ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਖਬਰਾਂ ਦੇਸ ਪੰਜਾਬ ਦੀਆਂ : ਬਾਦਲਾਂ ਨੂੰ ਘੇਰ ਕੇ ਮੈਦਾਨੋਂ ਧੱਕਣ ਦੀਆਂ ਤਿਆਰੀਆਂ? • ਬੀਬੀ ਗੁਲਸ਼ਨ ਨੇ ਸੁਖਬੀਰ ਬਾਦਲ ਨੂੰ ਲਿਖੀ ਚਿੱਠੀ • ਰਣਜੀਤ ਸਿੰਘ ਬ੍ਰਹਮਪੁਰਾ ਦਾ ਬਿਆਨ ਅਤੇ ਹੋਰ ਖਬਰਾਂ

January 29, 2020 | By

ਖਬਰਾਂ ਦੇਸ ਪੰਜਾਬ ਦੀਆਂ:
29 ਜਨਵਰੀ 2020, ਬੁੱਧਵਾਰ


ਬਾਦਲਾਂ ਨੂੰ ਘੇਰ ਕੇ ਮੈਦਾਨੋਂ ਧੱਕਣ ਦੀਆਂ ਤਿਆਰੀਆਂ?

  • ਖਬਰਖਾਨੇ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਦੀ ਭਾਜਪਾ ਨਾਲ ਹੋਈ ਗੁਪਤ ਮੀਟਿੰਗ 
  • ਇਹ ਮੀਟਿੰਗ ਦਿੱਲੀ ਵਿਚ ਹੋਈ 
  • ਭਾਜਪਾ ਦੇ ਮੁੱਖ ਆਗੂਆਂ ਨਾਲ ਹੋਈ ਮੀਟਿੰਗ 
  • ਹਾਲੇ ਤੱਕ ਮੀਟਿੰਗ ਵਿੱਚ ਹੋਈ ਗੱਲਬਾਤ ਸਾਹਮਣੇ ਨਹੀਂ ਆ ਸਕੀ
  • ਬਾਦਲਾਂ ਤੋਂ ਨਾਰਾਜ਼ ਇੱਕ ਹੋਰ ਆਗੂ ਟਕਸਾਲੀਆਂ ਨਾਲ ਸਰਗਰਮ ਹੋਣ ਦੀ ਤਿਆਰੀ ਵਿੱਚ 
  • ਅਕਾਲੀ ਦਲ ਦੀ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪ 
  • ਬੀਬੀ ਗੁਲਸ਼ਨ ਅਕਾਲੀ ਦਲ ਦੇ ਸਿਰਕੱਢ ਆਗੂ ਰਹੇ ਸਰਕਾਰ ਧੰਨਾ ਸਿੰਘ ਗੁਲਸ਼ਨ ਦੀ ਧੀ ਹੈ 

ਸੁਖਦੇਵ ਸਿੰਘ ਢੀਂਡਸਾ


ਬਾਦਲਾਂ ਤੋਂ ਨਰਾਜ ਬੀਬੀ ਗੁਲਸ਼ਨ ਨੇ ਸੁਖਬੀਰ ਨੂੰ ਲਿਖੀ ਖੁੱਲ੍ਹੀ ਚਿੱਠੀ :

