4 ਅਕਤੂਬਰ 2015 ਨੂੰ ਬਹਿਬਲ ਕਲਾਂ ਪਿੰਡ ਨੇੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਵਾਸਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉੱਤੇ ਪੰਜਾਬ ਪੁਲਿਸ ਵੱਲੋਂ ਗੋਲੀ ਚਲਾ ਕੇ ਦੋ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
ਕੇਸਗੜ੍ਹ ਦੇ ਸਿਖਰ 'ਤੇ ਤੰਬੂ, ਮੰਜ਼ਰ ਨਵਾਂ ਨਿਆਰਾ ਪੈਂਦਾ ਕਵਨ ਰਾਜ਼ ਦਾ ਭਾਰੀ, ਰੂਹਾਂ 'ਤੇ ਲਿਸ਼ਕਾਰਾ?
ਜਲੰਧਰ ਦਾ ਨਾਜ਼ਮ ਕੁਤਬੁਦੀਨ ਬੜਾ ਜਨੂੰਨੀ ਤੇ ਹੰਕਾਰਿਆ ਹਾਕਮ ਸੀ। ਇਨੀਂ ਦਿਨੀਂ ਸੋਢੀ ਵਡਭਾਗ ਸਿੰਘ ਕਰਤਾਰਪੁਰ ਵਿਖੇ ਗੁਰਦੁਆਰਾ ਥੰਮ ਸਾਹਿਬ ਦੀ ਸੇਵਾ-ਸੰਭਾਲ ਪੁਜਾਰੀ ਵਜੋਂ ਕਰਦਾ ਸੀ। ਉਹ ਅੰਮ੍ਰਿਤ ਛਕ ਕੇ ਪੰਥ ਵਿਚ ਰਲ਼ ਚੁੱਕੇ ਸਨ, ਪਰ ਰਹਿੰਦੇ ਗੁਰਮਖੀ ਬਾਣੇ ਵਿਚ ਸਨ। ਰਾ
ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਸਮੇਤ ਵਿੱਦਿਅਕ ਅਦਾਰਿਆਂ ਦਾ ਪ੍ਰਬੰਧ ਸੰਭਾਲਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 25 ਅਪ੍ਰੈਲ 2021 ਨੂੰ ਹੋਣਗੀਆਂ, ਜਿਸ ਦੇ ਨਤੀਜੇ 28 ਅਪ੍ਰੈਲ ਨੂੰ ਐਲਾਨੇ ਜਾਣਗੇ। ਦਿੱਲੀ ਗੁਰਦੁਆਰਾ ਐਕਟ-1971 ਲਾਗੂ ਹੋਣ ਤੋਂ ਬਾਅਦ ਹੁਣ 8ਵੀਂ ਵਾਰੀ ਦਿੱਲੀ ਗੁਰਦੁਆਰਾ ਚੋਣਾਂ ਹੋ ਰਹੀਆਂ ਹਨ ਅਤੇ 25 ਅਪ੍ਰੈਲ, 2021 ਨੂੰ ਦਿੱਲੀ ਦੇ ਸਿੱਖ ਵੋਟਰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਦੇ ਹੋਏ ਦਿੱਲੀ ਦੇ 46 ਚੋਣ ਹਲਕਿਆਂ ਲਈ ਨੁਮਾਇੰਦੇ ਚੁਣਨਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤ ਸਰਕਾਰ ਵਲੋਂ ਦਿੱਲੀ ਗੁਰਦੁਆਰਾ ਐਕਟ-1971 ਦੀ ਧਾਰਾ 3 ਦੇ ਤਹਿਤ ਸਥਾਪਿਤ ਕੀਤੀ ਗਈ ਹੈ ਅਤੇ ਕਮੇਟੀ ਦਾ ਮੁੱਖ ਕਾਰਜ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਕਮੇਟੀ ਅਧੀਨ ਵਿੱਦਿਅਕ ਅਦਾਰਿਆਂ ਦੀ ਸੇਵਾ-ਸੰਭਾਲ ਕਰਨਾ ਹੈ। ਜਦੋਂ ਦਿੱਲੀ ਗੁਰਦੁਆਰਾ ਐਕਟ ਲਾਗੂ ਹੋਇਆ ਸੀ ਤਾਂ ਉਸ ਦੇ ਨਿਯਮਾਂ ਦੀ ਪਾਲਣਾ ਤਹਿਤ 30 ਮਾਰਚ, 1975 ਨੂੰ ਪਹਿਲੀ ਵਾਰੀ ਦਿੱਲੀ ਗੁਰਦੁਆਰਾ ਚੋਣਾਂ ਕਰਵਾਈਆਂ ਗਈਆਂ ਸਨ ਅਤੇ 28 ਅਪ੍ਰੈਲ, 1975 ਨੂੰ ਪਹਿਲੀ ਵਾਰੀ ਦਿੱਲੀ ਗੁਰਦੁਆਰਾ ਕਮੇਟੀ ਹੋਂਦ ਵਿਚ ਆਈ ਸੀ।
ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਚਿੱਠੀ ਲਿਖ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਕਾਰ ਢਾਈ ਮਹੀਨੇ ਤੋਂ ਬੰਦ ਪਈ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਇੰਡੀਆ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਆਉਣ ਦੀ ਇਜਾਜਾਤ ਦੇਵੇ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਜਥੇ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲੰਘੇ ਫਰਵਰੀ ਮਹੀਨੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਲਈ ਲੋੜੀਂਦੀ ਮਨਜੂਰੀ ਨਹੀਂ ਸੀ ਦਿੱਤੀ, ਜਿਸ ਦਾ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਤਿੱਖਾਂ ਵਿਰੋਧ ਕੀਤਾ ਗਿਆ ਸੀ।
ਸਿੱਖ ਸੰਘਰਸ਼ ਵਿੱਚ ਪਾਏ ਯੋਗਦਾਨ ਬਦਲੇ ਭਾਈ ਲਾਲ ਸਿੰਘ ਕਰੀਬ 28 ਸਾਲ ਇੰਡੀਆ ਦੀਆਂ ਜੇਲ਼੍ਹਾਂ ਵਿਚ ਕੈਦ ਰਹੇ। ਉਹਨਾਂ ਦੀ ਪੱਕੀ ਰਿਹਾਈ ਤੋਂ ਬਾਅਦ 4 ਅਪਰੈਲ 2021 ਨੂੰ ਉਹਨਾਂ ਦੇ ਪਿੰਡ ਅਕਾਲਗੜ੍ਹ ਵਿਖੇ ਕਰਵਾਏ ਗਏ ਸ਼ੁਕਰਾਨਾ ਸਮਾਗਮ ਮੌਕੇ ਭਾਈ ਲਾਲ ਸਿੰਘ ਹੋਰਾਂ ਦੀ ਸਖਸ਼ੀਅਤ ਅਤੇ ਯੋਗਦਾਨ ਬਾਰੇ ਭਾਈ ਮਨਧੀਰ ਸਿੰਘ ਵੱਲੋਂ ਕੀਤੀ ਗਈ ਸੰਖੇਪ ਤਕਰੀਰ ਸੁਣੋ।
