ਧਰਤੀ ਉੱਤੇ ਜੀਵਨ ਪਾਣੀ ਨਾਲ ਹੀ ਸੰਭਵ ਹੈ। ਦੁਨੀਆਂ ਵਿੱਚ ਮੁੱਢ-ਕਦੀਮ ਤੋਂ ਮਨੁੱਖੀ ਵਸੋਂ ਜਲ ਸਰੋਤਾਂ ਨੇੜੇ ਹੀ ਆਬਾਦ ਰਹੀ ਹੈ। ਮਨੁੱਖ ਦੀ ਲੋੜ ਤੋਂ ਵੱਧ ਵਰਤੋਂ, ਫਸਲੀ ਚੱਕਰ ਵਿੱਚ ਬਦਲਾਅ, ਵਾਤਾਵਰਣ ਤਬਦੀਲੀ ਆਦਿ ਕਾਰਨਾਂ ਕਰਕੇ ਜਮੀਨ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ।
ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਪੰਜਾਬ ਦੇ ਦੁਆਬਾ ਖੇਤਰ ਵਿੱਚ ਚੱਲੀ ਬੱਬਰ ਅਕਾਲੀ ਲਹਿਰ ਦੇ ਸੌ ਸਾਲ ਪੂਰੇ ਹੋਣ ਉੱਤੇ ਪੰਥ ਸੇਵਕ ਜੱਥਾ ਦੋਆਬਾ ਵੱਲੋਂ ਇਸ ਲਹਿਰ ਦੀ ਯਾਦ ਵਿਚ ਸਮਾਗਮਾਂ ਦੀ ਇਕ ਲੜੀ ਚਲਾਈ ਗਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੂਹ ਮਹਾਂਪੁਰਸ਼ ਆਪਣੀ ਵਿਲਖਣ ਪਹਿਚਾਣ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਦਾ ਉਪਦੇਸ਼ ਸਮੁਚੀ ਮਾਨਵਤਾ ਨੂੰ ਸੰਬੋਧਿਤ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ। ਇਸ ਯੁਗ ਦਾ ਆਦਰਸ਼ਕ ਮਨੁਖ ਗੁਰਮੁਖ ਹੈ ਜੋ ਗੁਰੂ ਦੀ ਸਿਖਿਆ ਅਨੁਸਾਰ ਜੂਝਦਾ ਅਤੇ ਜੀਵਨ ਬਤੀਤ ਕਰਦਾ ਹੈ। ਇਤਿਹਾਸ ਸਿਰਜਣ ਅਤੇ ਇਸ ਦਾ ਵਿਹਾਅ ਬਦਲਣ ਵਾਲਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿਚ ਹੀ ਚਲਦਾ ਹੈ।
ਦਰਿਆਈ ਅਤੇ ਜ਼ਮੀਨੀ ਪਾਣੀਆਂ ਨੂੰ ਗੰਦਾ ਕਰਕੇ ਕੈਂਸਰ ਅਤੇ ਹੋਰ ਬਿਮਾਰੀਆਂ ਵੰਡਣੇ ਕਾਰਖਾਨਿਆਂ ਦਾ ਸਮੂਹ , ਜੋ ਕਿ ਪਹਿਲਾਂ ਸਤਲੁਜ ਕੰਢੇ, ਮੱਤੇਵਾੜਾ ਵਿਖੇ ਲੱਗਣਾ ਸੀ, ਲੋਕਾਂ ਦੇ ਵੱਡੇ ਵਿਰੋਧ ਤੋਂ ਬਾਅਦ "ਮੱਤੇਵਾੜਾ ਕਾਰਖਾਨਾ ਪਾਰਕ" ਨੂੰ ਰੱਦ ਕਰ ਦਿੱਤਾ ਗਿਆ । ਲੋਕਾਂ ਦੇ ਵਿਰੋਧ ਦੇ ਦੋ ਵੱਡੇ ਕਾਰਨ ਸਨ ।
ਪੰਥ ਥਿਰ ਰਹਿਣ ਵਾਲੀ ਚੀਜ਼ ਹੈ ਤੇ ਜਿਤਨੇ ਤੀਕ ਉਹ ਪੰਥ ਹੈ ਉਸ 'ਤੇ ਪੰਥੀ ਵੀ ਸਦਾ ਤੁਰਦੇ ਰਹਿਣਗੇ। ਫ਼ਰਕ ਇੰਨਾ ਹੈ ਕਿ ਅੱਜ ਜੋ ਪੰਥੀ ਕਿਸੇ ਪੰਥ 'ਤੇ ਪੈਂਡਾ ਮਾਰਦੇ ਆਪਣੀ ਮੰਜ਼ਲ 'ਤੇ ਪੁੱਜ ਗਏ ਹਨ ਉਹ ਮੁੜ ਉਸ ਪੰਥ 'ਤੇ ਨਹੀਂ ਆਉਣਗੇ, ਉਹ ਮੰਜ਼ਲ 'ਤੇ ਪੁੱਜੇ ਹੋਰ ਪੰਥੀਆਂ ਤੇ ਸਦੀਵੀ ਅਟੱਲ 'ਬੇਗਮਪੁਰੇ' ਵਿਚ ਮਿਲ ਜਾਣਗੇ ਪਰ ਤਾਂ ਵੀ ਪੰਥੀ ਸਦੀਵੀ ਹਨ ਕਿਉਂਕਿ ਹੋਰ ਪੰਥੀ ਉਸੇ ਰਾਹ 'ਤੇ ਆਪਣੀ ਮੰਜ਼ਲ ਤੀਕ ਪੁੱਜਣ ਲਈ ਤੁਰ ਰਹੇ ਹੋਣਗੇ ਤੇ ਤੁਰ ਪੈਣਗੇ।
ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ ਹੈ ਕਿ ਇੰਡੀਆ ਦੇ ਚੋਣਾਵੀ ਲੋਕਤੰਤਰ ਦਾ ਪੂਰੀ ਤਰ੍ਹਾਂ ਨਾਲ ਫਿਰਕੂਕਰਨ ਹੋ ਚੁੱਕਾ ਹੈ "ਉਹ ਭਾਵੇਂ ਸੱਤਾਧਾਰੀ ਧਿਰ ਹੋਵੇ ਜਾਂ ਵਿਰੋਧੀ ਧਿਰ ਜਾਂ ਭਾਵੇਂ ਇਹਨਾਂ ਦੇ ਸਮਰਥਕ ਹੋਣ" ਅਤੇ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਇੰਡੀਆ ਦੇ ਚੋਣਾਵੀ ਲੋਕਤੰਤਰ ਅੰਦਰ ਨਵੀਂ ਸ਼ੈਲੀ ਦੀ ਰਾਜਨੀਤੀ ਦੀ ਸੰਭਾਵਨਾ ਲਗਭਗ ਖਤਮ ਹੋ ਚੁੱਕੀ ਹੈ।
ਕੇਂਦਰ ਅਤੇ ਪੰਜਾਬ ਸਰਕਾਰ ਨੇ ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਨੀਤੀਆਂ, ਕਾਰਜ ਅਤੇ ਯੋਜਨਾਵਾਂ ਉਲੀਕੀਆਂ ਹਨ ਪਰ ਇਹ ਤਾਂ ਹੀ ਸਾਰਥਕ ਹੈ ਜੇ ਇਹ ਅਮਲੀ ਤੌਰ ਉੱਤੇ ਕੁਝ ਨਤੀਜੇ ਦੇਣ।
ਲੁਧਿਆਣੇ ਚ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ ਦੁੱਗਣੇ ਤੋਂ ਵੀ ਵੱਧ, 211% ਹੈ। ਪਹਿਲੇ ਪੱਤਣ ਦਾ ਪਾਣੀ (105.3 ਲੱਖ ਏਕੜ ਫੁੱਟ) ਬਹੁਤ ਸਾਰੀਆਂ ਥਾਵਾਂ ਤੇ ਪਲੀਤ ਕਰ ਚੁੱਕੇ ਲੁਧਿਆਣੇ ਕੋਲ ਦੂਜੇ ਅਤੇ ਤੀਜੇ ਪੱਤਣ ਦਾ ਪਾਣੀ ਕੁੱਲ ਮਿਲਾ ਕੇ ਵੀ ਪਹਿਲੇ ਪੱਤਣ ਦੇ ਪਾਣੀ ਤੋਂ ਘੱਟ ਹੈ। ਦੂਜੇ ਪੱਤਣ ਚ ਪਾਣੀ 59.1 ਅਤੇ ਤੀਜੇ ਚ 31.15 ਲੱਖ ਏਕੜ ਫੁੱਟ ਹੈ। ਇਹ ਵੀ ਨਿਰਾਸ਼ਾਯੋਗ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਜਿਲ੍ਹਾ ਵਾਤਾਵਰਨ ਯੋਜਨਾ 2021 ਚ ਧਰਤੀ ਹੇਠਲੇ ਪਾਣੀ ਪ੍ਰਤੀ ਕੋਈ ਯੋਜਨਾਬੰਦੀ ਨਹੀਂ ।
ਚਮਕੌਰ ਸਾਹਿਬ ਨੇੜੇ ਰੁਚਿਰਾ ਪੇਪਰ ਮਿੱਲ ਵਿਰੁਧ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਕਰਨ ਦਾ ਮਤਾ ਪਾਸ ਕੀਤਾ ਗਿਆ। ਮੈਂਬਰਾਂ ਦਾ ਵਿਚਾਰ ਸੀ ਕਿ ਸੂਬੇ ਦੀਆਂ ਨਦੀਆਂ ਅਤੇ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਬੇਹੱਦ ਪ੍ਰਦੂਸ਼ਿਤ ਹੈ ਅਤੇ ਸਰਕਾਰ ਨੂੰ ਹੁਣ ਤੋਂ ਸੂਬੇ ਵਿੱਚ ਸਿਰਫ਼ ਪ੍ਰਦੂਸ਼ਣ ਰਹਿਤ ਅਤੇ ਉੱਚ ਮਿਆਰ ਵਾਲੇ ਉਦਯੋਗਾਂ ਨੂੰ ਹੀ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਸਾਲ 2016 ਬਠਿੰਡਾ ਵਿਖੇ ਬਣੇ ਐਡਵਾਂਸਡ ਕੈਂਸਰ ਇੰਸਟੀਚਿਊਟ ਵਿਚ ਲੰਘੇ ਸਾਲ 2021 ਵਿਚ 82,000 ਤੋਂ ਵੱਧ ਇਲਾਜ ਵਾਸਤੇ ਆਏ।
Next Page »