June 2, 2020 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ – ਭਾਰਤੀ ਹਕੂਮਤ ਵੱਲੋਂ ਕੀਤੇ ਦੁਖਦਾਈ ਅਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੇ ਤੀਜਾ ਘੱਲੂਘਾਰਾ ਜੂਨ ’84 ਦੀ ਆਰੰਭਤਾ ਦੀ ਯਾਦ ਵਿੱਚ ਅੱਜ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਤੋ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਤਮਸਤਕ ਹੋ ਕੇ ਜੂਨ ’84 ਦੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸ਼ੁਬੇਗ ਸਿੰਘ, ਸ਼ਹੀਦ ਭਾਈ ਮਹਿੰਗਾ ਸਿੰਘ ਅਤੇ ਸਮੁੱਚੇ ਸਿੰਘਾਂ ਦੀ ਯਾਦ ਵਿੱਚ ਤੇ ਪੰਥ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ।
ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਕਮੇਟੀ ਆਗੂਆਂ ਨੇ ਕਿਹਾ ਕਿ ’84 ਦਾ ਘੱਲੂਘਾਰਾ ਨਾਂ ਭੁੱਲਣ ਵਾਲਾ ਦੁਖਾਂਤ ਹੈ ਜੋ ਕਿ ਸਰਕਾਰ ਨੇ ਮਿੱਥ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਕੀਤਾ ਸੀ। ਅਰਦਾਸ ਵਿੱਚ ਭਾਈ ਤਰਲੋਕ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਭਲਵਾਨ ਅਖੰਡ ਕੀਰਤਨੀ ਜਥਾ ਜਰਮਨੀ, ਬੀਬੀ ਸਨਦੀਪ ਕੌਰ ਕਾਸ਼ਤੀਵਾਲ, ਮਹਾਬੀਰ ਸਿੰਘ ਸੁਲਤਾਨ ਵਿੰਡ, ਸੁਖਰਾਜ ਸਿੰਘ ਵੇਰਕਾ, ਮਨਜੀਤ ਸਿੰਘ ਠੇਕੇਦਾਰ ਆਦਿ ਸ਼ਾਮਿਲ ਸਨ।
Related Topics: 1984 Sikh Genocide, Bhai Jagtar Singh Hawara, darbar sahib amritsar, June 1984 attack on Sikhs