ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਅਧੀਨ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਸੰਭਾਲ ਮੁਹਿੰਮ ਤਹਿਤ ਬੀਤੇ ਦਿਨੀਂ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਦੇ ਉਪਰਾਲੇ ਨੂੰ ਅਗਾਂਹ ਚਾਲੂ ਰੱਖਦੇ ਹੋਏ ਮਹਾਰਾਜਾ ਸਾਤੇਨੁ ਉਧਾਨ ਸਤਰੀਏ ਕਿਰਾਰ ਧਾਕੜ ਮਹਾਂਸਭਾ ਬਹਰਾਰਾ ਮਾਤਾ ਮੰਦਿਰ ਜਿਲਾ ਮੁਰੈਨਾ, ਮੱਧ ਪ੍ਰਦੇਸ਼ ਵਿਖੇ 2000 ਦਰੱਖਤ ਲਗਾਏ ਗਏ।
ਸਕੂਲ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ ਦੀ ਕਾਲੇ ਪਾਣੀ ਦੀ ਸਜਾ ਬਾਰੇ ਪੜ੍ਹਾਇਆ ਜਾਂਦਾ ਰਿਹਾ ਹੈ। ਜਿਨ੍ਹਾਂ ਨੂੰ ਅੰਗਰੇਜ਼ਾਂ ਵੇਲੇ ਜਾਂ ਉਸ ਤੋਂ ਬਾਅਦ ਕਾਲੇ ਪਾਣੀ ਦੀ ਸਜਾ ਹੋਈ, ਓਹ ਉਸ ਵੇਲੇ ਦੀ ਸਰਕਾਰ ਦੀ ਨਿਗ੍ਹਾ 'ਚ ਦੋਸ਼ੀ ਹੋਣਗੇ । ਹੜ੍ਹਾਂ ਦੌਰਾਨ ਲੁਧਿਆਣੇ ਦੇ ਬੁੱਢੇ ਦਰਿਆ ਨੇੜੇ ਰਹਿਣ ਵਾਲੇ ਲੋਕਾਂ ਨੇ ਜੋ ਝੱਲਿਆ, ਉਸਨੂੰ ਪੱਤਰਕਾਰ ਦਿਵਯਾ ਗੋਇਲ ਨੇ ਕਾਲੇ ਪਾਣੀ ਦੀ ਸਜਾ ਲਿਖਿਆ ਹੈ।
ਭਾਰਤੀ ਉਪ ਮਹਾਂਦੀਪ ਦੀਆਂ ਸੰਘਰਸ਼ਸ਼ੀਲ ਕੌਮਾਂ ਅਤੇ ਨਸਲੀ ਘੱਟ ਗਿਣਤੀਆਂ ਨਾਲ ਸਬੰਧ ਰੱਖਣ ਲਈ ਜਾਣੀ ਜਾਂਦੀ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਮਨੀਪੁਰ ਵਿੱਚ ਕੂਕੀ ਕਬਾਇਲੀ ਭਾਈਚਾਰੇ ਦੀਆਂ ਦੋ ਔਰਤਾਂ 'ਤੇ ਜਿਨਸੀ ਸ਼ੋਸ਼ਣ ਦੀ ਘਿਨਾਉਣੀ ਘਟਨਾ 'ਤੇ ਡੂੰਘਾ ਰੋਹ ਅਤੇ ਰੋਸ ਪ੍ਰਗਟ ਕੀਤਾ ਹੈ।
ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਇਕ ਸਾਂਝਾ ਬਿਆਨ ਕਰਕੇ ਕਿਹਾ ਕਿ ਗੁਰੂ ਸਾਹਿਬ ਦਾ ਅਦਬ ਸਤਿਕਾਰ ਹਰ ਸਿੱਖ ਲਈ ਸਰਬ-ਉੱਤਮ ਹੈ ਤੇ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਸਿੱਖਾਂ ਦੇ ਹਿਰਦੇ ਵਲੂੰਦਰਦਾ ਹੈ। ਉਹਨਾ ਗੁਰੂ ਅਦਬ ਦੀ ਲੰਮੀ ਤੇ ਸਥਾਪਤ ਪੰਥਕ ਪਰੰਪਰਾ ਹੈ ਜਿਸ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਉੱਤੇ ਹਰ ਸਮੇਂ ਘੱਟੋ ਘੱਟ ਪੰਜ ਹਜੂਰੀ ਸੇਵਕ ਸਿੰਘ ਜਿਵੇਂ ਕਿ ਗੁਰੂ ਕੇ ਵਜ਼ੀਰ (ਗ੍ਰੰਥੀ ਸਿੰਘ), ਚੌਰਬਰਦਾਰ, ਨਿਸ਼ਾਨ ਬਰਦਾਰ, ਨਗਾਰਚੀ ਸਿੰਘ, ਦੇਗੀਆ ਸਿੰਘ, ਧੂਫੀਏ ਸੇਵਾਦਾਰ, ਬਰਸ਼ਾਬਰਦਾਰ, ਚੋਬਦਾਰ ਅਤੇ ਲਾਂਗਰੀ ਸੇਵਾਦਾਰ ਦੀ ਹਾਜ਼ਰੀ ਚਾਹੀਦੀ ਹੈ।
ਸਿੱਖ ਗੁਰੂਆਂ ਵੱਲੋਂ ਸਰਬੱਤ ਦੇ ਭਲੇ ਲਈ ਦਿੱਤੀਆਂ ਕੁਰਬਾਨੀਆਂ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਦਰਜ ਹਨ। ਸਿੱਖ ਪੰਥ ਦੇ ਵਿਹੜੇ ਸ਼ਹਾਦਤਾਂ ਦੀ ਇੱਕ ਲੰਮੀ ਦਾਸਤਾਨ ਹੈ। ਇਹਨਾਂ ਸ਼ਹਾਦਤਾਂ ਨੇ ਬਿਪਰਵਾਦ ਵਿਰੁੱਧ ਸਦੀਆਂ ਤੋਂ ਦੱਬੇ ਲੋਕਾਂ ਨੂੰ ਅਣਖ ਅਤੇ ਸ੍ਵੈ-ਮਾਣ ਵਾਲਾ ਜੀਵਨ ਜਿਊਣ ਦੀ ਜਾਚ ਸਿਖਾਉਣ ਦੇ ਨਾਲ ਇਕ ਅਜਿਹੀ ਕੌਮ ਦਾ ਨਿਰਮਾਣ ਕੀਤਾ ਜਿਸਦੀ ਬਹਾਦਰੀ ਦੀ ਚਰਚਾ ਸੰਸਾਰ ਭਰ ਵਿੱਚ ਕੀਤੀ ਜਾਂਦੀ ਹੈ।
