January 22, 2020 | By ਸਿੱਖ ਸਿਆਸਤ ਬਿਊਰੋ
ਅੱਜ ਦੀ ਖਬਰਸਾਰ | 22 ਜਨਵਰੀ 2020 (ਬੁੱਧਵਾਰ)
ਖਬਰਾਂ ਸਿੱਖ ਜਗਤ ਦੀਆਂ:
ਪੀ.ਟੀ.ਸੀ. ਮਾਮਲਾ:
• ਲੈਸਟਰ (ਇੰਗਲੈਂਡ) ਦੇ ਗੁ: ਗੁਰੂ ਤੇਗ ਬਹਾਦਰ ਜੀ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਚਿੱਠੀ ਲਿਖੀ।
• ਗੁਰਬਾਣੀ ਪ੍ਰਸਾਰਣ ‘ਤੇ ਅਜਾਰੇਦਾਰੀ ਜਤਾਉਣ ਲਈ ਪੀ.ਟੀ.ਸੀ. ਦੀ ਪੁਰਜੋਰ ਨਿਖੇਧੀ ਕੀਤੀ।
• ਕਿਹਾ ਗੁਰਬਾਣੀ ਉੱਤੇ ਕਿਸੇ ਦੀ ਅਜਾਰੇਦਾਰੀ ਨਹੀਂ ਹੋ ਸਕਦੀ।
• ਗੁਰਬਾਣੀ ਪ੍ਰਸਾਰਣ ਦੇ ਵਪਾਰੀਕਰਣ ਨਹੀਂ ਹੋਣਾ ਚਾਹੀਦਾ।
• ਗੈਰ-ਵਪਾਰਕ ਤੇ ਸਤਿਕਾਰਤ ਤਰੀਕੇ ਨਾਲ ਸਭਨਾਂ ਨੂੰ ਪ੍ਰਸਾਰਣ ਦੀ ਖੁੱਲ੍ਹ ਹੋਵੇ।
• ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਸਮਾਂ ਰਹਿੰਦਿਆਂ ਜਵਾਬ ਭੇਜੇ।
ਮਾਮਲਾ ਨਚਾਰਾਂ ਦੇ ਬੁੱਤ ਤੋੜਨ ਦਾ:
• ਢਾਡੀਆਂ ਅਤੇ ਕਵੀਸ਼ਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਰਸਤੇ ਉੱਪਰ ਬਣੇ ਨਚਾਰਾਂ ਦੇ ਬੁੱਤਾਂ ਨੂੰ ਹਟਾਉਣ ਲਈ ਕੀਤਾ ਰੋਹ ਵਿਖਾਵਾ।
• ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਨੇ ਸਾਂਝੇ ਤੌਰ ਤੇ ਲੱਗੇ ਹੋਏ ਬੁੱਤਾਂ ਸਾਹਮਣੇ ਕੀਤਾ ਰੋਹ ਵਿਖਾਵਾ।
• ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀ.ਸੀ. ਨੂੰ ਦਿੱਤਾ ਗਿਆ ਮੰਗ ਪੱਤਰ।
• ਫੜੇ ਗਏ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਵੀ ਕੀਤੀ।
• ਡੀਸੀ ਸ਼ਿਵ ਦੁਲਾਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਸਰਕਾਰ ਨਾਲ ਸਬੰਧਤ ਹੈ।
• ਕਿਹਾ ਇਹ ਮੰਗ ਪੱਤਰ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ।
ਗਿਆਨੀ ਜਸਵੰਤ ਸਿੰਘ ’ਤੇ ਦਰਜ ਮਾਮਲੇ ਦਾ ਮਸਲਾ:
• ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੌਂਪਿਆ ਮੰਗ ਪੱਤਰ
• ਗੁਰਬਾਣੀ ਦੇ ਸ਼ਬਦਾਂ ਦੀ ਇਸਾਈ ਪ੍ਰਚਾਰਕਾਂ ਵੱਲੋਂ ਗਲਤ ਵਿਆਖਿਆ ਕਰਨ ਦਾ ਦੋਸ਼ ਲਾਇਆ
• ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ (ਮੰਜੀ ਸਾਹਿਬ) ਵਾਲਿਆਂ ਉੱਪਰ ਦਰਜ ਕੇਸ ਰੱਦ ਕਰਵਾਉਣ ਦੀ ਮੰਗ ਵੀ ਕੀਤੀ
• ਜ਼ਿਕਰਯੋਗ ਹੈ ਕਿ ਗਿਆਨੀ ਜਸਵੰਤ ਸਿੰਘ ਜੀ ਨੇ ਇੱਕ ਸਮਾਗਮ ਦੌਰਾਨ ਇਸਾਈ ਬਣ ਰਹੇ ਪੰਜਾਬ ਦੇ ਲੋਕਾਂ ਉੱਪਰ ਸਖਤ ਟਿੱਪਣੀਆਂ ਕੀਤੀਆਂ ਸਨ
ਖਬਰਾਂ ਦੇਸ ਪੰਜਾਬ ਦੀਆਂ:
ਸ਼੍ਰੋ.ਅ.ਦ. (ਬ) ਦੀ ਕੋਰ ਕਮੇਟੀ ਦੀ ਇਕੱਤਰਤਾ:
• ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਸੀਟਾਂ ਤੋਂ ਕੋਰੀ ਨਾਂਹ ਤੋਂ ਬਾਅਦ ਸ਼੍ਰੋ.ਅ.ਦ. (ਬ) ਨੇ ਕੋਰ ਕਮੇਟੀ ਦੀ ਇਕੱਤਰਤਾ ਸੱਦੀ।
• ਇਕੱਤਰਤਾ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਣੀਆਂ ਦੇ ਮੁੱਦੇ ਉੱਪਰ ਸੱਦੀ ਗਈ ਸਰਬ ਪਾਰਟੀ ਇਕੱਤਰਤਾ ਬਾਰੇ ਵੀ ਵਿਚਾਰ ਹੋਵੇਗੀ।
ਭਾਜਪਾ ਦੀ ਪੰਜਾਬ ਬਾਰੇ ਇੱਛਾ:
• ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਹਰੇਕ ਭਾਜਪਾ ਵਰਕਰ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਦਾ ਸੁਪਨਾ ਲੈਂਦਾ ਹੈ।
• ਕਿਹਾ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਹਰ ਵਰਕਰ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
• ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਬਾਦਲ ਦਲ ਤੋਂ ਵੱਖਰੇ ਹੋ ਕੇ ਚੋਣਾਂ ਲੜਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ।
ਸਿਹਰਾ ਬਨਵਾਉਣ ਦੀ ਦੌੜ?
• ਖ਼਼ਬਰਖਾਨੇ ਅਨੁਸਾਰ ਦਿੱਲੀ ਵਿੱਚ ਬਾਦਲਾਂ ਨੂੰ ਸੀਟਾਂ ਨਾ ਮਿਲਣ ਪਿੱਛੇ ਬਲਵੰਤ ਸਿੰਘ ਰਾਮੂਵਾਲੀਆ ਦੀ ਅਹਿਮ ਭੂਮਿਕਾ।
• ਪਿਛਲੇ ਇੱਕ ਸਾਲ ਤੋਂ ਸ਼੍ਰੋ.ਅ.ਦ. (ਬ) ਦੇ ਵਿਰੋਧੀ ਆਗੂਆਂ ਵਿੱਚ ਰਾਮੂਵਾਲੀਆ ਪੂਰੇ ਸਰਗਰਮ ਸਨ।
• ਖੁਦ ਰਾਮੂਵਾਲੀਆ ਅਨੁਸਾਰ ਉਹ ਭਾਜਪਾ ਨੂੰ ਇਹ ਗੱਲ ਜਚਾਉਣ ਵਿੱਚ ਕਾਮਯਾਬ ਰਹੇ ਕਿ ਸ਼੍ਰੋ.ਅ.ਦ. (ਬ) ਦੀ ਦਿੱਲੀ ਚੋਣਾਂ ਦੌਰਾਨ ਹਾਲਤ ਬਹੁਤ ਪਤਲੀ ਰਹਿਣੀ ਹੈ।
ਸਿੱਧੂ-ਟਕਸਾਲੀ ਜੁਗਲਬੰਦੀ?
• ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਦਿੱਤਾ ਬਿਆਨ।
• ਕਿਹਾ ਨਵਜੋਤ ਸਿੱਧੂ ਹੋਵੇਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ।
• ਕਿਹਾ ਅਸੀਂ ਚਾਹੁੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਸਾਡੀ ਅਗਵਾਈ ਕਰੇ।
• ਰਣਜੀਤ ਸਿੰਘ ਬ੍ਰਹਮਪੁਰਾ ਨੇ ਨਵਜੋਤ ਸਿੱਧੂ ਨੂੰ ਸ਼੍ਰੋ.ਅ.ਦ. (ਟ) ਵਿਚ ਸ਼ਾਮਿਲ ਕਰਨ ਦਾ ਸੱਦਾ ਦਿੱਤਾ।
• ਕਿਹਾ ਸਿੱਧੂ ਸ਼੍ਰੋ.ਅ.ਦ. (ਟ) ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਵੀ ਹੋਵੇਗਾ।
ਪੁਲਿਸ ਮੁਖੀ ਦੀ ਕੁਰਸੀ ਦਾ ਵਿਵਾਦ:
• ਪੰਜਾਬ ਹਾਈਕੋਰਟ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਰਾਹਤ ਦਿੱਤੀ।
• ਹਾਈਕੋਰਟ ਨੇ ਕੈਟ ਦੇ ਹੁਕਮਾਂ ਉੱਪਰ ਲਾਈ ਰੋਕ।
• ਅਗਲੀ ਸੁਣਵਾਈ ਲਈ 26 ਫਰਵਰੀ ਤਾਰੀਖ ਤੈਅ ਕੀਤੀ ਗਈ।
ਨਾ.ਸੋ.ਕਾ. ਵਿਰੋਧ:
• ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁੱਧ ਰੋਹ ਵਿਖਾਵਾ।
• ਸਟੂਡੈਂਟਸ ਫਾਰ ਸੁਸਾਇਟੀ (ਸ.ਫ.ਸ.) ਦੀ ਅਗਵਾਈ ਵਿੱਚ ਖੋਜ ਵਿਦਿਆਰਥੀਆਂ ਸਮੇਤ ਹੋਰਨਾਂ ਵਿਦਿਆਰਥੀਆਂ ਨੇ ਵੀ ਲਿਆ ਹਿੱਸਾ।
• ਇਸ ਦੌਰਾਨ ਇਸ ਰੋਸ ਵਿਖਾਵੇ ਦੇ ਸਾਹਮਣੇ 7-8 ਵਿਦਿਆਰਥੀ ਆ ਕੇ ਨਾ.ਸੋ.ਕਾ. ਹੱਕ ਵਿੱਚ ਨਾਅਰੇਬਾਜ਼ੀ ਕਰਨ ਲੱਗੇ।
• ਇਨ੍ਹਾਂ ਵਿਦਿਆਰਥੀਆਂ ਨੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਅ.ਭ.ਵਿ.ਪ.) ਦੀਆਂ ਤਖਤੀਆਂ ਫਾੜੀਆਂ ਸਨ।
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਅੜੀਅਲ ਸ਼ਾਹ:
• ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ।
• ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਨੂੰ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
