ਖ਼ਬਰਸਾਰ • ਸਾਕਾ ਨਕੋਦਰ • ਮੁੱਖ ਮੰਤਰੀ ਨੂੰ ਵਾਅਦਾ ਚੇਤੇ ਕਰਵਾਇਆ • ਵੱਖ-ਵੱਖ ਥਾਈਂ ਵਿਖਾਵੇ • ਕਾਲਜ ਦੀਆਂ ਇਮਾਰਤਾਂ ਦੇ ਨਾਂ ਮੁੜ-ਬਹਾਲ ਹੋਣ
February 5, 2020 | By ਸਿੱਖ ਸਿਆਸਤ ਬਿਊਰੋ
ਅੱਜ ਦੀ ਖਬਰਸਾਰ | 5 ਫਰਵਰੀ 2020 (ਦਿਨ ਬੁੱਧਵਾਰ)
ਖਬਰਾਂ ਸਿੱਖ ਜਗਤ ਦੀਆਂ:
ਸਾਕਾ ਨਕੋਦਰ 1986 ਦੇ 34 ਸਾਲ ਬਾਅਦ:
- ਸਾਕਾ ਨਕੋਦਰ 1986 ਨੂੰ ਵਾਪਰਿਆਂ 34 ਸਾਲ ਬੀਤ ਚੁੱਕੇ ਹਨ ਪਰ ਸ਼ਹੀਦਾਂ ਦੇ ਪਰਿਵਾਰਾਂ ਹਾਲੀ ਵੀ ਸ਼ਹੀਦਾਂ ਦੀ ਯਾਦ ਅਤੇ ਇਨਸਾਫ ਲਈ ਸੰਘਰਸ਼ ਦਾ ਸਿਰੜ ਸੰਭਾਲਿਆ ਹੋਇਆ ਹੈ।
- 4 ਫਰਵਰੀ 1986 ਨੂੰ ਵਾਪਰੇ ਇਸ ਸਾਕੇ ਦੀ ਵਰ੍ਹੇਗੰਢ ਮੌਕੇ ਮੰਗਲਵਾਰ (4 ਫਰਵਰੀ) ਨੂੰ ਸ਼ਹੀਦਾਂ ਦੇ ਪਰਿਵਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾਕਾ ਨਕੋਦਰ ਦੇ ਇਨਸਾਫ ਦਾ ਉਸਦਾ ਵਾਅਦਾ ਚੇਤੇ ਕਰਵਾਇਆ।
- ਸ਼ਹੀਦਾਂ ਦੇ ਪਰਿਵਾਰਕ ਜੀਆਂ ਨੇ ਜਲੰਧਰ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ।
ਸਾਕਾ ਨਕੋਦਰ ਦੇ ਇਨਸਾਫ ਲਈ ਵੱਖ-ਵੱਖ ਥਾਈਂ ਵਿਖਾਵੇ:
- ਸਾਕਾ ਨਕੋਦਰ 1986 ਦੇ ਦੋਸ਼ੀ ਅਫਸਰਾਂ ਅਤੇ ਪੁਲਿਸ ਵਾਲਿਆਂ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਅੱਜ ਪੰਜਾਬ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਵਿਖਾਵੇ ਹੋਏ।
- ਇਹ ਵਿਖਾਵੇ ਸੱਥ ਅਤੇ ਸਿੱਖ ਯੂਥ ਆਫ ਪੰਜਾਬ ਨਾਮੀ ਜਥੇਬੰਦੀਆਂ ਦੇ ਸੱਦੇ ਉੱਤੇ ਕੀਤੇ ਗਏ।
- ਲਾਇਲਪੁਰ ਖਾਲਸਾ ਕਾਲਜ ਜਲੰਧਰ, ਪੰਜਾਬੀ ਯੂਨੀਵਰਿਸਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਇਨਸਾਫ ਲਈ ਵਿਖਾਵੇ।
- ਇਜਹਾਰ ਆਲਮ ਅਤੇ ਦਰਬਾਰਾ ਸਿੰਘ ਗੁਰੂ ਸਮੇਤ ਸਾਕੇ ਲਈ ਜਿੰਮੇਵਾਰ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕੀਤੀ।
