ਦਿੱਲੀ ਦਰਬਾਰ ਦੇ ਕੇਂਦਰੀ ਨਿਜਾਮ ਤਹਿਤ ‘ਊਰਜਾ ਮੰਤਰਾਲੇ’ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਭਾ.ਬਿ.ਮੈ.ਬੋ) ਵਚ ਪੰਜਾਬ ਅਤੇ ਹਰਿਆਣਾ ਤੋਂ ਕ੍ਰਮਵਾਰ ਮੈਂਬਰ ਊਰਜਾ (ਪਾਵਰ) ਅਤੇ ਮੈਂਬਰ ਸਿੰਚਾਈ ਦੀ ਨਿਯੁਕਤੀ ਕਰਨ ਵਾਲੇ ਨਿਯਮਾਂ ਵਿਚ ਫੇਰ-ਬਦਲ ਕੀਤੀ ਹੈ, ਜਿਸ ਨਾਲ ਇਹ ਸ਼ਰਤ ਹਟਾ ਦਿੱਤੀ ਗਈ ਹੈ ਕਿ ਇਹ ਦੋਵੇਂ ਨਿਯੁਕਤੀਆਂ ਇਹਨਾ ਦੋਵਾਂ ਸੂਬਿਆਂ ਤੋਂ ਹੀ ਭਰੀਆਂ ਜਾਣੀਆਂ ਚਾਹੀਦੀਆਂ ਹਨ।
ਹਰ ਸਮਾਜ ਦੇ ਸਨਮੁਖ ਸਦਾ ਚੁਣੌਤੀਆਂ ਅਤੇ ਸਰੋਕਾਰ ਖੜ੍ਹੇ ਹੁੰਦੇ ਹਨ ਜਿਹਨਾ ਨੂੰ ਮੁਖਾਤਿਬ ਹੋਣਾ ਉਸ ਸਮਾਜ ਲਈ ਲਾਜਮੀ ਹੁੰਦਾ ਹੈ। ਵਕਤੀ ਚੁਣੌਤੀਆਂ ਤੇ ਸਰੋਕਾਰਾਂ ਦਾ ਸਬੰਧ ਕਿਸੇ ਚੱਲ ਰਹੀ ਜਾਂ ਮੌਕੇ ਦੀ ਕਿਸੇ ਗੱਲ ਨਾਲ ਜੁੜਿਆ ਹੁੰਦਾ ਹੈ ਜਿਸ ਕਰਕੇ ਅਜਿਹੀਆਂ ਚਣੌਤੀਆਂ ਅਤੇ ਸਰੋਕਾਰਾਂ ਨਾਲ ਜੁੜੀ ਸਮਾਜਿਕ ਸਰਗਰਮੀ ਅਕਸਰ ਉੱਚੀ ਸੁਰ, ਕਾਹਲ ਤੇ ਜੋਸ਼ ਵਾਲੀ ਹੁੰਦੀ ਹੈ ਤੇ ਸਮਾਜ ਦੇ ਵੱਡੇ ਹਿੱਸੇ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਪੰਜਾਬੀ ਅਦਾਕਾਰ ਅਤੇ ਕਿਸਾਨੀ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਅੰਤਿਮ ਅਰਦਾਸ 24 ਫਰਵਰੀ, 2022 ਨੂੰ ਦੀਵਾਨ ਟੋਡਰ ਮੱਲ ਹਾਲ, ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ। ਦੀਪ ਸਿੱਧੂ ਦੀ 15 ਫਰਵਰੀ ਨੂੰ ਕੇ.ਐਮ.ਪੀ. ਰੋਡ 'ਤੇ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ।
ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ “ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨ੍ਹਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।” ਹੁਣ ਤਾਂ ਅਸੀਂ ਜ਼ਮੀਨੀ ਹੱਦਾਂ ਉੱਤੇ ਲਾ ਦਿੱਤੀਆਂ ਬੰਦਿਸ਼ਾਂ ਕਰ ਕੇ ਇਹ ਅਰਦਾਸ ਕਰਦੇ ਹਾਂ ਪਰ ਅੱਜ ਤੋਂ 100 ਵਰ੍ਹੇ ਪਹਿਲਾਂ ਵੀ ਸਿੱਖਾਂ ਨੇ ਇਹੀ ਅਰਦਾਸਾਂ ਕੀਤੀਆਂ ਜਦੋਂ ਮਹੰਤ ਨਰਾਇਣ ਦਾਸ ਵੱਲੋਂ ਸਰਕਾਰ ਦੀ ਸ਼ਹਿ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਸੀ,
