ਗੁਰਜੰਟ ਸਿੰਘ ਬੱਲ ਨੇ ਲੰਘੇ ਪੰਜ ਸਾਲਾਂ ਦੌਰਾਨ ਇੰਡੀਆ ਭਰ ਵਿਚ ਤਕਰੀਬਨ ਤਿੰਨ ਲੱਖ ਕਿੱਲੋਮੀਟਰ ਦਾ ਸਫਰ ਤਹਿ ਕਰਦਿਆਂ ਹਰ ਉਸ ਜਗ੍ਹਾ ਪਹੁੰਚ ਕੇ ਸਿੱਖਾਂ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਜਿੱਥੇ ਨਵੰਬਰ 1984 ਵਿਚ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ। ਇਹ ਖੋਜ ਪੁਸਤਕ ਲੜੀ "ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ" ਸਿਰਲੇਖ ਹੇਠ ਛਪ ਰਹੀ ਹੈ ਜਿਸ ਦੇ ਹੁਣ ਤੱਕ ਦੋ ਭਾਗ (ਕਿਤਾਬਾਂ) ਛਪ ਚੁੱਕੇ ਹਨ।
ਸਿੱਖ ਸਿਆਸਤ ਅਤੇ ਪੰਜਾਬ ਦੀ ਸਿਆਸਤ ਨੂੰ ਮੁੜ ਸੁਰਜੀਤ ਕਰਨ ਲਈ ਮਿਸਲ ਸਤਲੁਜ ਨੇ ਚੰਡੀਗੜ੍ਹ ਕਿਸਾਨ ਭਵਨ ਵਿੱਚ ਪੰਥਕ ਵਿਦਵਾਨਾਂ ਅਤੇ ਪੰਜਾਬ ਨਾਲ ਸਬੰਧਤ ਆਗੂਆਂ ਦੀ ਇਕੱਤਰਤਾ ਬੁਲਾਈ ਜਿਸ ਵਿੱਚ ਸ ਗੁਰਪ੍ਰੀਤ ਸਿੰਘ ਨੇ ਸਿੱਖ ਸਿਆਸੀ ਪ੍ਰਭਾਵ ਵਿੱਚ ਮੌਜੂਦਾ ਨਿਘਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਨਵੰਬਰ 1984 ਵਿੱਚ ਭਾਰਤ ਦੇ ਵੱਡੇ ਹਿੱਸੇ ਵਿੱਚ ਦਿੱਲੀ ਦੀ ਤਰਜ਼ ਤੇ ਕਤਲੇਆਮ ਹੋਇਆ, ਜਿਸ ਦੌਰਾਨ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਬਹੁਤ ਯਤਨ ਕੀਤੇ ਗਏ। ਇਸ ਦੌਰਾਨ ਅਨੇਕਾਂ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖੀ ਦੀ ਅਜ਼ਮਤ ਰੋਲਣ ਦੇ ਯਤਨ ਕੀਤੇ ਗਏ। ਸਿੱਖਾਂ ਨੂੰ ਵੱਡੀ ਗਿਣਤੀ ਵਿਚ ਕਤਲ ਕੀਤਾ ਗਿਆ।
ਪੰਚਮ ਪਾਤਿਸ਼ਾਹ ਨੇ ਹਰਿਮੰਦਰ ਸਾਹਿਬ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਗੁਰੂ ਘਰ ਵਿੱਚ ਸ਼ਬਦ ਅਤੇ ਨਾਮ ਦੀ ਮਹਿਮਾ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਪ੍ਰਕਾਸ਼ਮਾਨ ਹੋ ਗਈ ਸੀ। ਜਦੋ ਵੀ ਸਿੱਖ ਗੁਰਬਾਣੀ ਦਾ ਜਾਪ ਕਰਦਾ ਹੈ ਤਾਂ ਉਸਦੇ ਅੱਗੇ ਨਾਮ ਦੀ ਮਹਿਮਾਂ ਦਾ ਦੈਵੀ ਜਿਕਰ ਵਾਰ-ਵਾਰ ਆਉਦਾ ਹੈ ਅਜਿਹਾ ਨਾਮ ਜਿਸਦਾ ਪਾਰ ਵੇਦ, ਕਤੇਬ ਜਾਂ ਹੋਰ ਧਰਮ ਗ੍ਰੰਥ ਵੀ ਨਹੀ ਪਾ ਸਕੇ।
ਜਦੋ ਗੁਰੂ ਨਾਨਕ ਸਾਹਿਬ ਨੂੰ ਮੁਲਾ ਅਤੇ ਕਾਜੀਆ ਨੇ ਪੁਛਿਆ ਕੇ ਹਿੰਦੂ ਵੱਡਾ ਹੈ ਜਾ ਮੁਸਲਮਾਨ ਤਾਂ ਗੁਰੂ ਸਾਹਿਬ ਨੇ ਆਖਿਆ "ਬਾਬੇ ਆਖੇ ਹਾਜੀਆਂ ਸੁੱਭਿ ਅਮਲਾ ਬਾਝਹੁ ਦੋਨੋ ਰੋਈ"। ਇਸ ਬੁਲੰਦ ਕਿਰਦਾਰ ਤੋ ਹੀ ਤਾ ਸਦਾ ਸਮੇ ਦੀਆ ਤਾਕਤਾ ਨੂੰ ਖੋਫ ਆਉਦਾ ਸੀ, ਬੁਲੰਦ-ਕਿਰਦਾਰ ਹੀ ਤਾ ਸਿੱਖਾ ਦੇ ਇਤਿਹਾਸ ਵਿਚ ਜਲੋਅ ਪੈਦਾ ਕਰ ਸਕੇ , ਜੋਕਿ ਅੱਜ ਵੀ ਸਾਡੀ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ।
