ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸਬੰਧੀ ਪ੍ਰਚਾਰ ਤੇ ਵੋਟਾਂ ਵਿਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਭੂਮਿਕਾ ਨਾ ਨਿਭਾਉਣ ’ਤੇ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਕ ਲਿਖਤੀ ਪੱਤਰ ਦਿੱਤਾ।
ਸਿੱਖ ਕੌਮ ਦੇ ਸ਼ਾਨਾਮੱਤੇ, ਅਨੂਠੇ, ਵਿਲੱਖਣ ਇਤਿਹਾਸ ਦੇ ਭਾਵੇਂ ਹਰ ਪੰਨੇ ਤੇ ਵਿਲੱਖਣ ਇਬਾਰਤ ਕੌਮ ਨੇ ਆਪਣੀ ਬਹਾਦਰੀ, ਕੁਰਬਾਨੀ, ਜਜ਼ਬੇ ਨਾਲ ਲਿਖੀ ਹੈ। ਪ੍ਰੰਤੂ ਕੁਝ ਪੰਨੇ ਜਿਹੜੇ ਧਰੂ-ਤਾਰੇੇ ਵਾਗੂੰ ਚਮਕਦੇ ਹਨ, ਉਨਾਂ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ। ਕੌਮ ਨੂੰ ਜੀਵਨ-ਦਾਨ ਦਿੱਤਾ ਹੈ। ਇਹ ਪੰਨੇ ਕੌਮ ਨੂੰ ਆਪਣੇ ਵਿਰਸੇ ਦਾ ਹਾਣੀ ਬਣਾਉਣ ਲਈ ਅਨੂਠੀ ਸ਼ਹਾਦਤ ਦੇ ਕੇ ਆਪਣੇ ਖੂਨ ਨਾਲ ਲਿਖਣ ਵਾਲੇ ਯੋਧਿਆਂ ਦੀ ਲਾਸਾਨੀ ਕੁਰਬਾਨੀ ਦੀ ਦਾਸਤਾਨ ਵਾਲੇ ਹਨ।
ਪੰਥਕ ਸਫਾਂ ਵਿਚ ਸਰਗਰਮ ਜਥਾ, ਸਿੱਖ ਜਥਾ ਮਾਲਵਾ ਵੱਲੋਂ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸੰਗਤਾਂ ਦੇ ਸਨਮੁੱਖ ਕੁਝ ਬੇਨਤੀਆਂ ਕੀਤੀਆਂ ਗਈਆਂ ਹਨ ।ਉਹਨਾਂ ਦੁਆਰਾ ਜਾਰੀ ਕੀਤਾ ਪ੍ਰੈਸ ਨੋਟ ਅਸੀ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇੰਨ-ਬਿੰਨ ਸਾਂਝਾ ਕਰ ਰਹੇ ਹਾਂ
ਗੁਰਦੁਆਰਾ ਨਾਨਕਸਰ ਸਾਹਿਬ ਧੂਰੀ ਵਿਖੇ 4 ਨਵੰਬਰ 2023 , ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਤੋਂ ਨਵੰਬਰ 1984 ਸਿੱਖ ਨਸਲਕੁਸੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ।
ਬੀਤੇ ਦਿਨੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਜੱਖਲਾਂ (ਸੰਗਰੂਰ) ਵਿਖੇ ਕਰਵਾਏ ਜਾ ਰਹੇ ਸਮਾਗਮ ਚ ਵਿਵਾਦਤ ਫਿਲਮ ਦਾਸਤਾਨ ਏ ਸਰਹਿੰਦ ਦਾ ਪ੍ਰੋਡਿਊਸਰ ਪੁਸ਼ਪਿੰਦਰ ਸਿੰਘ ਸਾਰੋਂ ਨੂੰ ਸਮਾਗਮ ਚ ਮੁੱਖ ਮਹਿਮਾਨ ਵਜੋਂ ਬੁਲਾਇਆ ਜਾ ਰਿਹਾ ਸੀ।
ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਵੱਲੋਂ ਕਾਰਖਾਨੇ ਅੰਦਰ ਲੱਗੇ 10 ਬੋਰ ਅਤੇ 6 ਪੀਜ਼ੋਮੀਟਰਾਂ ਦੀ ਪੜ੍ਹਤਾਲ ਕੀਤੀ ਗਈ ਹੈ।
ਮੋਹਾਲੀ ਸਥਿਤ ਇਕ ਅਦਾਲਤ ਵੱਲੋਂ ਬੀਤੇ ਦਿਨ ਸਾਲ 1992 ਵਿਚ ਇਕ ਸਿੱਖ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਦੇ ਇਕ ਮਾਮਲੇ ਵਿਚ ਇਕ ਸਾਬਕਾ ਪੁਲਿਸ ਇੰਸਪੈਕਟਰ ਨੂੰ ਫਰਜ਼ੀ ਲੇਖਾ (ਰਿਕਾਰਡ) ਬਣਾਉਣ ਦਾ ਦੋਸ਼ੀ ਐਲਾਨਿਆ ਗਿਆ ਹੈ।
ਹਾਲ ਵਿਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਈ ਹੈ। ਪੰਥ ਸੇਵਕ ਸਖਸ਼ੀਅਤਾਂ ਨੇ ਇਸ ਬਾਰੇ ਆਪਣੀ ਰਾਏ ਸਾਂਝੀ ਕੀਤੀ ਹੈ ਕਿ ਇਸ ਮੌਕੇ ਸੁਹਿਰਦ ਸਿੱਖਾਂ ਅਤੇ ਪੰਥਕ ਹਿੱਸਿਆਂ ਨੂੰ ਕੀ ਕਰਨਾ ਚਾਹੀਦਾ ਹੈ।
ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਪੰਥਕ ਜੁਗਤ ਲਾਗੂ ਕਰਨ ਬਾਰੇ ਸਾਂਝੀ ਰਾਏ ਬਣਾਉਣ ਲਈ ਗੰਭੀਰਤਾ ਨਾਲ ਆਪਸੀ ਵਿਚਾਰ-ਵਟਾਂਦਰਾ ਕਰਨ ਦੀ ਜਰੂਰਤ ਹੈ।
ਦਲ ਖਾਲਸਾ ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਦੋਂ ਤੋਂ ਇਜ਼ਰਾਈਲੀ ਫੌਜਾਂ ਅਤੇ ਫਲਸਤੀਨੀਆਂ ਵਿਚਕਾਰ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਹਜ਼ਾਰਾਂ ਬੇਗੁਨਾਹ ਜਾਨਾਂ ਜੰਗ ਦੀ ਭੇਟ ਚੜ੍ਹ ਗਈਆਂ ਹਨ ਜਿਸ ਨੂੰ ਦੇਖ ਕੇ ਦਿਲ ਦਹਿਲਦਾ ਹੈ। ਉਹਨਾਂ ਭਾਵਕ ਹੁੰਦਿਆਂ ਕਿਹਾ ਕਿ ਦੁਨੀਆਂ ਕਿਵੇਂ ਫਿਲਸਤੀਨੀਆਂ ਦੀ ਤਬਾਹੀ ਦਾ ਮਨਜ਼ਰ ਖ਼ਾਮੋਸ਼ੀ ਨਾਲ ਦੇਖ ਰਹੀ ਹੈ।
Next Page »