ਪੱਛਮੀ ਬੰਗਾਲ ਅਤੇ ਅਸਾਮ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਮੋਦੀ ਸਰਕਾਰ ਦੀ ਕਿਸਾਨ ਅੰਦੋਲਨ ਪ੍ਰਤੀ ਪਹੁੰਚ ਨੂੰ ਪ੍ਰਭਾਵਿਤ ਕਰਨਗੇ ਭਾਵੇਂ ਕਿ ਇਹਨਾਂ ਸੂਬਿਆਂ ਵਿੱਚ ਕਿਸਾਨ ਅੰਦੋਲਨ ਬਹੁਤਾ ਸਰਗਰਮ ਨਹੀਂ ਰਿਹਾ। ਹੁਣ ਤੱਕ ਵਿਸ਼ਲੇਸ਼ਕਾਂ ਵੱਲੋਂ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਮੁਤਾਬਿਕ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਦੇ ਬਹੁਤੇ ਅਸਾਰ ਨਹੀਂ ਹਨ। ਬਹੁਤੇ ਮਾਹਿਰ ਭਾਜਪਾ ਨੂੰ 70 ਤੋਂ ਘੱਟ ਸੀਟਾਂ ਮਿਲਣ ਦੇ ਕਿਆਸ ਲਗਾ ਰਹੇ ਹਨ।
ਸਰਦਾਰ ਦੇਸਾ ਸਿੰਘ ਆਪਣੀ ਵਰਯਾਮਤਾ ਅਤੇ ਸਿਆਣਪ ਲਈ ਖਾਲਸਾ ਦਰਬਾਰ ਵਿਚ ਬੜਾ ਨਾਮੀ ਮੰਨਿਆ ਜਾਂਦਾ ਸੀ। ਇਸਨੇ ਆਪਣੀ ਪਹਾੜੀ ਇਲਾਕੇ ਦੀ ਨਿਜ਼ਾਮਤ ਸਮੇਂ ਪਹਾੜੀ ਰਾਜਿਆਂ ਨਾਲ ਰੋਅਬ ਤੇ ਸਿਆਣਪ ਦਾ ਸੰਮਿਲਤ ਵਰਤਾਵ ਐਸੀ ਸੁਚੱਜਤਾ ਨਾਲ ਵਰਤਿਆ ਕਿ ਇਹ ਸਾਰੇ ਰਾਜੇ, ਬਿਨਾਂ ਕਿਸੇ ਖੂਨ ਖਰਾਬੇ ਦੇ, ਖਾਲਸਾ ਰਾਜ ਦੇ ਅਧੀਨ ਹੋ ਕੇ ਇਸਦੀ ਨਿਜ਼ਾਮਤ ਵਿਚ ਮਿਲ ਗਏ। ਇਨ੍ਹਾਂ ਰਿਆਸਤਾਂ ਦੇ ਨਾਮ ਇਹ ਹਨ :- ਕਾਂਗੜਾ, ਚੰਬਾ, ਨੂਰਪੁਰ, ਕੋਟਲਾ, ਸ਼ਾਹਪੁਰ, ਜਸਰੋਟਾ ਬਸੌਲੀ, ਮਾਨਕੋਤ, ਜਸਵਾਨ, ਸੀਬਾ, ਗੁਲੇਰ, ਕਹਿਲੂਰ. ਮੰਡੀ ਸੁਕੇਤ, ਕੁਲੁ ਅਤੇ ਦਾਤਾਰ ਪੁਰਾ। ਇਸ ਦੇ ਬਾਅਦ ਆਪ ਨੂੰ ਅੰਮ੍ਰਿਤਸਰ ਦਾ ਨਾਜਰ ਮੁਕੱਰਰ ਕੀਤਾ ਗਿਆ।
ਪਿੰਡ ਅਕਾਲਗੜ੍ਹ ਵਿਖੇ ਸਿੱਖ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਜੁਝਾਰੂ ਭਾਈ ਲਾਲ ਸਿੰਘ ਦੀ ਕਰੀਬ ਤਿੰਨ ਦਹਾਕੇ ਲੰਮੀ ਕੈਦ ਤੋਂ ਬਾਅਦ ਪੱਕੀ ਰਿਹਾਈ ਹੋਣ ਉੱਤੇ ਬੀਤੇ ਦਿਨੀਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। 4 ਅਪਰੈਲ 2021 ਨੂੰ ਭਾਈ ਲਾਲ ਸਿੰਘ ਦੇ ਪਿੰਡ ਅਕਾਲਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਸਿੱਖ ਸੰਘਰਸ਼ ਅਤੇ ਸਿੱਖ ਜਗਤ ਨਾਲ ਜੁੜੀਆਂ ਨਾਮਵਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ।
« Previous Page — Next Page »