ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਐਲਾਨ ਕੀਤਾ ਕਿ ਨਵੰਬਰ 1984 ਸਿੱਖ ਕਤਲੇਆਮ ਤੋ ਲੈ ਕੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੱਕ ਡੁੱਲੇ ਲਹੂ ਦਾ ਹੱਕ ਤੇ ਇਨਸਾਫ ਲੈਣ ਅਤੇ 1984 ਦੀ ਨਸਲਕੁਸ਼ੀ ਤੋ ਬਾਅਦ ਸਿੱਖਾਂ ਵੱਲੋਂ ਲੜੇ ਜਾ ਰਹੇ ਆਜਾਦੀ ਸੰਘਰਸ਼ ਦੀ ਲੋਅ ਨੂੰ ਮੱਘਦਾ ਰੱਖਣ ਲਈ 1 ਨਵੰਬਰ ਨੂੰ ਅੰਮ੍ਰਿਤਸਰ ਵਿਖੇ ‘ਆਜ਼ਾਦੀ ਮਾਰਚ’ ਦੇ ਟਾਈਟਲ ਹੇਠ ਮਾਰਚ ਕੀਤਾ ਜਾਵੇਗਾ।
ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਕੱਲ 27 ਅਕਤੂਬਰ 2023 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਪੀ. ਐਲ. ਆਨੰਦ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ 'ਪੰਜਾਬ ਦੇ ਪਾਣੀ - ਸੰਕਟ ਦਾ ਸੱਚ' ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਗੁਰਦਾਸਪੁਰ ਜਿਲ੍ਹੇ ਦੀਆਂ ਕੁਝ ਅਹਿਮ ਸਿੱਖ ਸ਼ਖਸੀਅਤਾਂ ਅਤੇ ਪੰਥਕ ਧਿਰਾਂ ਦੀ ਗੁਰਦਾਸਪੁਰ ਵਿਖੇ ਮੀਟਿੰਗ ਹੋਈ।
ਸਰਦਾਰ ਤਾਰਾ ਸਿੰਘ ਘੇਬਾ ਮਿਸਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 'ਸਰਦਾਰ ਤਾਰਾ ਸਿੰਘ ਘੇਬਾ ਮਿਸਲ ਡੱਲੇਵਾਲੀਆ ਯਾਦਗਾਰੀ ਸਭਾ" ਵੱਲੋਂ 28 ਅਕਤੂਬਰ 2023, ਦਿਨ ਸ਼ਨੀਵਾਰ ਸ਼ਾਮੀ 6 ਵਜੇ ਤੋਂ 9.30 ਵਜੇ ਤੱਕ , ਗੁਰਦੁਆਰਾ ਸਿੰਘ ਸਭਾ, ਅੱਡਾ ਲਾਰੀਆਂ, ਰਾਹੋਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
‘ਦਾਸਤਾਨ-ਏ-ਸਰਹੰਦ’ ਨਾਮੀ ਵਿਵਾਦਤ ਫਿਲਮ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਵਾਂਗ ਰਚਿਆ ਗਿਆ ਹੈ। ਇਸ ਫਿਲਮ ਵਿਚ ਮਾਸੂਮ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦਾ ਸਵਾਂਗ ਕਰਵਾ ਕੇ ਫਿਰ ਉਸ ਨੂੰ ਤਕਨੀਕ ਰਾਹੀਂ ਕਾਰਟੂਨ/ਐਨੀਮੇਸ਼ਨ ਵਿਚ ਬਦਲਿਆ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੀਆਂ ਚੋਣਾਂ ਕਰਵਾਉਣ ਵਾਸਤੇ ਵੋਟਾਂ ਬਣਾਉਣ ਦੀ ਕਾਰਵਾਈ 21 ਅਕਤੂਬਰ ਦੀ ਸ਼ੁਰੂ ਹੋ ਗਈ ਹੈ ਪਰ ਇਸ ਬਾਰੇ ਆਮ ਸਿੱਖ ਹਲਕਿਆਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ।
ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 'ਚ "ਅਸਲ ਕਬਜਾ ਰੇਖਾ" (ਲਾਈਨ ਆਫ ਅਕਚੂਅਲ ਕੰਟਰੋਲ) ਨਾਲ ਫੌਜਾਂ ਦੀ ਤਾਇਨਾਤੀ ਵਧਾ ਦਿੱਤੀ ਸੀ ਅਤੇ ਡੋਕਲਾਮ ਨੇੜੇ ਜ਼ਮੀਨਦੋਜ਼ ਭੰਡਾਰਣ ਸਹੂਲਤਾਂ, ਪੈਗੋਂਗ ਝੀਲ 'ਤੇ ਦੂਜਾ ਪੁਲ, ਦੋਹਰੇ ਉਦੇਸ਼ ਵਾਲਾ ਹਵਾਈ ਅੱਡਾ ਅਤੇ ਬਹੁ-ਉਦੇਸ਼ੀ ਹੈਲੀਪੈਡਾਂ ਸਮੇਤ ਬੁਨਿਆਦੀ ਢਾਂਚੇ ਦੀ ਉਸਾਰੀ ਜਾਰੀ ਰੱਖੀ।
ਫਿਲਮਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਸਵਾਂਗ ਰਚਨ ਦੇ ਗੁਰਮਤਿ ਵਿਰੋਧੀ ਰੁਝਾਨ ਨੂੰ ਠੱਲ ਪਾਉਣ ਵਾਸਤੇ ਸਿੱਖ ਸੰਗਤਾਂ ਵੱਲੋਂ ਬੀਤੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ।
ਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜਿਸ ਦੇ ਨਾਮ ਪਰ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਰਹਿੰਦੀ ਦੁਨੀਆਂ ਤਕ ਮਾਣ ਕਰਿਆ ਕਰਨਗੀਆਂ। ਆਪ ਦੀਵਾਨਾਂ ਵਿਚ ਪ੍ਰਮਾਰਥ ਦਾ ਉੱਚ ਨਮੂਨਾ, ਮੈਦਾਨ ਜੰਗ ਵਿਚ ਅਜਿਤ ਜੋਧਾ, ਆਪਦਾ ਸਮੇਂ ਨਿਡਰ ਸੂਰਮਾ ਸਨ, ਜੋ ਵੰਡ ਛਕਣ ਤੇ ਗੁਰਧਾਮਾਂ ਦੀ ਸੇਵਾ ਵਿਚ ਆਪਣਾ ਸਰਬੰਸ ਤੱਕ ਲੱਗਾ ਦੇਣ ਵਿਚ ਆਪਣੀ ਵੱਡੀ ਖੁਸ਼ੀ ਸਮਝਦੇ ਸਨ।
ਸਿੱਖ ਜਥਾ ਮਾਲਵਾ ਵੱਲੋਂ ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਬਣਾਉਣ ਲਈ ਜੋੜ ਮੇਲੇ ਦੇ ਪ੍ਰਬੰਧਕਾਂ ਨੂੰ 50 ਪਿੰਡਾਂ/ਥਾਵਾਂ ਦੀ ਸੰਗਤ ਵੱਲੋਂ ਕੀਤੇ ਗਏ ਮਤਿਆਂ ਦੇ ਅਧਾਰ ਉੱਤੇ ਸੰਗਤ ਦਾ ਹੁਕਮ ਸੁਣਾਇਆ ਗਿਆ ਹੈ। ਪ੍ਰਬੰਧਕਾਂ ਨੇ ਸੰਗਤ ਦੇ ਇਸ ਹੁਕਮ ਬਾਰੇ ...
« Previous Page — Next Page »