• ਕਿਹਾ ਇਹ ਗੱਲ ਮੈਂ ਡੰਕੇ ਦੀ ਚੋਟ ਤੇ ਕਹਿੰਦਾ ਹਾਂ।
• ਜਿੰਨਾ ਵਿਰੋਧ ਕਰਨਾ ਹੈ ਕਰੀ ਜਾਓ ਇਹ ਕਾਨੂੰਨ ਵਾਪਸ ਨਹੀਂ ਹੋਵੇਗਾ।
• ਅਮਿਤ ਸ਼ਾਹ ਨੇ ਲਖਨਊ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕੀਤਾ।
• ਸ਼ਾਹ ਨੇ ਕਿਹਾ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਨਾ.ਸੋ.ਕਾ. ਵਿਰੁੱਧ ਵਿਖਾਵਾ ਜਾਰੀ:
• ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਰੋਹ ਵਿਖਾਵਾ ਲਗਾਤਾਰ ਜਾਰੀ।
• ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਵਿਖਾਵਾਕਾਰੀਆਂ ਨਾਲ ਮੁਲਾਕਾਤ।
• ਵਿਖਾਵਾਕਾਰੀਆਂ ਦੇ ਵਫ਼ਦ ਨੇ ਉਪ ਰਾਜਪਾਲ ਨੂੰ ਦਿੱਤਾ ਮੰਗ ਪੱਤਰ।
ਮਮਤਾ ਸਰਕਾਰ ਦਾ ਅਹਿਮ ਐਲਾਨ:
• ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਖਿਲਾਫ ਮਤਾ ਪਾਸ ਕਰੇਗੀ।
• 27 ਜਨਵਰੀ ਦੁਪਹਿਰ ਨੂੰ ਵਿਧਾਨ ਸਭਾ ਦਾ ਖਾਸ ਇਜਲਾਸ ਬੁਲਾਇਆ।
ਸਿੱਬਲ ਦੀ ਸ਼ਾਹ ਨੂੰ ਚੁਣੌਤੀ:
• ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਉੱਪਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਦਿੱਤੀ ਮੋਦੀ ਅਤੇ ਸ਼ਾਹ ਨੂੰ ਚੁਣੌਤੀ।
• ਕਿਹਾ ਇਸ ਮੁੱਦੇ ਉੱਤੇ ਇੱਕ ਪਾਸੇ ਮੈਂ ਇਕੱਲਾ ਅਤੇ ਦੂਸਰੇ ਪਾਸੇ ਤੁਸੀਂ ਦੋਵੇਂ ਆਹਮੋ ਸਾਹਮਣੇ ਬੈਠ ਕੇ ਬਹਿਸ ਕਰੋ।
• ਕਿਹਾ ਸਮਾਂ ਵੀ ਤੁਹਾਡਾ ਅਤੇ ਥਾਂ ਵੀ ਤੁਹਾਡੀ ਹੋਵੇਗੀ।
• ਜ਼ਿਕਰਯੋਗ ਹੈ ਕਿ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ, ਮਮਤਾ ਬੈਨਰਜੀ, ਮਾਇਆਵਤੀ ਤੇ ਅਖਿਲੇਸ਼ ਯਾਦਵ ਨੂੰ ਨਾਗਰਿਕਤਾ ਸੋਧ ਕਾਨੂੰਨ ਉੱਪਰ ਬਹਿਸ ਕਰਨ ਲਈ ਚੁਣੌਤੀ ਦਿੱਤੀ ਸੀ।
• “ਅਫਜ਼ਲ ਗੁਰੂ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਗਿਆ”?
