ਕੌਮਾਂਤਰੀ ਖਬਰਾਂ » ਖਾਸ ਖਬਰਾਂ

• ਬ੍ਰੈਗਜ਼ਿਟ ਸਮਝੌਤੇ ਨੂੰ ਮਨਜੂਰੀ • ਕੋਰੋਨਾਵਾਇਰਸ ਦੀ ਮਾਰ • ‘ਹੈਲਥ ਐਮਰਜੈਂਸੀ’ ਐਲਾਨੀ (ਕੌਮਾਂਤਰੀ ਖਬਰਾਂ)

January 31, 2020 | By

ਅੱਜ ਦੀ ਖਬਰਸਾਰ | 31 ਜਨਵਰੀ 2020  (ਦਿਨ ਸ਼ੁੱਕਰਵਾਰ)
ਕੌਮਾਂਤਰੀ ਖਬਰਾਂ:


ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ ‘ਤਲਾਕ’ ਦੀਆਂ ਸ਼ਰਤਾਂ ਮਨਜੂਰ ਕੀਤੀਆਂ:

  • ਯੂਰਪੀਅਨ ਪਾਰਲੀਮੈਂਟ ਨੇ ਦਿੱਤੀ ਬ੍ਰੈਗਜ਼ਿਟ ਸਮਝੌਤੇ ਨੂੰ ਮਨਜੂਰੀ।
  • ਪੱਖ ਵਿੱਚ ਪਈਆਂ 621 ਵੋਟਾਂ ਜਦਕਿ ਵਿਰੋਧ ਵਿੱਚ ਪਈਆਂ 49 ਵੋਟਾਂ।
  • ਇਸ ਨਾਲ ਮਿਥੀ ਹੋਈ ਤਰੀਕ ਮੁਤਾਬਕ ਇੰਗਲੈਂਡ 31 ਜਨਵਰੀ ਰਾਤ 11ਵਜੇ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਜਾਵੇਗਾ।
  • ਯੂਰਪੀ ਯੂਨੀਅਨ ਦੇ ਇਜਲਾਸ ਦੌਰਾਨ ਮੈਂਬਰਾਂ ਵੱਲੋਂ ਮਿਲੀਆਂ ਜੁਲੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ।
  • ਯੂਰਪੀਅਨ ਯੂਨੀਅਨ ਵੱਲੋਂ ਬ੍ਰੈਗਜ਼ਿਟ ਨੂੰ ਹਰੀ ਝੰਡੀ ਮਿਲਣ ਵੇਲੇ ਕਈ ਮੈਂ ਮੈਂਬਰ ਭਾਵੁਕ ਹੁੰਦੇ ਵੀ ਦੇਖੇ ਗਏ।


ਕੋਰੋਨਾਵਾਇਰਸ ਦੀ ਮਾਰ:

  • ਕੋਰੋਨਾਵਾਇਰਸ ਨਾਲ ਚੀਨ ਵਿੱਚ ਮੌਤਾਂ ਦੀ ਗਿਣਤੀ 170 ਟੱਪੀ। 
  • ਭਾਰਤੀ ਉਪਮਹਾਂਦੀਪ ਸਮੇਤ 15 ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ।
  • ਪੰਜਾਬ ਵਿੱਚ ਵੀ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ।


‘ਹੈਲਥ ਐਮਰਜੈਂਸੀ’ ਐਲਾਨੀ:

  • ਵ.ਹੈ.ਆ. ਨੇ ਕੋਰੋਨਾਵਾਇਰਸ ਕਰਕੇ ‘ਹੈਲਥ ਐਮਰਜੈਂਸੀ’ ਦਾ ਐਲਾਨ ਕਰ ਦਿੱਤਾ ਹੈ।
  • ਵਰਲਡ ਹੈਲਥ ਆਰਗੇਨਾਈਜੇਸ਼ਨ (ਵ.ਹੈ.ਆ.) ਦੇ ‘ਹੈਲਥ ਐਮਰਜੈਂਸੀ’ ਪ੍ਰੋਗਰਾਮ ਨੇ ਕਿਹਾ ਕਿ ਕਰੋਨਾ ਵਾਰਿਸ ਨਾਲ ਸਮੁੱਚੀ ਦੁਨੀਆਂ ਨੂੰ ਲੜਨ ਲਈ ਸੁਚੇਤ ਹੋਣ ਦੀ ਲੋੜ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,