ਪੰਥ ਸੇਵਕ ਸਖਸ਼ੀਅਤਾਂ ਨੇ ਅੱਜ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਇੰਗਲੈਂਡ ਵਿਚ ਚਲਾਣਾ ਕਰ ਗਏ ਨੌਜਵਾਨ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਦਾ ਸੰਸਕਾਰ ਉਸਦੀ ਮਾਤਾ ਜੀ ਅਤੇ ਭੈਣ ਵੱਲੋਂ ਕੀਤੇ ਜਾਣ ਦੇ ਹਾਲਾਤ ਬਣਾਏ ਜਾਣੇ ਚਾਹੀਦੇ ਹਨ।
ਸਰਕਾਰ ਵੱਲੋਂ ਸਰਹਿੰਦ ਫੀਡਰ ਤੇ ਲੱਗੇ ਲਿਫਟ ਪੰਪ ਬੰਦ ਕਰਨ ਦੇ ਹੁਕਮ ਵਿਰੁੱਧ ਬੀਤੇ ਦਿਨ ਮਿਸਲ ਸਤਲੁਜ ਦੇ ਸੱਦੇ ਤੇ ਫਰੀਦਕੋਟ ਵਿਖੇ ਭਾਰੀ ਇਕੱਠ ਹੋਇਆ।
ਭਾਈ ਧੰਨਾ ਸਿੰਘ ਜੀ ਦਾ ਜਨਮ 1905 ਈ. ਨੂੰ ਸੰਗਰੂਰ ਜਿਲ੍ਹੇ ਵਿੱਚ ਧੂਰੀ ਦੇ ਪਿੰਡ ਚਾਂਗਲੀ ਵਿਖੇ ਭਾਈ ਸੁੰਦਰ ਸਿੰਘ ਦੇ ਘਰ ਹੋਇਆ ।
29 ਜੁਲਾਈ ਨੂੰ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ। ਭਾਈ ਦਲਜੀਤ ਸਿੰਘ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਨੇੜਲੇ ਸਾਥੀ ਹਨ।
ਸਿੱਖ ਜਥਾ ਮਾਲਵਾ ਵਲੋਂ ਸਿੱਖ ਜੋੜ ਮੇਲਿਆਂ ਦੀ ਰਵਾਇਤ ਅਨੁਸਾਰ ਗੁਰਮਤਿ ਵਿਚਾਰਾਂ ਕਰਨ ਅਤੇ ਪ੍ਰਭੂ ਜਸ ਵਿੱਚ ਜੁੜਨ ਲਈ ਗੁਰਮਤਿ ਸਮਾਗਮ ਉਲੀਕਿਆ ਗਿਆ ਹੈ।
ਮਿਸਲ ਸਤਲੁਜ ਨੇ ਕਿਹਾ ਅਗਰ ਰਾਜਸਥਾਨ ਨਹਿਰ ਪੂਰੀ ਸਮਰੱਥਾ ਤੇ ਚਾਲੂ ਰੱਖੀ ਜਾਂਦੀ ਤਾਂ ਫਿਰੋਜ਼ਪੁਰ ਦੇ ਇਹਨਾਂ ਇਲਾਕਿਆਂ ਦਾ ਬਚਾਓ ਹੋ ਸਕਦਾ ਸੀ, ਸਰਕਾਰ ਵੱਲੋਂ ਗਾਰ (silt) ਦੇ ਬਹਾਨੇ ਨੂੰ ਰੱਦ ਕਰਦਿਆਂ ਉਹਨਾਂ ਨੇ ਵੱਡੀ ਸਾਜਿਸ਼ ਤੋੰ ਪਰਦਾ ਚੱਕਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜੁੰਮੇਵਾਰ ਠਹਿਰਾਉਂਦਿਆਂ ਦੱਸਿਆ ਕਿ ਅਸਲ ਵਿੱਚ ਰਾਜਸਥਾਨ ਫੀਡਰ ਵਿੱਚ ਪਾੜ ਪਾਕੇ ਘੱਗਰ ਦਾ ਪਾਣੀ ਮਸੀਤਾਂ ਵਾਲਾ ਹੈਡ ਨੇੜੇ ਪਿੰਡ ਬਨੀ ਵਿਖੇ ਰਾਜਸਥਾਨ ਨਹਿਰ ਵਿੱਚ ਪਾਇਆ ਜਾ ਰਿਹਾ ਜਿੱਥੇ ਮਿਸਲ ਸਤਲੁਜ ਦੀ ਟੀਮ ਪਿਛਲੇ ਦਿਨੀ ਸਾਰਾ ਮੁਆਇਨਾ
ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਨੇ ਰਾਜਸਥਾਨ ਨੂੰ ਰਾਜਸਥਾਨ ਫੀਡਰ ਨਹਿਰ ਰਾਹੀਂ ਦਿੱਤੇ ਜਾ ਰਹੇ ਪਾਣੀ ਦੇ ਮਸਲੇ ਨੂੰ ਦੁਬਾਰਾ ਵੱਡੇ ਪੱਧਰ ਤੇ ਚਰਚਾ ਵਿੱਚ ਲੈ ਆਂਦਾ ਹੈ। ਇਹਨਾਂ ਹੜ੍ਹਾਂ ਨੇ ਵੱਡੇ ਪੱਧਰ ਤੇ ਪੰਜਾਬ ਵਿੱਚ ਨੁਕਸਾਨ ਕੀਤਾ ਹੈ। ਪਰ ਸਾਰਾ ਸਾਲ 12000 ਕਿਊਸਿਕ ਪਾਣੀ ਰਾਜਸਥਾਨ ਲੈ ਕੇ ਜਾਣ ਵਾਲੀ ਰਾਜਸਥਾਨ ਫੀਡਰ ਨਹਿਰ ( ਰਾਜਸਥਾਨ ਵਿਚ ਜਿਸ ਨੂੰ ਰਾਜ ਨਹਿਰ ਵੀ ਕਿਹਾ ਜਾਂਦਾ ਹੈ) ਇਸ ਵਕਤ ਬਿਲਕੁਲ ਖਾਲੀ ਹੈ।
ਅਠਾਰਵੀਂ ਸਦੀ ਦੌਰਾਨ ਜਦ ਗੁਰੂ ਖਾਲਸਾ ਪੰਥ ਸਮਕਾਲੀ ਹਕੂਮਤ ਨਾਲ ਜਦੋ-ਜਹਿਦ ਕਰਦਾ ਹੋਇਆ 'ਸਰਬੱਤ ਦੇ ਭਲੇ' ਦੇ ਪ੍ਰਥਾਏ ਹਲੇਮੀ ਰਾਜ ਕਾਇਮ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਸਿੱਖ ਜੰਗਲਾਂ, ਪਹਾੜਾਂ ਅਤੇ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਆਪਣਾ ਨਿਵਾਸ ਸਮਝਦਾ ਹੋਇਆ ਜੂਝ ਰਿਹਾ ਸੀ
ਅੱਜ ਮਿਤੀ 26 ਜੁਲਾਈ 2023 ਦਿਨ ਬੁਧਵਾਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੋਸਟਿ ਸਭਾ ਵਲੋਂ ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਦੇ ਸਹਿਯੋਗ ਦੇ ਨਾਲ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ ਉਪਰ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਕੀਤੀ ਗਈ ਅਤੇ ਸਵਾਗਤੀ ਸ਼ਬਦ ਰਵਿੰਦਰਪਾਲ ਸਿੰਘ ਨੇ ਕਹੇ।
ਫੈਸਲਾ ਮਨੁੱਖ ਅਤੇ ਮਨੁੱਖ ਦੀਆਂ ਬਣਾਈਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਸੰਸਥਾਵਾ ਦਾ ਇੱਕ ਬੁਨਿਆਦੀ ਅਧਾਰ ਹੈ। ਸੰਸਥਾਵਾਂ ਇੱਕ ਪ੍ਰਕਿਰਿਆ ਰਾਹੀਂ ਫੈਸਲੇ ਲੈਂਦੀਆ ਹਨ। ਇਸ ਪ੍ਰਕਿਰਿਆ ਵਿਚ ਫੈਸਲੇ ਨੂੰ ਪ੍ਰਭਾਵਿਤ ਕਰਨ ਦੇ ਤੱਤ ਹਮੇਸ਼ਾ ਹੀ ਮੌਜੂਦ ਹੁੰਦੇ ਹਨ।
Next Page »