ਸੁੰਦਰੀਕਰਨ ਦੇ ਨਾਮ ਹੇਠ ਚੱਲ ਰਹੇ ਪ੍ਰੋਜੈਕਟ ਅਧੀਨ ਸਿੱਖਾਂ ਦੀ ਧਾਰਮਿਕ,ਇਤਿਹਾਸਿਕ ਥਾਵਾਂ ਦੀ ਪੁਰਾਤਨਤਾ ਨਵਾ,ਸੋਹਣਾ ਅਤੇ ਵੱਡਾ ਕਰਨ ਦੇ ਨਾਮ ਹੇਠ ਖਤਮ ਕੀਤੀ ਜਾ ਰਹੀ ਹੈ | ਸੋ ਸਾਰੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰਾਂ ਦੀ ਪੁਰਾਤਨਤਾ ਬਚਾਉਣ ਲਈ ਸੁੰਦਰੀਕਰਨ ਦੇ ਪ੍ਰੋਜੈਕਟ ਨੂੰ ਰੋਕਣ ਲਈ ਵਧ ਚੜ ਕੇ ਆਪਣੇ ਯੋਗਦਾਨ ਪਾਉਣ
ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ਨਵੰਬਰ ੧੯੮੪ ਲੜੀਂ ਤਹਿਤ ਇਸ ਦੂਜੀ ਪੇਸ਼ਕਸ਼ ਰਾਹੀਂ ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਦੇ ਸਿੱਖਾਂ ਦੀ ਵਿਥਿਆ ਸਾਂਝੀ ਕਰ ਰਹੇ ਹਾਂ। ਆਪ ਵੇਖ-ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।
ਪਿਛਲੇ ਸਾਲ ਇਲਾਕੇ ਦੀਆਂ ਸੰਗਤਾਂ, ਲੰਗਰ ਕਮੇਟੀਆਂ, ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਾਂਝੇ ਯਤਨ ਕੀਤੇ ਗਏ ਸਨ ਕਿ ਸੰਤ ਅਤਰ ਸਿੰਘ ਜੀ ਦੀ ਯਾਦ ਵਿਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕੀਤਾ ਜਾਵੇ ਜਿਸ ਤਹਿਤ ਲੰਗਰਾਂ ਵਿਚ ਚਲਦੇ ਸਪੀਕਰਾਂ ਬੰਦ ਰਹੇ, ਟਰੈਕਟਰਾਂ ਉਤੇ ਡੈੱਕ ਨਹੀਂ ਵਜਾਏ ਗਏ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਗੁਰਮਤਿ ਅਨੁਸਾਰੀ ਦੁਕਾਨਾਂ ਹੀ ਲਗਾਈਆਂ ਗਈਆਂ।
ਭਾਰਤ ਦੀ ਖੂਫੀਆ ਏਜੰਸੀ ਰਾਅ ਦੇ (ਸਾਬਕਾ) ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਵੱਲੋਂ ਨਿਊ ਯਾਰਕ ਦੀ ਅਦਾਲਤ ਵਿਚ "ਭਾੜੇ ਤੇ ਕਤਲ" ਕਰਵਾਉਣ ਦੀ ਸਾਜਿਸ਼ ਤੇ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਨਾਮਜਦ ਕੀਤਾ ਗਿਆ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਨੇ ਵਿਕਾਸ ਯਾਦਵ ਨੂੰ ਲੋੜੀਂਦਾ (ਵਾਂਟਿਡ) ਐਲਾਨਿਆ ਹੈ।
ਪਿਛਲੇ ਦਿਨਾਂ ਤੋਂ ਗੁਰਦੁਆਰਾ ਸੀਸ਼ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਰ ਸੇਵਾ ਅਤੇ ਸੁੰਦਰੀਕਰਨ ਦੇ ਨਾਮ ਹੇਠ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਇਮਾਰਤ ਦੀਆਂ ਦੀਵਾਰਾਂ ਉੱਤੇ ਪੱਥਰ ਲਗਾਇਆ ਜਾ ਰਿਹਾ ਹੈ। ਜਿਸ ਨਾਲ ਗੁਰਦੁਆਰਾ ਸਾਹਿਬ ਦੀ ਜੋ ਰਿਵਾਇਤੀ ਦਿੱਖ ਹੈ, ਉਹ ਖਤਮ ਹੋ ਰਹੀ ਸੀ।
Next Page »