February 6, 2021 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – “26 ਜਨਵਰੀ ਨੂੰ ਟਰੈਕਟਰ ਪਰੇਡ ਵਾਲੇ ਦਿਨ ਦਿੱਲੀ ਦੇ ਲਾਲ ਕਿਲ੍ਹੇ ਉਤੇ ਮਾਝੇ ਦੇ ਪਿੰਡ ਤਾਰਾ ਸਿੰਘ ਵਾਂ ਦੇ ਚੜ੍ਹਦੀ ਕਲਾਂ ਵਾਲੇ ਨੌਜ਼ਵਾਨ ਜੁਗਰਾਜ ਸਿੰਘ ਨੇ ਖ਼ਾਲਸਾ ਪੰਥ ਦਾ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਝੁਲਾਉਣ ਦੀ ਜਿ਼ੰਮੇਵਾਰੀ ਨਿਭਾਕੇ ਕੌਮ ਦੀ ਆਨ-ਸ਼ਾਨ ਨੂੰ ਇਕ ਵਾਰੀ ਫਿਰ ਬੁਲੰਦੀਆਂ ਵੱਲ ਪਹੁੰਚਾਇਆ ਹੈ। ਉਸਦਾ ਕੌਮ ਦੇ ਨਾਲ-ਨਾਲ ਮੈਨੂੰ ਇਸ ਲਈ ਵੀ ਫਖ਼ਰ ਹੈ ਕਿਉਂਕਿ ਇਸ ਮਾਝੇ ਇਲਾਕੇ ਨੇ 1989 ਵਿਚ ਮੈਨੂੰ ਰਿਕਾਰਡ ਤੋੜ ਵੋਟਾਂ ਪਾ ਕੇ ਬਤੌਰ ਐਮ. ਪੀ ਜਿਤਾਉਦੇ ਹੋਏ ਉਸ ਸਮੇਂ ਦੇ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਰਾਜੀਵ ਗਾਂਧੀ ਵੱਲੋਂ ਦਾਸ ਨੂੰ ਲਗਾਈ ਜਾਣ ਵਾਲੀ ਫ਼ਾਂਸੀ ਤੋਂ ਬਚਾਇਆ ਸੀ। ਜਿਸ ਲਈ ਮੈਂ ਇਸ ਇਲਾਕੇ ਦਾ ਰਿਣੀ ਹਾਂ ਅਤੇ ਰਿਣੀ ਰਹਾਂਗਾ ।ਦੂਸਰਾ ਲਾਹੌਰ ਦੇ ਸੂਬੇਦਾਰ ਜਕਰੀਆ ਖਾਂ ਨੇ ਮੁਗਲਾਂ ਸਮੇਂ ਇਸ ਪਿੰਡ ਦੇ ਬਜੁਰਗ ਤਾਰਾ ਸਿੰਘ ਵਾਂ ਨੂੰ ਆਪਣੀਆ ਫ਼ੌਜਾਂ ਲੰਘਾਉਣ ਲਈ ਜਮੀਨ ਮੰਗੀ ਸੀ, ਜਿਸ ਤੋਂ ਬਾਬਾ ਤਾਰਾ ਸਿੰਘ ਵਾਂ ਨੇ ਨਾਂਹ ਕਰ ਦਿੱਤੀ ਸੀ। ਪਰ ਬਾਅਦ ਵਿਚ ਬਾਬਾ ਤਾਰਾ ਸਿੰਘ ਮੁਗਲ ਫ਼ੌਜਾਂ ਨਾਲ ਲੜਾਈ ਲੜ੍ਹਦੇ ਹੋਏ ਸ਼ਹੀਦੀ ਪਾ ਗਏ, ਪਰ ਈਨ ਨਹੀਂ ਮੰਨੀ । ਜਿਨ੍ਹਾਂ ਦੇ ਨਾਮ ਤੇ ਉਥੇ ਗੁਰਦੁਆਰਾ ਸਾਹਿਬ ਸੁਸੋਭਿਤ ਹਨ । ਜੁਗਰਾਜ ਸਿੰਘ ਸਾਡੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੈਂਬਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਝੇ ਦੇ ਤਰਨਤਾਰਨ ਜਿ਼ਲ੍ਹੇ ਦੇ ਪਿੰਡ ਤਾਰਾ ਸਿੰਘ ਵਾਂ ਦੇ ਨੌਜ਼ਵਾਨ ਸ. ਜੁਗਰਾਜ ਸਿੰਘ ਵੱਲੋਂ 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਦਾ ਝੰਡਾ ਝੁਲਾਉਣ ਦੇ ਉਦਮ ਉਤੇ ਵੱਡਾ ਫਖ਼ਰ ਮਹਿਸੂਸ ਕਰਦੇ ਹੋਏ ਅਤੇ ਉਪਰੋਕਤ ਤਾਰਾ ਸਿੰਘ ਵਾਂ ਪਿੰਡ ਦੇ ਬਾਬਾ ਤਾਰਾ ਸਿੰਘ ਦੇ ਇਤਿਹਾਸਿਕ ਕਾਰਨਾਮੇ ਦਾ ਵਰਣਨ ਕਰਦੇ ਹੋਏ ਖੁਦ ਇਸ ਇਲਾਕੇ ਉਤੇ ਫਖ਼ਰ ਮਹਿਸੂਸ ਕਰਦੇ ਹੋਏ ਪ੍ਰਗਟ ਕੀਤੇ।
ਅੱਜ ਜਦੋਂ ਬੀਜੇਪੀ-ਆਰ।ਐਸ।ਐਸ। ਸਰਕਾਰ ਲਦਾਖ ਵਿਚ ਚੀਨ ਦੇ ਅਧੀਨ ਆਈ ਹੋਈ ਹੈ, ਜੋ ਲਦਾਖ ਦਾ ਇਲਾਕਾ ਲਾਹੌਰ ਖ਼ਾਲਸਾ ਰਾਜ ਦਰਬਾਰ (1799-1849) ਸਿੱਖ ਬਾਦਸ਼ਾਹੀ ਦਾ ਹਿੱਸਾ ਸੀ ਅਤੇ ਖ਼ਾਲਸਾ ਰਾਜ ਦੀਆਂ ਫ਼ੌਜਾਂ ਨੇ ਉਸ ਸਮੇਂ ਇਸ ਇਲਾਕੇ ਨੂੰ ਫ਼ਤਹਿ ਕਰਕੇ ਨਿਸ਼ਾਨ ਸਾਹਿਬ ਜੋ ਜਿੱਤ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ, ਝੁਲਾਇਆ ਹੋਇਆ ਸੀ । ਇਸੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਅਫਗਾਨੀਸਤਾਨ ਦੇ ਸੂਬੇ ਕਸ਼ਮੀਰ ਨੂੰ 1819 ਵਿਚ ਫ਼ਤਹਿ ਕਰਕੇ ਖ਼ਾਲਸਾ ਫ਼ੌਜਾਂ ਨੇ ਲਾਹੌਰ ਦਰਬਾਰ ਵਿਚ ਸਾਮਿਲ ਕੀਤਾ ਸੀ । ਜਿਹੜਾ ਅੱਜ ਨਾ ਇਸਲਾਮਿਕ-ਪਾਕਿਸਤਾਨ, ਨਾ ਹਿੰਦੂ-ਇੰਡੀਆ ਇਸ ਨੂੰ ਇਕ ਕਰਕੇ ਬਚਾਕੇ ਰੱਖ ਸਕੇ ।
Related Topics: Shiromani Akali Dal (Mann), Shiromani Akali Dal Amritsar (Mann), Simranjeet Singh Mann