- ਸਾਕਾ ਨਕੋਦਰ ਵੇਲੇ ਇਜਹਾਰ ਆਲਮ ਜਿਲ੍ਹਾ ਪੁਲਿਸ ਮੁਖੀ ਸੀ ਅਤੇ ਦਰਬਾਰਾ ਸਿੰਘ ਗੁਰੂ ਸਿਵਲ ਪ੍ਰਸਾਸਨ ਵਿਚ ਉੱਚ ਅਫਸਰ ਸੀ ਅਤੇ ਇਹਨਾਂ ਦੋਵਾਂ ਨੂੰ ਸਾਕੇ ਮੰਨਿਆ ਜਾਂਦਾ ਹੈ ਪਰ ਇਹ ਅਜੇ ਤੱਕ ਕਾਰਵਾਈ ਤੋਂ ਬਚਦੇ ਆ ਰਹੇ ਹਨ।
ਸਾਕਾ ਨਕੋਦਰ ਦੇ ਸ਼ਹੀਦਾਂ ਦੇ ਨਾਂ ’ਤੇ ਰੱਖੇ ਕਾਲਜ ਦੀਆਂ ਇਮਾਰਤਾਂ ਦੇ ਨਾਂ ਮੁੜ-ਬਹਾਲ ਹੋਣ:
- ਸਿੱਖ ਯੂਥ ਆਫ ਪੰਜਾਬ ਨੇ ਲਾਇਲਪੁਰ ਖਾਲਸਾ ਕਾਲਜ ਕੋਲੋਂ ਮੰਗ ਕੀਤੀ ਹੈ ਕਿ ਸਾਕਾ ਨਕੋਦਰ ਦੇ ਸ਼ਹੀਦਾਂ ਦੇ ਨਾਂ ’ਤੇ ਰੱਖੇ ਕਾਲਜ ਦੀਆਂ ਇਮਾਰਤਾਂ ਦੇ ਨਾਂ ਮੁੜ-ਬਹਾਲ ਹੋਣ।
- ਸਾਕਾ ਨਕੋਦਰ ਦੌਰਾਨ ਪੁਲਿਸ ਵੱਲੋਂ ਸ਼ਹੀਦ ਕੀਤੇ ਚਾਰ ਨੌਜਵਾਨਾਂ ਵਿਚੋਂ 2 ਨੌਜਵਾਨ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਸਨ।
- ਸਾਕੇ ਤੋਂ ਬਾਅਦ ਸ਼ਹੀਦ ਭਾਈ ਹਰਮਿੰਦਰ ਸਿੰਘ ਦੇ ਨਾਂ ਉੱਤੇ ਲਾਇਲਪੁਰ ਖਾਲਸਾ ਕਾਲਜ ਦੇ ਸਾਇੰਸ ਬਲਾਕ ਦਾ ਨਾ ਰੱਖਿਆ ਗਿਆ ਸੀ, ਅਤੇ
- ਸ਼ਹੀਦ ਭਾਈ ਬਲਧੀਰ ਸਿੰਘ ਦੇ ਨਾਂ ਉੱਤੇ ਆਰਟਸ ਬਲਾਕ ਦਾ ਨਾਂ ਰੱਖਿਆ ਗਿਆ ਸੀ ਜੋ ਕਿ 1990ਵਿਆਂ ਦੌਰਾਨ ਹਟਾ ਦਿੱਤਾ ਗਿਆ ਸੀ।
- ਸਿੱਖ ਯੂਥ ਆਫ ਪੰਜਾਬ ਨੇ ਕਾਲਜ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਸ਼ਹੀਦਾਂ ਦੇ ਸਤਿਕਾਰ ਵਿਚ ਇਹਨਾਂ ਇਮਾਰਤਾਂ ਦੇ ਸ਼ਹੀਦਾਂ ਦੇ ਨਾਵਾਂ ਦੇ ਹਵਾਲੇ ਨਾਲ ਰੱਖੇ ਨਾਂ ਮੁੜ ਬਹਾਲ ਕੀਤੇ ਜਾਣ।
- ਜਥੇਬੰਦੀ ਵੱਲੋਂ ਇਸ ਬਾਰੇ ਕਾਲਜ ਪ੍ਰਿਸੀਪਲ ਦੇ ਨਾਂ ਇਕ ਇਕ ਚਿੱਠੀ ਸੰਬੰਧਤ ਅਧਿਕਾਰੀਆਂ ਨੂੰ ਸੌਂਪੀ ਗਈ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Capt. Amarinder Singh, Saka Nakodar, Saka Nakodar 1986