September 2024 Archive

ਸ਼ਬਦ ਜੰਗ ਕਿਤਾਬ ਬਾਰੇ ਵਿਚਾਰ ਗੋਸ਼ਟੀ ਰੱਲਾ (ਮਾਨਸਾ) ਵਿਖੇ ਭਲਕੇ

ਸਿੱਖ ਵਿਚਾਰਕ ਭਾਈ ਸੇਵਕ ਸਿੰਘ ਦੀ ਪਲੇਠੀ ਕਿਤਾਬ “ਸ਼ਬਦ ਜੰਗ” ਦੇ ਸਬੰਧ ਵਿਚ ਮਿਤੀ 7 ਸਤੰਬਰ 2024, ਦਿਨ ਸ਼ਨੀਵਾਰ ਸਵੇਰੇ 10:30 ਵਜੇ ਤੋਂ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ।

ਮਨੁੱਖੀ ਹੱਕਾਂ ਦਾ ਪਹਿਰੇਦਾਰ ਸੀ ਜਸਵੰਤ ਸਿੰਘ ਖਾਲੜਾ

ਜਦੋਂ ਪੰਜਾਬ ਅਣਗਿਣਤ ਨੌਜਵਾਨਾਂ ਦੀਆਂ ਲਾਸ਼ਾਂ 'ਚ ਤਬਦੀਲ ਹੋ ਰਿਹਾ ਸੀ ਤਾਂ ਉਸ ਸਮੇਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਹਾਅ ਦਾ ਨਾਅਰਾ ਮਾਰਿਆ ਸੀ। ਪਿਤਾ ਸ. ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ 2 ਨਵੰਬਰ, 1952 ਨੂੰ ਖਾਲੜਾ ਕਸਬੇ 'ਚ ਜਨਮਿਆ ਜਸਵੰਤ ਸਿੰਘ ਇਕ ਅਣਖੀਲਾ ਨਿਡਰ ਜਰਨੈਲ ਸੀ।

ਸ਼੍ਰੋਮਣੀ ਕਮੇਟੀ ਵਿਚ ਸਰਕਾਰੀ ਦਖਲ ਬੰਦ ਕਰਨ ਲਈ ਗੁਰਦੁਆਰਾ ਕਾਨੂੰਨ ਸੋਧਿਆ ਜਾਵੇ

ਮੌਜੂਦਾ ਸਮੇਂ ਵਿਚ ਗੁਰਦੁਆਰਾ ਪ੍ਰਬੰਧ ਵਿਚ ਸਰਕਾਰੀ ਦਖਲਅੰਦਾਜੀ ਦਾ ਮਸਲਾ ਸਿਆਸੀ ਹਲਕਿਆਂ ਵਿਚ ਬਿਆਨਬਾਜੀ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਦੌਰਾਨ ਗਲੋਬਲ ਸਿੱਖ ਕੌਂਸਲ (ਜੀਐਸਸੀ) ਨਾਮੀ ਸੰਸਥਾ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਰਕਾਰੀ ਦਖਲਅੰਦਾਜ਼ੀ ਖਤਮ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀਆਂ ਆਮ ਚੋਣਾਂ ਵਿੱਚ ਦੇਰੀ ਕਰਨ ਦੀਆਂ ਕਈ ਖਾਮੀਆਂ ਦਾ ਹਵਾਲਾ ਦਿੰਦੇ ਹੋਏ ਸਿੱਖ ਗੁਰਦੁਆਰਾ ਕਾਨੂੰਨ 1925 ਵਿੱਚ ਤੁਰੰਤ ਸੋਧ ਕਰਨ ਦੀ ਅਪੀਲ ਕੀਤੀ ਹੈ।

ਕਰਮਸ਼ੀਲ ਗੁਰਮੁਖ ਸ਼ਖ਼ਸੀਅਤ ਸਰਦਾਰ ਸੁਖਦੇਵ ਸਿੰਘ ਜੀ ਲਾਜ (5 ਜਨਵਰੀ 1945-26 ਅਗਸਤ 2024)

