ ਤੋਂ ਬੁੱਢੇ ਦਰਿਆ ਦੇ ਪਲੀਤ ਹੋਣ ਕਾਰਣ ਸੰਤਾਪ ਭੋਗ ਰਹੇ ਹਨ। ਬਜ਼ੁਰਗ ਦੱਸਦੇ ਹਨ ਕਿ 1980-85 ਤੱਕ ਲੋਕ ਇਸ ਦਰਿਆ ‘ਚ ਨਹਾਉਂਦੇ ਰਹੇ ਹਨ। ਹੌਲੀ-ਹੌਲੀ ਇਸ ਦੇ ਕੰਢੇ ਤੇ ਕਾਰਖਾਨੇ ਲੱਗਣੇ ਸ਼ੁਰੂ ਹੋਏ। ਦਰਿਆ ਕੰਢੇ ਲੱਗਣ ਵਾਲੇ ਇਹਨਾਂ ਕਾਰਖਾਨਿਆਂ ‘ਚ ਜਿਆਦਾਤਰ ਕਾਰਖਾਨੇ ਸੂਤ ਅਤੇ ਕੱਪੜਾ ਰੰਗਾਈ ਅਤੇ ਧਾਤਾਂ ਤੇ ਪੱਤ ਚਾੜ੍ਹਣ (ਇਲੈਕਟ੍ਰੋਪਲੇਟਿੰਗ) ਦੇ ਹਨ। ਕੱਪੜਾ ਰੰਗਾਈ ਅਤੇ ਇਲੈਕਟ੍ਰੋਪਲੇਟਿੰਗ ਅਜਿਹੇ ਕਾਰਜ ਹਨ, ਜਿਨ੍ਹਾਂ ਲਈ ਪਾਣੀ ਦੀ ਵੱਡੀ ਮਾਤਰਾ ‘ਚ ਲੋੜ ਪੈਂਦੀ ਹੈ। ਇਹ ਕਾਰਖਾਨੇ ਵਰਤਿਆ ਗਿਆ ਪਾਣੀ, ਬਿਨਾਂ ਸੋਧੇ, ਚੋਰ ਮੋਰੀਆਂ ਰਾਹੀਂ ਦਰਿਆ ‘ਚ ਪਾ ਰਹੇ ਹਨ, ਜੋ ਅੱਗੇ ਜਾ ਕੇ ਸਤਲੁਜ ਦੇ ਪਾਣੀ ਨੂੰ ਗੰਧਲਾ ਕਰਦਾ ਹੈ।

ਇਤਿਹਾਸ ਦੇ ਸਬਕ ਅਤੇ ਮੌਜੂਦਾ ਹਾਲਾਤ ਵਿਚ ਦਿੱਲੀ ਦਰਬਾਰ ਦੀ ਵਿਓਂਤਬੰਦੀ: ਭਾਈ ਮਨਧੀਰ ਸਿੰਘ ਦਾ ਹਕੀਮਪੁਰ ਵਿਖੇ ਵਖਿਆਨ

ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਕ ਗੁਰਮਤਿ ਵੀਚਾਰ ਸਮਾਗਮ ਵਿਰਾਸਤ ਅਤੇ ਵਾਤਾਵਰਣ ਸੰਭਾਲ ਸਭਾ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ, ਪਾਤਿਸ਼ਾਹੀ ਪਹਿਲੀ, ਹਕੀਮਪੁਰ (ਪੰਜਾਬ) ਵਿਖੇ 30 ਨਵੰਬਰ 2024 ਨੂੰ ਕਰਵਾਇਆ ਗਿਆ।