ਪੰਜਾਬ ਵਿਧਾਨ ਸਭਾ ਚੋਣਾਂ ਆਉਂਦੀ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਸਿਆਸਤ ਦੀਆਂ ਗੁੰਝਲਾਂ ਨੂੰ ਸਮਝਣ ਵਾਲੇ ਅਤੇ ਇੰਡੀਆ ਦੇ ਮਜੂਦਾ ਪ੍ਰਬੰਧ ਹੇਠ ਸੂਬੇ ਦੇ ਸੂਬੇਦਾਰ ਦੀਆਂ ਅਸਲ ਤਾਕਤਾਂ ਤੋਂ ਵਾਕਿਫ ਸੱਜਣ ਇਹਨਾਂ ਚੋਣਾਂ ਦੇ ਅਸਲ ਮਾਇਨੇ ਭਲੀ ਭਾਂਤ ਜਾਣਦੇ ਹਨ ਅਤੇ ਉਹ ਇਸ ਸਭ ਤੋਂ ਆਪਣੇ ਆਪ ਨੂੰ ਪਾਸੇ ਵੀ ਰੱਖ ਰਹੇ ਹਨ। ਪਰ ਇਹ ਵੀ ਹਕੀਕਤ ਹੈ ਕਿ ਵੱਡਾ ਹਿੱਸਾ ਇਹਨਾਂ ਚੋਣਾਂ ਵਿੱਚ ਆਪਣੀ ਸਿੱਧੀ-ਅਸਿੱਧੀ ਸ਼ਮੂਲੀਅਤ ਕਰ ਰਿਹਾ ਹੈ ਭਾਵੇਂ ਪੰਜਾਬ ਦੇ ਅਸਲ ਮੁੱਦਿਆਂ ਨੂੰ
ਜਸਟਿਸ ਅਜੀਤ ਸਿੰਘ ਬੈਂਸ ਲੰਘੀ 11 ਫਰਵਰੀ ਨੂੰ ਚੰਡੀਗੜ੍ਹ ਵਿਚਲੇ ਆਪਣੇ ਘਰ ਵਿਚ ਅਕਾਲ ਚਲਾਣਾ ਕਰ ਗਏ। ਪੰਜਾਬ ਹਰਿਆਣਾ ਹਾਈ ਕੋਰਟ ਵਿਚ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਉਹ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਉੱਘੜਵਾਂ ਚਿਹਰਾ ਬਣ ਗਏ ਸਨ। ਉਨ੍ਹਾਂ ਦੀ ਉਮਰ ਸੌ ਸਾਲਾਂ ਨੂੰ ਢੁਕੀ ਹੋਈ ਸੀ।
ਬ੍ਰਹਿਮੰਡ ਦੇ ਅਨੰਤ ਪਸਾਰੇ ਵਿੱਚ ਮਾਨਵ ਜਾਤੀ ਦਾ ਮਹੱਤਵਪੂਰਨ ਸਥਾਨ ਹੈ। ਆਪਣੀ ਚੇਤਨਤਾ ਦੇ ਸਦਕਾ ਵਿਸ਼ੇਸ਼ ਮਹੱਤਤਾ ਰੱਖਦਾ ਹੋਇਆ ਮਨੁੱਖ ‘ਸਰਦਾਰ’ ਜੂਨ ਦੀ ਉਪਾਧੀ ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਸੈਨ ਹੋਜ਼ੇ , ਕੈਲੀਫ਼ੋਰਨੀਆ ਵਿਖੇ ਇੱਕ ਸ਼ਹੀਦੀ ਸਮਾਗਮ ਹੋਇਆ। ਸ਼ਹੀਦ ਭਾਈ ਰਵਿੰਦਰ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ, ਸ਼ਹੀਦ ਭਾਈ ਬਲਧੀਰ ਸਿੰਘ ਅਤੇ ਸ਼ਹੀਦ ਭਾਈ ਝਲਮਣ ਸਿੰਘ ਦੀ ਯਾਦ ਵਿੱਚ ਹੋਏ ਇਸ ਸ਼ਹੀਦੀ ਸਮਾਗਮ ਵਿੱਚ ਸ਼ਹੀਦ ਪਰਿਵਾਰਾਂ, ਸਥਾਨਿਕ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਗੁਰੂ ਪੰਥ ਜਦੋਂ ਧਰਤੀ ਦੀ ਸਰਦਾਰੀ ਕਰੇਗਾ ਤਾਂ, ਭਗਤ ਰਵਿਦਾਸ ਜੀ ਦੀ ਸੋਚ ਅਨੁਸਾਰ ਇਹ ਸੰਸਾਰ ‘ਬੇਗਮਪੁਰਾ ਬਣ ਜਾਏਗਾ। ਭਗਤ ਰਵਿਦਾਸ ਜੀ ਨੇ ਫਰਮਾਇਆ ਹੈ ਕਿ ਹੇ ਮੇਰੇ ਵੀਰ। ਹੁਣ ਮੈਂ ਵਸਣ ਲਈ ਸੋਹਣੀ ਥਾਂ ਲੱਭ ਲਈ ਹੈ। ਉਥੇ ਸੁੱਖ ਹੀ ਸੁੱਖ ਹੈ। ਉਸ ਸ਼ਹਿਰ ਦਾ ਨਾਉਂ ਬੇਗਮਪੁਰਾ ਹੈ।
ਮੈਂ ਅੱਜ ਫ਼ੈਸਲਾ ਕੀਤਾ ਹੈ ਕਿ ਤੈਨੂੰ ਇਕ ਸ਼ਹੀਦ ਦੀ ਅਮਰ ਗਾਥਾ ਸੁਣਾਵਾਂ। ਪਰ ਸ਼ੁਰੂ ਕਿਵੇਂ ਕਰਾਂ ? ਕਿਹੜੇ ਸ਼ਹੀਦ ਦੀ ਗੱਲ ਸ਼ੁਰੂ ਕਰਾਂ ? ਤੈਨੂੰ ਤਾਰੂ ਸਿੰਘ ਸ਼ਹੀਦ ਦੀ ਸਾਖੀ ਸੁਣਾਵਾਂ,
Next Page »