  • ਚਿੱਠੀ ਵਿੱਚ ਨਾਰਾਜ਼ਗੀ ਪ੍ਰਗਟਾਉਣ ਦੇ ਨਾਲ ਸਿਆਸੀ ਰੌਂਅ ਦੇ ਵੀ ਇਸ਼ਾਰੇ ਕੀਤੇ 
  • ਚਿੱਠੀ ਵਿੱਚ ਕਿਹਾ ਕਿ ਅਕਾਲੀ ਦਲ ਬਾਦਲ ਵਿੱਚ ਹੁਣ ਟਕਸਾਲੀ ਅਕਾਲੀ ਪਰਿਵਾਰਾਂ ਅਤੇ ਦਲਿਤ ਭਾਈਚਾਰੇ ਦੀ ਕੋਈ ਵੁੱਕਤ ਨਹੀਂ ਰਹੀ 
  • ਕਿਹਾ ਜਦੋਂ ਤੋਂ ਸ਼੍ਰੋ.ਗੁ.ਪ੍ਰ. ਕਮੇਟੀ ਅਤੇ ਅਕਾਲੀ ਦਲ ਬਾਦਲ ਨੇ ਦਲਿਤਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ ਉਦੋਂ ਤੋਂ ਡੇਰਾਵਾਦ ਨੂੰ ਹਵਾ ਮਿਲੀ ਹੈ 
  • ਕਿਹਾ ਮੇਰੇ ਵਾਰ ਵਾਰ ਬੇਨਤੀ ਕਰਨ ਉੱਪਰ ਵੀ ਸ਼੍ਰੋ.ਗੁ.ਪ੍ਰ. ਕਮੇਟੀ ਨੇ ਮੇਰੇ ਪਿਤਾ ਧੰਨਾ ਸਿੰਘ ਗੁਲਸ਼ਨ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਨਹੀਂ ਲਗਾਈ 
  • ਕਿਹਾ ਤਸਵੀਰ ਨਾ ਲਗਾਉਣ ਬਾਰੇ ਸ਼੍ਰੋ.ਗੁ.ਪ੍ਰ. ਕਮੇਟੀ ਦਾ ਜਵਾਬ ਸੀ ਕਿ “ਹਾਲੇ ਉਪਰੋਂ ਹੁਕਮ ਨਹੀਂ ਆਏ”
  • ਕਿਹਾ ਟਕਸਾਲੀ ਅਕਾਲੀ ਪਰਿਵਾਰਾਂ ਅਤੇ ਦਲਿਤਾਂ ਦੀ ਅਣਦੇਖੀ ਬਾਦਲਾਂ ਨੂੰ ਵਾਰਾ ਨਹੀਂ ਖਾਵੇਗੀ 
  • ਕਿਹਾ ਉਹ ਸਿਆਸਤ ਵਿੱਚ ਮੁੜ ਸਰਗਰਮ ਹੋਣਗੇ ਪਰ ਆਪਣੇ ਅਗਲੇ ਕਦਮ ਬਾਰੇ ਪੱਤੇ ਹਾਲੇ ਨਹੀਂ ਖੋਲ੍ਹਣਗੇ

ਬੀਬੀ ਪਰਮਜੀਤ ਕੌਰ ਗੁਲਸ਼ਨ


ਬ੍ਰਹਮਪੁਰੇ ਦਾ ਸਿੱਧੂ ਨੂੰ ਸੱਦਾਂ :

  • ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਬਿਆਨ 
  • ਸਿੱਧੂ ਜਿਸ ਵੀ ਪਾਰਟੀ ਵਿੱਚ ਜਾਏਗਾ ਸਰਕਾਰ ਉਸੇ ਦੀ ਹੀ ਬਣੇਗੀ
  • ਬ੍ਰਹਮਪੁਰਾ ਨੇ ਸ਼੍ਰੋ.ਅ.ਦ. (ਟ) ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ 
  • ਕਿਹਾ 2 ਫਰਵਰੀ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਦਿੱਲੀ ਚੋਣਾਂ ਵਿੱਚ ਕਿਸ ਦੀ ਹਮਾਇਤ ਕਰਨੀ ਹੈ 
  • ਕਿਹਾ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਰਤ ਲਈ ਖਤਰਾ ਹੈ 
  • ਕੋਰ ਕਮੇਟੀ ਦੀ ਮੀਟਿੰਗ ਵਿੱਚ ਇਸ ਕਾਨੂੰਨ ਖ਼ਿਲਾਫ਼ ਮਤਾ ਵੀ ਪਾਸ ਕੀਤਾ

ਰਣਜੀਤ ਸਿੰਘ ਬ੍ਰਹਮਪੁਰਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,