ਕੁਝ ਦਿਨ ਪਹਿਲਾਂ ਪਠਾਨਕੋਟ ਜਿਲ੍ਹੇ ਦੇ ਕਸਬਾ ਬਹਿਰਾਮ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਸੁਥਰਾ ਜੀ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ। ਇਸ ਸੰਬੰਧ ਵਿੱਚ ਅਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਾ ਕੇ ਪਸਚਾਤਾਪ ਦੀ ਅਰਦਾਸ ਕੀਤੀ ਗਈ। ਸੰਗਤਾਂ ਵਡੀ ਗਿਣਤੀ ਵਿੱਚ ਹਾਜ਼ਰ ਸਨ।ਸਿੱਖ ਆਗੂਆਂ ਨੇ ਵਾਰਦਾਤਾਂ ਨੂੰ ਸਦੀਵੀ ਠੱਲ੍ਹ ਪਾਉਣ ਲਈ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਅਤੇ ਕਿਹਾ ਕਿ ਬੇਅਦਬੀ ਦੀਆਂ ਵਾਰਦਾਤਾਂ ਗੁਰੂ ਪੰਥ ਨੂੰ ਵੱਡੀ ਚਨੌਤੀ ਹੈ। ਇਸ ਨੂੰ ਠੱਲਣਾ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਖ਼ਾਲਸੇ ਦਾ ਮੁੱਖ ਫ਼ਰਜ਼ ਤੇ ਜ਼ਿੰਮੇਵਾਰੀ ਹੈ।
ਗੁਰੂ ਨਾਨਕ ਪਾਤਸ਼ਾਹ ਦੇ ੫੫੦ ਸਾਲਾ ਗੁਰਪੁਰਬ ਮੌਕੇ ਤਹਿਸੀਲ ਸੁਲਤਾਨਪੁਰ ਲੋਧੀ ਦੇ ਕਰੀਬ ੮ ਪਿੰਡਾਂ ਲਈ ਬਿਆਸ ਦਰਿਆ ਤੇ ਪੁਲ ਬਣਾ ਕੇ ਉਹਨਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਗਈ ਸੀ । ਬਿਆਸ ਦੇ ਵਿਚਕਾਰ ਇਸ ਦਰਿਆਈ ਟਾਪੂ ਵਿੱਚ ਬਾਊਪੁਰ, ਸਾਂਗਰਾ, ਬੰਦੂ ਜਦੀਦ ਆਦਿ ਪਿੰਡਾਂ ਦੀ ਲੱਗਭੱਗ ੧੦੦੦ ਦੇ ਕਰੀਬ ਆਬਾਦੀ ਅਤੇ ੧੦੦੦੦ ਏਕੜ ਦੇ ਕਰੀਬ ਵਾਹੀ ਵਾਲ਼ੀ ਜਮੀਨ ਹੈ ।
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਮਹਿੰਮ ਸ਼ੁਰੂ ਕੀਤੀ ਗਈ। ਇਸੇ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 550 ਛੋਟੇ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ।
ਗੁਰੂ ਓਟ ਸਦਕਾ ਅਕਿਹ ਤੇ ਅਸਿਹ ਤਸ਼ੱਦਦ ਝੱਲਣ ਵਾਲੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਸਾਖੀ ਖਾੜਕੂ ਸੰਘਰਸ਼ ਦੀਆਂ ਅਜ਼ੀਮ ਗਾਥਾਵਾਂ ਵਿਚੋਂ ਇਕ ਹੈ। 3 ਜੁਲਾਈ 2023 ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸ਼ਹੀਦੀ ਦਿਹਾੜੇ ਉੱਤੇ ਉਹਨਾ ਦੇ ਜੱਦੀ ਪਿੰਡ ਧੀਰਪੁਰ (ਜਿਲ੍ਹਾ ਜਲੰਧਰ) ਵਿਖੇ ਇਕ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਲੰਘੀ ੧੨ ਜੁਲਾਈ ਨੂੰ ਸ਼ਹੀਦ ਭਾਈ ਗੁਰਮੀਤ ਸਿੰਘ ਮਚਾਕੀ ਨਮਿਤ ਸ਼ਹੀਦੀ ਸਮਾਗਮ ਪਿੰਡ ਮਚਾਕੀ ਕਲਾਂ ਵਿਖੇ ਕਰਵਾਇਆ ਗਿਆ।
« Previous Page — Next Page »