ਸਿੱਖ ਜਥਾ ਮਾਲਵਾ ਦੇ ਉੱਦਮ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਅੱਜ ਗੁਰਦੁਆਰਾ ਅਕਾਲ ਬੁੰਗਾ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਭਗਤ ਰਵਿਦਾਸ ਜੀ ਦੇ ੬੪੬ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ੨੫ ਅਤੇ ੨੬ ਫਰਵਰੀ ਨੂੰ ਤੇਲੰਗਾਨਾ ਰਾਜ ਦੇ ਨਿਰਮਲ ਜਿਲ੍ਹੇ ਦੇ ਕਸਬਾ ਮੂਧਲ (ਵਿਧਾਨ ਸਭਾ ਹਲਕਾ) ਵਿਖੇ ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਵਲੋਂ ਬੇਗਮਪੁਰਾ ਹਲੇਮੀ ਰਾਜ ਮਿਸ਼ਨ ਸੰਪੂਰਨ ਭਾਰਤ, ਸੰਤ ਰਵਿਦਾਸ ਯੂਵਾ ਫਾਊਂਡੇਸ਼ਨ ਨੰਦੇੜ ਮਹਾਰਾਸ਼ਟਰ, ਸੰਤ ਰਵਿਦਾਸ ਮੋਚੀ ਕੁੱਲ ਸੰਗਮ ਅਤੇ ਸਮੂਹ ਗ੍ਰਾਮ ਪੰਚਾਇਤ ਮੂਧਲ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।
ਜੂਨ 1984 ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੰਗ ਦੌਰਾਨ ਵੈਰੀ ਫੌਜਾਂ ਦਾ ਟਾਕਰਾ ਕਰਨ ਵਾਲੇ ਅਤੇ ਤੀਜੇ ਘੱਲੂਘਾਰੇ ਤੋਂ ਬਾਅਦ ਖਾੜਕੂ ਸੰਘਰਸ਼ ਨੂੰ ਲਾਮਬਧ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ. ਸੀ. ਸ਼ਰਮਾ ਦਾ ਸ਼ਹੀਦੀ ਦਿਹਾੜਾ ਉਹਨਾ ਦੇ ਜੱਦੀ ਪਿੰਡ ਕੋਟ ਮੁਹੰਮਦ ਖਾਨ (ਨੇੜੇ ਤਰਨ ਤਾਰਨ) ਵਿਖੇ ਮਨਾਇਆ ਗਿਆ।
ਪੰਥ ਸੇਵਕ ਜਥਾ ਮਾਝਾ ਵਲੋਂ ਇਲਾਕਾ ਸ੍ਰੀ ਹਰਿਗੋਬਿੰਦਪੁਰ (ਜਿਲ੍ਹਾ ਗੁਰਦਾਸਪੁਰ) ਵਿਚ "ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ" ਵਿਸ਼ੇ ਉਪਰ ਲੜੀਵਾਰ ਸਮਾਗਮ ਕੀਤੇ ਜਾ ਰਹੇ ਹਨ। ਗੁਰਮਤਿ ਅਨੁਸਾਰ ਗੁਰਦੁਆਰਾ ਪ੍ਰਬੰਧ ਕਿਵੇਂ ਦਾ ਹੋਵੇ? ਅਤੇ ਉਸ ਪ੍ਰਬੰਧ ਨੂੰ ਗੁਰਸੰਗਤਿ ਹੀ ਕਿਵੇਂ ਗੁਰਮਤਿ ਅਨੁਸਾਰ ਚਲਾ ਸਕਦੀ ਹੈ?
ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ “ਇਸ ਵੇਲੇ ਜਦੋਂ ਸੰਸਾਰ, ਖਿੱਤੇ ਤੇ ਇੰਡੀਆ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ ਸਿੱਖ ਸਫਾਂ ਵਿਚ ਆਏ ਖਿੰਡਾਓ ਨੂੰ ਵਧਾ ਰਿਹਾ ਹੈ।
ਭਾਈ ਸੁਖਵਿੰਦਰ ਸਿੰਘ ਉਰਫ ਕੇ. ਸੀ. ਸ਼ਰਮਾ ਨੇ ਜੂਨ 1984 ਦੀ ਜੰਗ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੈਰੀ ਦਲ ਨਾਲ ਲੋਹਾ ਲਿਆ। ਘੱਲੂਘਾਰਾ ਜੂਨ 1984 ਤੋਂ ਬਾਅਦ ਖਾੜਕੂ ਸੰਘਰਸ਼ ਨੂੰ ਤਰਤੀਬ ਦੇਣ ਵਾਲਿਆਂ ਵਿਚ ਭਾਈ ਸੁਖਵਿੰਦਰ ਸਿੰਘ ਦੀ ਅਹਿਮ ਭੂਮਿਕਾ ਸੀ ਤੇ ਇਸੇ ਸੰਘਰਸ਼ ਦੌਰਾਨ 27 ਫਰਵਰੀ 1988 ਨੂੰ ਉਹਨਾ ਦੀ ਸ਼ਹੀਦੀ ਹੋਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਂਝੇ ਤੌਰ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਚਾਰ ਗੋਸਟੀ ਕਰਵਾਈ ਗਈ।
“ਇਸ ਵਕਤ ਜਦੋਂ ਇੰਡੀਆ, ਦੱਖਣੀ ਏਸ਼ੀਆ ਅਤੇ ਸੰਸਾਰ ਦੇ ਹਾਲਾਤ ਵਿਚ ਉਥਲ-ਪੁਥਲ ਹੋ ਰਹੀ ਹੈ ਅਤੇ ਅਸਥਿਰਤਾ ਵਧ ਰਹੀ ਹੈ ਤਾਂ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹੀ ਵਧ ਰਹੀਆਂ ਹਨ। ਅਜਿਹੇ ਵਿਚ ਲੋੜ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤ ਦੀ ਅੰਦਰੂਨੀ ਕਤਾਰਬੰਦੀ ਨੂੰ ਕਾਇਦਾਬਧ ਕਰਨ ਦੀ ਹੈ ਪਰ ਵਾਪਰ ਇਸ ਦੇ ਉਲਟ ਰਿਹਾ ਹੈ; ਜੋ ਕਿ ਚਿੰਤਾ ਦਾ ਵਿਸ਼ਾ ਹੈ”।
ਪੰਜਾਬ ਦੇ ਜਲੰਧਰ ਜ਼ਿਲੇ ਦੀ ਪਾਣੀ ਦੀ ਸਥਿਤੀ ਵੱਲ ਝਾਤ ਮਾਰੀਏ ਕਿ ਕਿੰਨਾ ਕੁ ਪਾਣੀ ਧਰਤੀ ਹੇਠ ਮੌਜੂਦ ਹੈ ਤੇ ਕਿੰਨਾ ਕੱਢਿਆ ਜਾ ਰਿਹਾ ਹੈ।
ਗੁਰੂ ਖਾਲਸਾ ਪੰਥ ਦੀ ਆਪਸੀ ਵਿਚਾਰ-ਵਟਾਂਦਰੇ ਦੀ ਰਿਵਾਇਤ ਨੂੰ ਮੁਖ ਰੱਖਦਿਆਂ ਹੋਇਆਂ ੨੧ ਅਕਤੂਬਰ ੨੦੨੨ ਨੂੰ ਬੰਦੀ ਛੋੜ ਦਿਵਸ ਅਤੇ ਗੁਰੂ ਗ੍ਰੰਥ-ਗੁਰੂ ਪੰਥ ਗੁਰਿਆਈ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਵਿਚਾਰ-ਗੋਸ਼ਟੀ ਕਰਵਾਈ ਗਈ ਸੀ,
Next Page »