ਇਜ਼ਰਾਈਲ-ਫਲਸਤੀਨ ਟਕਰਾਅ ਦਹਾਕਿਆਂ ਤੋਂ ਲਟਕ ਰਿਹਾ ਹੈ ਅਤੇ ਫਲਸਤੀਨੀ ਹਰ ਰੋਜ਼ ਮਰਦੇ ਆ ਰਹੇ ਹਨ ਅਤੇ ਅਣਗਿਣਤ ਦੁੱਖਾਂ ਤੇ ਤਕਲੀਫ਼ਾਂ ਦਾ ਸਾਹਮਣਾ ਕਰ ਰਹੇ ਹਨ ਪਰ ਫਿਰ ਵੀ ਅਮਰੀਕਾ ਅਤੇ ਹੋਰ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਸਰਕਾਰਾਂ ਇਸ ਝਗੜੇ (ਵਿਵਾਦ) ਦਾ ਹੱਲ ਲੱਭਣ ਲਈ ਗੰਭੀਰ ਨਹੀਂ ਹਨ।
ਅਜ਼ਾਦਨਾਮਾ ਅਤੇ ਅਦਬਨਾਮਾ ਕਿਤਾਬਾਂ ਗੁਰਦੁਆਰਾ ਸਾਹਿਬ, ਓਡਬੀ ਲੈਸਟਰ, ਇੰਗਲੈਂਡ ਵਿਖੇ ਜਾਰੀ ਕੀਤੀਆਂ ਗਈਆਂ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸੰਖੇਪ ਜੀਵਨੀ।
ਦੇਸ ਪੰਜਾਬ ਰਸਾਲੇ ਦੇ ਸੰਪਾਦਕ ਤੇ ਨਾਮਵਰ ਲੇਖਕ ਸ. ਗੁਰਬਚਨ ਸਿੰਘ ਬੀਤੇ ਦਿਨ ਚਲਾਣਾ ਕਰ ਗਏ। ਉਹ ਦੇਸ ਪੰਜਾਬ ਦੇ ਸੰਪਾਦਨ ਅਤੇ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਮਸਲਿਆਂ ਬਾਰੇ ਆਪਣੀਆਂ ਸਰਗਰਮੀਆਂ ਲਈ ਜਾਣੇ ਜਾਂਦੇ ਸਨ।
ਦਲ ਖ਼ਾਲਸਾ ਨੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਦੇ ਨਾਂ ਹੇਠ ਮਨਾਉਣ ਲਈ ਕੇਂਦਰ ਸਰਕਾਰ, ਆਰ.ਐੱਸ.ਐੱਸ. ਅਤੇ ਇਸ ਦੇ ਸਿਆਸੀ ਵਿੰਗ ਭਾਜਪਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਬਦਕਿਸਮਤ ਬ੍ਰਾਹਮਣ ਨੇ ਐਡਾ ਘੋਰ ਪਾਪ ਕਿਉਂ ਕੀਤਾ? ਇਸ ਦੇ ਸਪੱਸ਼ਟ ਤੌਰ ਤੇ ਤਿੰਨ ਕਾਰਨ, ਪਰ ਚੌਥੇ ਪਿੱਛੇ ਕੋਈ ਕਾਲਾ ਭੇਤ ਸੀ। ਜ਼ਾਤੀ ਈਰਖਾ, ਕਾਇਰਤਾ ਉਪਜਾਉਂਦਾ ਡਰ ਅਤੇ ਕਿਸੇ ਜਗੀਰ ਦੀ ਲਾਲਸਾ ਤਿੰਨ ਕਾਰਨ ਸਨ ਇਸ ਪਾਪ ਦੇ। ਪਹਿਲੇ ਦੋ ਕਾਰਨ ਜ਼ੋਰ ਵਾਲੇ ਅਤੇ ਤੀਜਾ ਕਾਰਨ ਦੱਬਵਾਂ ਅਤੇ ਪਹਿਲੇ ਦੋਵਾਂ ਦਾ ਸਹਾਇਕ ਸੀ। ਇਹਨਾਂ ਤੋਂ ਇਲਾਵਾ ਕਾਲੇ ਭੇਤ ਵਾਲਾ ਚੌਥਾ ਕਾਰਨ ਇਹ ਸੀ ਕਿ ਕਈ ਆਦਮੀਆਂ ਦੀ ਖੱਬੀ ਵੱਖੀ (ਦਿਲ) ਵਿਚ ਕੋਈ ਦੱਬੀ ਹੋਈ ਕਮੀਨਗੀ ਹੁੰਦੀ ਹੈ, “ਜਿਹੜੀ ਕਿਸੇ ਵੇਲੇ ਅਤਿ ਭਿਆਨਕ ਸਮਿਆਂ ਵਿਚ ਜ਼ਾਹਿਰ ਹੋ ਜਾਂਦੀ ਹੈ।
ਧੰਨ ਭਾਗ ਹੰਮ ਕੇ ਹੈ ਮਾਈ। ਧਰਮ ਹੇਤਿ ਤਨ ਜੇਕਰ ਜਾਈ॥
ਆਸਰੋਂ ਪਿੰਡ (ਨਵਾਂ ਸ਼ਹਿਰ) ਦੀ ਪਹਾੜੀ ਨੇੜੇ ਰੋਪੜ ਸਤਲੁਜ ਪੁਲ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲਿਅਮ ਬੈਂਟਿਕ ਨਾਲ ਮੁਲਾਕਾਤ ਤੋਂ ਪਹਿਲਾ ਪੰਜਾਬ ਦੀ ਅਜ਼ਾਦੀ ਦਰਸਾਣ ਲਈ ਸਰਕਾਰ ਖਾਲਸਾ ਰਾਜ ਦਾ ਝੰਡਾ ਲਹਿਰਾਇਆ
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ, ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
ਸਿੱਖੀ ਵਿੱਚ ਸ਼ਹਾਦਤ ਦੀ ਪ੍ਰੰਪਰਾ ਦਾ ਸਥਾਨ ਬਹੁਤ ਉੱਚਾ-ਸੁੱਚਾ ਹੈ, ਇਸ ਵਿੱਚ ਮਾਤਮ ਦੀ ਕੋਈ ਥਾਂ ਨਹੀਂ ਹੈ।
Next Page »