ਗੁਰ-ਸੰਗਤ ਅਤੇ ਖਾਲਸਾ ਪੰਥ ਵੱਲੋਂ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਦਾ ੨੮ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਪਿਛਲੇ ਦਿਨੀ ਖੇਤੀਬਾੜੀ ਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਸਹਿਯੋਗ ਨਾਲ ਪਿੰਡ ਨਸੀਰਪੁਰ, ਜਿਲ੍ਹਾ ਕਪੂਰਥਲਾ ਵਿੱਚ ਸਰਦਾਰ ਗੁਰਬਿੰਦਰ ਸਿੰਘ ਦੀ 3 ਕਨਾਲ ਜ਼ਮੀਨ ਵਿਚ 274ਵਾਂ ਗੁਰੂ ਨਾਨਕ ਯਾਦਗਾਰੀ ਜੰਗਲ (ਝਿੜੀ) ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ।
ਅੱਜ 31 ਅਗਸਤ ਹੈ, ਇਸ ਦਿਨ ਪੰਜਾਬ ‘ਚ ਸਿੱਖ ਇਤਿਹਾਸ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਦੁਹਰਾਉਂਦਿਆ ਇੱਕ ਕੁਰਬਾਨੀ ਦਾ ਸਿਖ਼ਰ ਹੋ ਨਿਬੜੀ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ ‘ਚ ਜੁਆਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ੀਆਨਾ ਕਤਲੇਆਮ, ਥਾਣਿਆਂ ‘ਚ ਸਿੱਖਾਂ ਦੀਆਂ ਬਹੂੁ-ਬੇਟੀਆਂ ਦੀ ਰੁਲਦੀ ਪੱਤ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ ਸਿੱਖ ਕੌਮ ਦੇ ਸਵੈਮਾਣ ਦੀ ਰਾਖੀ ਲਈ ਜੂਝਦਿਆਂ, ਇੱਕ ਕਾਲੇ ਦੌਰ ਨੂੰ ਆਪਣੇ ਖੂੁਨ ਨਾਲ ਬਰੇਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ।
ਵੀਹਵੀਂ ਸਦੀ ਵਿੱਚ ਦਿੱਲੀ ਦੀ ਬਿਪਰਵਾਦੀ ਹਕੂਮਤ ਵਿਰੁੱਧ ਖੜੀ ਹੋਈ ਖਾੜਕੂ ਲਹਿਰ ਵਿਚ ਆਲੋਅਰਖ ਦੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਦੀ ਗਾਥਾ ਨੂੰ ਸੰਗਤ ਸਾਹਮਣੇ ਕਿਤਾਬ ਰੂਪ ਵਿਚ ਪੇਸ਼ ਕਰਦੀ ਕਿਤਾਬ 'ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ ਬੀਤੀ 29 ਅਗਸਤ 2023 ਨੂੰ ਇਹਨਾਂ ਸਿੰਘ ਸਿੰਘਣੀਆਂ ਦੀ ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਗੁਰਦੁਆਰਾ ਮੰਜੀ ਸਾਹਿਬ, ਆਲੋਅਰਖ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਂਟ ਕਰਕੇ ਜਾਰੀ ਕੀਤੀ ਗਈ।
ਡਿਜ਼ੀਟਲ ਮੀਡੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਗਤਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਵੱਲੋਂ ਕੱਲ ਮੀਟਿੰਗ ਦੌਰਾਨ ਦੇਸ਼ ਦੇ ਨਿਰਪੱਖ ਪੱਤਰਕਾਰ ਮਨਦੀਪ ਪੂਨੀਆ ਦਾ ਸਰਕਾਰ ਵੱਲੋਂ ਹੱਕ ਸੱਚ ਦੀ ਅਵਾਜ਼ ਦਬਾਉਣ ਲਈ ਚੈਨਲ ਗਾਓਂ ਸਵੇਰਾ ਅਤੇ ਟਵਿੱਟਰ ਅਕਾਊਂਟ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ
ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ '"ਖਾੜਕੂ ਸੰਘਰਸ਼ ਦੀ ਸਾਖੀ 2 (ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ)" ਜਾਰੀ ਕਰ ਦਿੱਤੀ ਗਈ ਹੈ।
“ਗੁਰਬਾਣੀ ਪਾਠਸ਼ਾਲਾ-ਖੋਜੀ ਉਪਜੈ” ਵੱਲੋਂ ਮਹੀਨਾਵਾਰੀ ਅਰਸ਼ੀ-ਸਾਧਨਾਂ ਰਾਹੀਂ ਵਿਚਾਰ-ਚਰਚਾ (ਆਨਲਾਈਨ ਵੈਬੀਨਾਰ) ਤਹਿਤ ਆਉਂਦੀ 30 ਅਗਸਤ ਦਿਨ ਬੁੱਧਵਾਰ ਨੂੰ “ਸਿੰਧੀ ਸਮਾਜ ਵਿਚ ਗੁਰਮੁਖੀ ਦੀ ਸਥਿਤੀ: ਅਤੀਤ, ਵਰਤਮਾਨ ਅਤੇ ਭਵਿੱਖ” ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ।
ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਵਰਨ ਸਿੰਘ ਜੀ ਚੂਸਲੇਵੜ ਲੰਘੇ ਦਿਨ ਪੂਰੇ ਹੋ ਗਏ।
ਨੀਸਾਣਿ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਕਿਤਾਬ ‘ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ 29 ਅਗਸਤ ਨੂੰ ਸੰਗਰੂਰ ਜਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਆਲੋਅਰਖ ਵਿਖੇ ਜਾਰੀ ਕੀਤੀ ਜਾਵੇਗੀ।
ਪੰਜਾਬ ਇਸੇ ਸਾਲ ਦੂਜੀ ਵਾਰ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਿਹਾ ਹੈ । ਅਜੇ ਪਹਿਲੀ ਵਾਰ ਆਏ ਹੜ੍ਹ ਕਾਰਨ ਹੋਏ ਨੁਕਸਾਨ ਤੋਂ ਲੋਕ ਉੱਭਰ ਹੀ ਰਹੇ ਸਨ ਕਿ ਮੁੜ੍ਹ ਤੋਂ ਹੜ੍ਹਾਂ ਦਾ ਪਾਣੀ 8 ਜਿਲ੍ਹਿਆਂ ਚ ਆ ਪਹੁੰਚਿਆ । ਸਾਲ ਦੇ ਪਹਿਲੇ ਹੜ੍ਹ ਮੌਕੇ ਹਿਮਾਚਲ ਦੇ ਨਾਲ ਪੰਜਾਬ ਚ ਵੀ ਭਾਰੀ ਮੀਂਹ ਪੈਂਦਾ ਰਿਹਾ, ਪਰ ਹੁਣ ਮੀਂਹ ਕੇਵਲ ਹਿਮਾਚਲ ਚ ਹੀ ਪਏ ਨੇ ।
Next Page »