ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਨੂੰ ਆਖਿਆ ਕਿ ਉਹ ਲੋਕਾਂ ਵਿੱਚ ਕਰੋਨਾ ਦਾ ਡਰ ਪੈਦਾ ਨਾ ਕਰਨ। ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਉਨ੍ਹਾਂ ਆਖਿਆ ਕਿ ਕਰੋਨਾ ਦੇ ਵਧ ਰਹੇ ਭੈਅ ਕਾਰਨ ਲੋਕਾਂ ਵਿੱਚ ਅਫ਼ਰਾ-ਤਫ਼ਰੀ ਅਤੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਲੋਕ ਬਿਨਾਂ ਲੋੜ ਤੋਂ ਘਰਾਂ ਵਿੱਚ ਆਕਸੀਜਨ ਗੈਸ ਦੇ ਸਿਲੰਡਰ ਰੱਖ ਰਹੇ ਹਨ।
ਡਰ ਸਾਰੀ ਉਮਰ ਬੰਦੇ ਦੇ ਨਾਲ ਨਾਲ ਤੁਰਦਾ ਹੈ। ਕਿਸੇ ਨੂੰ ਘਰ ਪਰਿਵਾਰ ਦਾ ਡਰ, ਕਿਸੇ ਨੂੰ ਹੋਰ ਪੂੰਜੀ ਖੁੱਸ ਜਾਣ ਦਾ ਡਰ, ਆਪਣੇ ਕੀਤੇ ...
ਕਹਿੰਦੇ ਨੇ 'ਪੁਸਤਕ ਹੱਥ ਵਿਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਸਿਰ 'ਤੇ ਚੜ੍ਹ ਜਾਵੇ ਤਾਂ ਹੰਕਾਰ ਹੁੰਦੀ ਹੈ ਪਰ ਜੇ ਦਿਲ ਵਿਚ ਵਸ ਜਾਵੇ ਤਾਂ ਪਿਆਰ ਹੁੰਦੀ ਹੈ।' ਕਿਉਂਕਿ ਕਿਤਾਬ ਜਾਂ ਪੁਸਤਕ ਸਾਡੇ ਜੀਵਨ ਵਿਚ ਇਕ ਅਹਿਮ ਮਹੱਤਤਾ ਰੱਖਦੀ ਹੈ। ਪੁਸਤਕਾਂ ਪੜ੍ਹ ਕੇ ਲੋਕਾਂ ਦੇ ਜੀਵਨ ਵਿਚ ਐਸੇ ਬਦਲਾਅ ਆਏ ਕਿ ਉਨ੍ਹਾਂ ਦੁਨੀਆ ਦੇ ਜਿਊਣ ਦੇ ਤੌਰ-ਤਰੀਕੇ ਹੀ ਬਦਲ ਦਿੱਤੇ। ਜੇਕਰ ਅਸੀਂ ਕਿਤਾਬਾਂ ਨਾ ਪੜ੍ਹਨ ਦੇ ਸ਼ੌਕ ਨੂੰ ਆਪਣੀ ਜ਼ਿੰਦਗੀ ਦਾ ਇਕ ਵੱਡਾ ਔਗੁਣ ਮੰਨ ਲਈਏ ਤਾਂ ਇਸ ਵਿਚ ਕੋਈ ਦੋ ਰਾਵ੍ਹਾਂ ਨਹੀਂ ਹੋਣਗੀਆਂ,
ਇੰਡੀਆ ਦਾ ਮੌਜੂਦਾ ਪ੍ਰਬੰਧਕੀ ਢਾਂਚਾ ਪੱਖਪਾਤੀ ਹੈ, ਬਿੱਪਰ ਪੱਖੀ ਹੈ, ਅਮੀਰ ਪੱਖੀ ਹੈ ਅਤੇ ਪੂੰਜੀਵਾਦੀ ਪੱਖੀ ਹੈ, ਇਹ ਗੱਲ ਭਾਵੇਂ ਅੱਜ ਦੀ ਹੀ ਨਹੀਂ ਕਹੀ ਜਾ ਰਹੀ ਸਗੋਂ ਸਮੇਂ ਸਮੇਂ ਉੱਤੇ ਵੱਖ ਵੱਖ ਤਰੀਕਿਆਂ ਨਾਲ ਵੱਖ ਵੱਖ ਬੰਦਿਆਂ ਰਾਹੀਂ ਵੱਖ ਵੱਖ ਰੂਪਾਂ ਵਿੱਚੋਂ ਇਹ ਗੱਲ ਪ੍ਰਗਟ ਹੁੰਦੀ ਆਈ ਹੈ। ਪੱਖਪਾਤੀ ਢਾਂਚਾ ਹੋਣ ਕਰਕੇ ਇੱਥੇ ਸਾਰਿਆਂ ਲਈ ਇਕੋ ਜਿਹਾ ਵਰਤਾਰਾ ਨਹੀਂ ਹੈ। ਇਸ ਪ੍ਰਬੰਧ ਵਿੱਚ ਕਿਸੇ ਇਕ ਦਾ ਨਿੱਜੀ ਰੂਪ ਵਿੱਚ ਇਮਾਨਦਾਰ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਅਤੇ ਨਾ ਹੀ ਹੁਣ ਇੱਥੇ ਸਿਰਫ ਸੱਤਾ ਤਬਦੀਲੀ ਦੀ ਹੀ ਗੱਲ ਰਹੀ ਹੈ।