ਮਾਣਯੋਗ ਸਰਦਾਰ ਸੁਖਦੇਵ ਸਿੰਘ ਜੀ ਲਾਜ ਸਮਰਪਿਤ ਪੰਥਕ ਰੂਹ ਸਨ, ਜਿਨ੍ਹਾਂ ਨੇ ਅਣਗਿਣਤ ਪੰਥਕ ਵਿਦਵਾਨ ਲੇਖਕਾਂ, ਸਮਾਜਸੇਵੀ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਆਪਸ ਵਿਚ ਜੋੜ ਕੇ, ਪ੍ਰੇਰਨਾ ਅਤੇ ਥਾਪੜਾ ਦੇ ਕੇ ਵਿਲੱਖਣ ਪੰਥਕ ਸੇਵਾਵਾਂ ਨਿਭਾਉਣ ਹਿਤ ਉਤਸ਼ਾਹਿਤ ਕੀਤਾ। ਉਨ੍ਹਾਂ ਪਰਦੇ ਪਿੱਛੇ ਰਹਿ ਕੇ ਜੋ ਜੋ ਸੇਵਾਵਾਂ ਨਿਭਾਈਆਂ ਉਹ ਇਕ ਇਕ ਉਨ੍ਹਾਂ ਦੇ ਪੰਥਕ ਪ੍ਰੇਮ ਦੀ ਵੱਡੀ ਮਿਸਾਲ ਹਨ।

ਸਿੱਖੀ ਸੁਰਤ ਨੂੰ ਭੰਗ ਕਰਨ ਵਾਲਾ ਰਾਹ ਗੁਰਮਤਿ ਦੇ ਤ੍ਰੈਕਾਲੀ ਕੌਤਕਾਂ ਦੀ ਫਿਲਮਕਾਰੀ

ਫ਼ਿਲਮਾਂ ਭਾਵੇਂ ਮਨੁੱਖੀ ਪਾਤਰਾਂ ਵਾਲੀਆਂ ਹੋਣ ਜਾਂ ਐਨੀਮੇਸ਼ਨ, ਇਨ੍ਹਾਂ ਦਾ ਇਕ ਮਾੜਾ ਪ੍ਰਭਾਵ ਇਹ ਹੈ ਕਿ ਫ਼ਿਲਮ ਮਨੁੱਖ ਅੰਦਰ ਬੁਰਾਈ ਨੂੰ ਵੇਖ ਕੇ ਨਜ਼ਰਅੰਦਾਜ਼ ਕਰਨ ਜਾਂ ਉਸ ਨੂੰ ਵੇਖਣ ਦਾ ਆਦੀ ਬਣਾ ਦਿੰਦੀ ਹੈ। ਇਕ ਹੋਰ ਮਨੋਵਿਗਿਆਨਕ ਤੱਥ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਜਾਂ ਕਿਸੇ ਬੁਲੰਦ ਖ਼ਿਆਲ ਬਾਰੇ ਜੋ ਅਨੰਦ ਅਤੇ ਵਿਗਾਸ ਆਪਣੇ ਅਨੁਭਵ 'ਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰਾਂ ਦੇ ਅਨੁਭਵ ਵਿਚੋਂ ਨਹੀਂ ਹੋ ਸਕਦਾ।

ਸ਼੍ਰੋਮਣੀ ਕਮੇਟੀ ਦੀ ਤਾਬਿਆ ਤਖ਼ਤ ਜਾਂ ਤਖ਼ਤਾਂ ਦੀ ਤਾਬਿਆ ਸਿੱਖ, ਕੀ ਹੋਵੇ?

ਇਸ ਖਾਸ ਮੁਲਾਕਾਤ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵੋਟ ਰਾਜਨੀਤੀ ਨਾਲ ਸੰਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਸੰਬੰਧਤ ਹਾਲੀਆ ਅਹਿਮ ਘਟਨਾਵਾਂ ਤੇ ਬਿਆਨਾਂ- ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਣ ਦੀ ਘਟਨਾ ਤੇ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਕਿ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੀ ਤਬਿਆ ਹੀ ਰਹੇ ਨਹੀਂ ਤਾਂ ਕੇਂਦਰ ਬੋਰਡ ਬਣਾ ਦੇਵੇਗਾ, ਦੀ ਪੜਚੋਲ ਕੀਤੀ ਗਈ ਹੈ।

« Previous Page