ਇੰਡੀਆ ਦੀ ਕੇਂਦਰੀ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ 10 ਅਪਰੈਲ ਨੂੰ ‘ਕੇਐੱਮਪੀ ਐਕਸਪ੍ਰੈੱਸ ਵੇਅ’ 24 ਘੰਟਿਆਂ ਲਈ ਜਾਮ ਕੀਤਾ ਜਾਵੇਗਾ।
ਜਦੋਂ ਵੀ ਕੋਈ ਪੁਲਸ ਮੁਕਾਬਲੇ ਦੀ ਖਬਰ ਆਉਂਦੀ ਹੈ ਤਾਂ ਉਸਦੀ ਚਰਚਾ ਅਤੇ ਵਿਰੋਧ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਕੋਈ ਮਾਮਲਾ ਜਿਆਦਾ ਸਮਾਂ ਚਰਚਾ ਵਿੱਚ ਰਹਿੰਦਾ ਕੋਈ ਥੋੜਾ, ਕਿਸੇ ਦਾ ਜਿਆਦਾ ਵਿਰੋਧ ਹੁੰਦਾ ਕਿਸੇ ਦਾ ਥੋੜਾ। ਇੰਡੀਆ ਵਿੱਚ ਪੁਲਸ ਮੁਕਬਲਿਆਂ ਦਾ ਸ਼ੱਕੀ ਲੱਗਣਾ ਵੱਧਦਾ ਹੀ ਜਾ ਰਿਹਾ ਹੈ ਭਾਵੇਂ ਇਹ ਹੁਣੇ ਹੀ ਨਹੀਂ ਹੋਇਆ, 1997 ਵਿੱਚ ਐਨ.ਐਚ.ਆਰ.ਸੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਲਿਖਿਆ ਸੀ ਕਿ ਲੋਕਾਂ ਅਤੇ ਸੰਸਥਾਵਾਂ ਵੱਲੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ ਕਿ ਝੂਠੇ ਪੁਲਸ ਮੁਕਾਬਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,
ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜ਼ਲੀ ਸੋਧ ਬਿਲ-2020 ਖਿਲਾਫ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਬੰਦ ਦੇ ਸੱਦੇ ਨੂੰ ਪੰਜਾਬ ਭਰ 'ਚ ਵੱਡਾ ਹੁੰਗਾਰਾ ਮਿਲਿਆ। 32 ਕਿਸਾਨ ਜਥੇਬੰਦੀਆਂ ਵੱਲੋਂ 250 ਤੋਂ ਵੱਧ ਥਾਵਾਂ 'ਤੇ ਧਰਨੇ ਲਾਉਂਦਿਆਂ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ-ਐਕਟ 2020 ਰੱਦ ਕਰਵਾਉਣ ਲਈ ਜ਼ਬਰਦਸਤ ਰੋਸ-ਪ੍ਰਦਰਸ਼ਨ ਕੀਤੇ ਗਏ।
ਪੁਸਤਕ ਪ੍ਰੇਮ ਲਹਿਰ ਵੱਲੋਂ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਵਿਚਾਰ ਚਰਚਾ ਦੀ ਲੜੀ ਮੌਕੇ ਗੁਰੂ ਅੰਗਦ ਦੇਵ ਕਾਲਜ 'ਚ ਸੈਮੀਨਾਰ ਕਰਵਾਇਆ ਗਿਆ।
ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਆਈ.ਟੀ.ਓ. ਵਿਖੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੇ ਨੌਜਵਾਨ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਬਾਪੂ ਹਰਦੀਪ ਸਿੰਘ ਡਿਬਡਿਬਾ ਵੱਲੋਂ ਨੌਜਵਾਨਾਂ ਅਤੇ ਕਿਸਾਨੀ ਮੋਰਚੇ ਦੌਰਾਨ ਇੱਕਜੁਟਤਾ ਨੂੰ ਮਜਬੂਤ ਕਰਨ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ 25 ਮਾਰਚ ਵਾਲੇ ਦਿਨ ‘ਸ਼ਹੀਦ ਨਵਰੀਤ ਸਿੰਘ ਨੌਜਵਾਨ-ਕਿਸਾਨ ਏਕਤਾ ਇੱਕਜੁਟਤਾ ਮਾਰਚ’ ਕੀਤਾ ਜਾ ਰਿਹਾ ਹੈ।
ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਆਈ.ਟੀ.ਓ. ਵਿਖੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੇ ਨੌਜਵਾਨ ਸ਼ਹੀਦ ਨਵਰੀਤ ਸਿੰਘ ਦੀ ਯਾਦ ਵਿੱਚ ਸਿੱਖ ਸੰਗਤਾਂ ਵੱਲੋਂ 21 ਮਾਰਚ 2021 ਨੂੰ ਬੰਡਾਲਾ ਵਿਖੇ ਸਮਾਗਮ ਕਰਵਾਇਆ ਗਿਆ।
ਦਹਾਕਾ ਪਹਿਲਾਂ ਸਿਡਨੀ ਸ਼ਹਿਰ ਨਿਵਾਸੀ ਕੁੱਝ ਪੰਥ ਦਰਦੀਆਂ ਦੀ ਇੱਕ ਬੈਠਕ ਹੋਈ ਜਿਸ ਵਿੱਚ ਵਿਚਾਰਾਂ ਚੱਲ ਪਈਆਂ ਕਿ ਆਸਟ੍ਰੇਲੀਆ ਵਿੱਚ ਸਿੱਖ ਸਕੂਲ ਖੋਲਿਆ ਜਾਵੇ ਤਾਂ ਕਿ ਭਵਿੱਖ ਵਿੱਚ ਸਿਡਨੀ ਵਸਦਾ ਸਿੱਖ ਭਾਈਚਾਰਾ ਵੀ ਆਧੁਨਿਕ ਸਿੱਖਿਆ ਪ੍ਰਬੰਧ ਦੇ ਨਾਲ ਨਾਲ ਗੁਰਮਤਿ ਸਿੱਖਿਆ ਦਾ ਪਸਾਰ ਕਰ ਸਕੇ।
ਅੱਜ ਮੈਂ ਆਪਣੇ ਵੈਰਾਗ ਨਾਲ ਭਿੱਜੇ ਹੋਏ ਦਿਲ ਅੰਦਰੋਂ ਤੁਹਾਨੂੰ ਇੱਕ ਅਵਾਜ਼ ਦੇ ਰਿਹਾ ਹਾਂ ਜੋ ਮੇਰਾ ਇੱਕ ਫ਼ਰਜ਼ ਅਤੇ ਸਮੇਂ ਦੀ ਮੁੱਖ ਲੋੜ ਵੀ ਹੈ।ਮੇਰੀ ਜਵਾਨੀ,ਮੇਰਾ ਭਵਿੱਖ ਅਤੇ ਮੇਰੇ ਬੁਢਾਪੇ ਦੀ ਡੰਗੋਰੀ ਯਾਨੀ ਮੇਰਾ ਪੋਤਰਾ ਨਵਰੀਤ ਜਿਹੜਾ ਕਦੇ ਸਿਰਫ ਮੇਰਾ ਅਤੇ ਮੇਰੇ ਪਰਿਵਾਰ ਦਾ ਹੀ ਇੱਕ ਹਿੱਸਾ ਸੀ,ਪਿਛਲੇ ਦਿਨੀਂ 26 ਜਨਵਰੀ ਨੂੰ ਕਿਸਾਨੀ ਸੰਘਰਸ਼ ਵਿੱਚ ਆਪਣੀ ਜਾਨ ਦੀ ਕੁਰਬਾਨੀ ਦੇਣ ਸਦਕਾ ਅੱਜ ਪੂਰੇ ਸਮਾਜ ਅਤੇ ਸਮੁੱਚੀ ਲੋਕਾਈ ਦਾ ਪੁੱਤਰ ਬਣ ਚੁੱਕਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ।
25 ਸਾਲਾਂ ਦੇ ਭਰ ਜਵਾਨ ਜੀਅ ਨਵਰੀਤ ਸਿੰਘ ਪੁੱਤਰ ਸ. ਵਿਕਰਮਜੀਤ ਸਿੰਘ ਨੂੰ 26 ਜਨਵਰੀ 2021 ਦੀ ਕਿਸਾਨ ਪਰੇਡ ਦੌਰਾਨ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਭਾਵੇਂ ਮੌਜੂਦਾ ਕਿਸਾਨੀ ਅੰਦੋਲਨ ਦੌਰਾਨ 280 ਤੋਂ ਵੱਧ ਜੀਆਂ ਦੀ ਕੁਰਬਾਨੀ ਹੋਈ ਹੈ ਪਰ ਨਵਰੀਤ ਸਿੰਘ ਦੀ ਸ਼ਹਾਦਤ ਸਿੱਧੇ ਸਰਕਾਰੀ ਜ਼ਬਰ ਕਾਰਨ ਹੋਈ ਹੈ।
Next Page »