ਬੈਂਕਾਂ ਦੀ 2 ਦਿਨਾਂ ਦੀ ਹੜਤਾਲ • ਮੰਦੀ ਕਾਰਨ ਮੋਦੀ ਤੋਂ ਲੋਕ ਮਾਯੂਸ • ਆਲਮੀ ਅਰਥਚਾਰੇ ਉੱਤੇ ਕਰੋਨਾਵਾਇਰਸ ਦਾ ਅਸਰ
January 31, 2020 | By ਸਿੱਖ ਸਿਆਸਤ ਬਿਊਰੋ
ਅੱਜ ਦੀ ਖਬਰਸਾਰ | 31 ਜਨਵਰੀ 2020 (ਦਿਨ ਸ਼ੁੱਕਰਵਾਰ)
ਖਬਰਾਂ ਆਰਿਥਕ ਜਗਤ ਦੀਆਂ:
ਬੈਂਕਾਂ ਦੀ 2 ਦਿਨਾਂ ਦੀ ਹੜਤਾਲ:
- ਬੈਂਕਾਂ ਦੀ 2 ਦਿਨਾਂ ਦੀ ਹੜਤਾਲ ਅੱਜ (31 ਜਨਵਰੀ) ਤੋਂ।
- ਜਨਤਕ ਖੇਤਰ ਦੇ ਬਹੁਤੇ ਬੈਂਕਾਂ ਦੇ ਮੁਲਾਜਮ ਹੜਤਾਲ ਕਰਨਗੇ।
- ਬੈਂਕਾਂ ਦੀਆਂ ਮੁਲਾਜਮ ਜਥਬੰਦੀਆਂ ਤਨਖਾਹ ਵਿਚ ਵਾਧੇ ਦੀ ਮੰਗ ਕਰ ਰਹਿਆਂ ਹਨ।
- ਵਾਧੇ ਦੀ ਮੰਗ 2017 ਤੋਂ ਲਮਕ ਰਹੀ ਹੈ।
- ਹੜਤਾਲ ਕਾਰਨ ਨਗਦੀ ਮਸ਼ੀਨਾਂ ਤੋਂ ਪੈਸੇ ਕਢਵਾਉਣ ਦੀ ਕਿੱਲਤ ਆ ਸਕਦੀ ਹੈ।
ਮੰਦੀ ਕਾਰਨ ਮੋਦੀ ਤੋਂ ਲੋਕ ਮਾਯੂਸ:
- ਭਾਰਤ ਦੀ ਮੋਦੀ ਸਰਕਾਰ ਦਾ ਬਜਟ ਆਉਣ ਤੋਂ ਪਹਿਲਾਂ ਸੀ-ਵੋਟਰ ਨੇ ਕੀਤਾ ਬਜਟ ਸਰਵੇਖਣ
- ਸਰਵੇਖਣ ਦੌਰਾਨ ਮੋਦੀ ਸਰਕਾਰ ਨੂੰ ਮਹਿੰਗਾਈ ਅਤੇ ਆਰਥਿਕ ਫਰੰਟ ਉਪਰ ਨਾਕਾਮ ਦੱਸਿਆ
- ਸਰਵੇਖਣ ਮੁਤਾਬਕ ਮੋਦੀ ਸਰਕਾਰ ਸਾਰੇ ਆਰਥਿਕ ਮਾਪਦੰਡਾਂ ਉੱਤੇ ਫ਼ੇਲ੍ਹ ਹੋਈ
- ਸੀ ਵੋਟਰ ਅਨੁਸਾਰ ਵੱਡੀ ਗਿਣਤੀ ਵਿੱਚ ਲੋਕ ਮਾਯੂਸ ਹਨ
- ਸੀ ਵੋਟਰ ਅਨੁਸਾਰ ਜੀਡੀਪੀ ਪਿਛਲੇ ਇੱਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ ਉੱਪਰ ਹੈ
- ਨਿਵੇਸ਼ ਨੂੰ ਲੈ ਕੇ ਵੀ ਭੰਬਲਭੂਸਾ ਬਣਿਆ ਹੋਇਆ ਹੈ
- ਕਾਰੋਬਾਰੀਆਂ ਦਾ ਭਰੋਸਾ ਸਭ ਤੋਂ ਹੇਠਲੇ ਪੱਧਰ ਤੇ ਹੈ
- ਸਰਵੇਖਣ ਮੁਤਾਬਕ 56.6% ਲੋਕਾਂ ਨੇ ਮੰਨਿਆ ਵਧਦੀ ਮਹਿੰਗਾਈ ਅਤੇ ਅਰਥਚਾਰੇ ਦੀ ਮੰਦੀ ਨੇ ਜਿੰਦਗੀ ਬਦ ਤੋਂ ਬਦਤਰ ਬਣਾ ਦਿੱਤੀ ਹੈ
- 25.8% ਲੋਕਾਂ ਦਾ ਮੰਨਣਾ ਹੈ ਕਿ ਹਾਲਾਤ ਹਾਲੇ ਹੋਰ ਵਿਗੜਨਗੇ
- ਵੱਡੀ ਗਿਣਤੀ ਵਿੱਚ ਲੋਕਾਂ ਨੇ ਕਿਹਾ ਕਿ ਖਰਚਿਆਂ ਵਿੱਚ 43.7% ਵਾਧਾ ਹੋਇਆ ਹੈ
ਨਰਿੰਦਰ ਮੋਦੀ
ਆਲਮੀ ਅਰਥਚਾਰੇ ਉੱਤੇ ਕਰੋਨਾਵਾਇਰਸ ਦਾ ਅਸਰ:
- ਕਰੋਨਾਵਾਇਰਸ ਦੇ ਫੈਲਾਅ ਦਾ ਅਸਰ ਸੰਸਾਰ ਅਰਥਚਾਰੇ ਉੱਤੇ ਦਿਸਣਾ ਸ਼ੁਰੂ ਹੋ ਗਿਆ ਹੈ।
- ਚੀਨ ਵਿਚ ਇਹ ਬਿਮਾਰੀ ਵੱਧ ਫੈਲੀ ਹੋਈ ਹੈ।
- ਚੀਨ ਨੂੰ ਦੁਨੀਆ ਦੀ ਫੈਕਟਰੀ ਕਿਹਾ ਜਾਂਦਾ ਹੈ ਜਿੱਥੇ ਬਹੁਤੀਆਂ ਤਕਨੀਕੀ ਚੀਜਾਂ ਦਾ ਉਤਪਾਦਨ ਹੁੰਦਾ ਹੈ।
- ਕਰੋਨਾਵਾਇਰਸ ਬਿਮਾਰੀ ਨਾਲ 170 ਤੋਂ ਵੱਧ ਮੌਤਾਂ ਹੋਣ ਤੋਂ ਬਾਅਦ ਚੀਜਾਂ ਦੀ ਪਹੁੰਚ ਪ੍ਰਭਾਵਿਤ ਹੋ ਰਹੀ ਹੈ।
- ਵੱਡੀਆਂ ਕੰਪਨੀਆਂ ਚੀਨ ਤੋਂ ਮਾਲ ਮੰਗਾਉਣ ਪ੍ਰਤੀ ਦੁਬਿਧਾ ਵਿਚ ਹਨ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Bank Strike, BJP, China, Narinder Modi