ਜਨਵਰੀ ਮਹੀਨੇ ਅਜੇ ਸ਼ੁਕਲਾ ਦਾ ਇਕ ਲੇਖ ਛਪਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੰਡੀਅਨ ਫੌਜ ਦਾ ਧੁਰਾ ਹੁਣ ਉੱਤਰ ਦਿਸ਼ਾ ਵੱਲ ਹੋਵੇਗਾ। ਇਹ ਲੇਖ ਭਾਰਤ ਵਲੋਂ ਇੱਕ ‘ਸਟ੍ਰਾਈਕ ਕੋਰਪਸ’ ਨੂੰ ਮਥੁਰਾ ਪਾਕਿਸਤਾਨ ਸਰਹੱਦ ਤੋਂ ਬਦਲਕੇ ਚੀਨ ਵੱਲ ਲਾਉਣ ਦੇ ਫੈਸਲੇ ਤੋਂ ਬਾਅਦ ਆਇਆ।
ਕੰਮੀਆਂ ਦਾ ਵਿਹੜਾ ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ। ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ...
ਪੱਛਮੀ ਬੰਗਾਲ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਿਰਫ ਇਸ ਕਰਕੇ ਹੀ ਮਹੱਤਵਪੂਰਨ ਨਹੀਂ ਹਨ ਕਿ ਇਹਨਾਂ ਨੇ ਇੰਡੀਆ ਅਤੇ ਸੂਬੇ ਦੀ ਸਿਆਸਤ ਦਾ ਭਵਿੱਖ ...
ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਦੀ ਜਾਂਚ ਨੂੰ ਰੱਦ ਕਰਨ ਅਤੇ ਨਵੀਂ ਸਿੱਟ ਬਣਾਉਣ ਦੇ ਹਾਈਕੋਰਟ ਵੱਲੋਂ ਆਏ ਫੈਸਲੇ ਸੰਬੰਧੀ ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਸਭਰਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ
ਅੰਤਰਰਾਸ਼ਟਰੀ ਪੱਧਰ ਉੱਤੇ ਸਮੁੰਦਰੀ ਸਿਆਸਤ ਸਰਗਰਮ ਹੈ। ਦੇਸ਼ਾਂ ਦੀ ਸੁਰੱਖਿਆ ਅਤੇ ਆਰਥਿਕਤਾ ਦੀ ਮਜ਼ਬੂਰੀ ਲਈ ਸਮੁੰਦਰੀ ਖੇਤਰ ਦੀ ਯੋਗ ਵਰਤੋਂ ਦੀ ਅਹਿਮੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮੌਜੂਦਾ ਸਮੇਂ ਵਿੱਚ ਹਿੰਦ-ਪ੍ਰਸ਼ਾਂਤ (ਇੰਡੋ-ਪੈਸੇਫਿਕ) ਖੇਤਰ ਅੰਤਰਰਾਸ਼ਟਰੀ ਰਾਜਨੀਤੀ ਦਾ ਧੁਰਾ ਬਣਦਾ ਜਾ ਰਿਹਾ ਹੈ।
ਦਸ ਸਾਲ ਦੇ ਅਣਥਕ ਸਮਾਜਿਕ ਘੋਲ ਦੀ ਰੌਸ਼ਨੀ ਵਿਚ ਸਮਾਜਿਕ ਅਤੇ ਰਾਜਨੀਤਕ ਹਾਲਾਤ ਦਾ ਰੀਵਿਊ ਕਰਦਿਆਂ ਡਾਕਟਰ ਭੀਮ ਰਾਓ ਅੰਬੇਡਕਰ ਨੇ 13 ਅਕਤੂਬਰ 1935 ਐਤਵਾਰ ਨੂੰ ਦੱਬੀਆਂ ਕੁਚਲੀਆਂ ਜਾਤਾਂ ਦੀ ਯਿਓਲਾ ਜ਼ਿਲ੍ਹਾ ਨਾਸਿਕ) ਵਿਖੇ ਇਕ ਕਾਨਫਰੰਸ ਕਰਨ ਦਾ ਫੈਸਲਾ ਕੀਤਾ।
Next Page »