• ਕਿਹਾ ਸੀਨੀਅਰ ਭਾਰਤੀ ਅਦਾਕਾਰਾ ਸੋਨੀ ਰਾਜ਼ਦਾਨ (ਪਤਨੀ ਮਹੇਸ਼ ਭੱਟ) ਨੇ।
• ਕਿਹਾ ਇਹ ਨਿਆਂ ਦਾ ਮਜ਼ਾਕ ਹੈ ਅਤੇ ਇਸ ਗੱਲ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ।
• ਸੋਨੀ ਰਾਜਦਾਨ ਨੇ ਇਸ ਕੇਸ ਦੇ ਜਾਂਚ ਅਧਿਕਾਰੀ ਉਪਰ ਵੀ ਸਵਾਲ ਖੜ੍ਹੇ ਕੀਤੇ।
• ਸੋਨੀ ਨੇ ਕਿਹਾ ਜੇ ਕੋਈ ਬੇਕਸੂਰ ਆਦਮੀ ਮਰ ਜਾਵੇ ਤਾਂ ਉਸ ਨੂੰ ਕੌਣ ਵਾਪਸ ਲਿਆ ਸਕਦਾ ਹੈ?
• ਕਿਹਾ ਮੌਤ ਦੀ ਸਜ਼ਾ ਐਵੇਂ ਹੀ ਨਹੀਂ ਸੁਣਾ ਦੇਣੀ ਚਾਹੀਦੀ।
ਦਿੱਲੀ ਦੇ ਆਪ ਆਗੂ ਦੀ ਘਰ-ਵਾਪਸੀ:
• “ਆਪ” ਨੂੰ ਛੱਡਣ ਵਾਲੇ ਵਿਧਾਇਕ ਅਵਤਾਰ ਸਿੰਘ ਕਾਲਕਾ ਮੁੜ “ਆਪ” ਵਿੱਚ ਸ਼ਾਮਲ
• ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਨੇ ਘਰ ਜਾ ਕੇ ਮਨਾਇਆ
• ਕਾਲਕਾ ਦੀ ਜਗ੍ਹਾ ਆਤਿਸ਼ੀ ਨੂੰ ਹੀ ਟਿਕਟ ਦਿੱਤੀ ਗਈ ਹੈ
ਖਬਰਾਂ ਆਰਥਿਕ ਜਗਤ ਦੀਆਂ:
ਡੁੱਬਦਾ ਅਰਥਚਾਰਾ:
• ਆਈ.ਐਮ.ਐਫ. (ਅੰਤਰਰਾਸ਼ਟਰੀ ਮੁਦਰਾ ਕੋਸ਼) ਨੇ ਭਾਰਤ ਦੀ ਘਰੇਲੂ ਉਤਪਾਦਨ ਦਰ (ਜੀ.ਡੀ.ਪੀ.) ਦੀ ਵਾਧਾ ਦਰ 4.8 ਫੀਸਦੀ ਰਹਿਣ ਦਾ ਅਨੁਮਾਨ ਦਿੱਤਾ।
• ਆਈ.ਐਮ.ਐਫ. ਲਗਾਤਾਰ 9ਵੀਂ ਏਜੰਸੀ ਹੈ ਜਿਸ ਨੇ ਭਾਰਤ ਦੀ ਜੀ.ਡੀ.ਪੀ. ਵਾਧਾ ਦਰ ਘੱਟ ਦੱਸੀ ਹੈ।
ਪੀ. ਚਿਦੰਬਰਮ ਦਾ ਬਿਆਨ:
• ਪੀ. ਚਿਦੰਬਰਮ ਨੇ ਕਿਹਾ ਜੀ.ਡੀ.ਪੀ. ਵਾਧਾ ਦਰ ਇਸ ਤੋਂ ਵੀ ਘੱਟ ਹੋ ਸਕਦੀ ਹੈ।
• ਕਿਹਾ ਇਕ ਆਈ.ਐਮ.ਐਫ. ਅਤੇ ਗੀਤਾ ਗੋਪੀਨਾਥ ਮੋਦੀ ਸਰਕਾਰ ਦਾ ਹਮਲਾ ਝੱਲਣ ਲਈ ਤਿਆਰ ਰਹਿਣ।
• ਕਿਹਾ ਮੋਦੀ ਸਰਕਾਰ ਦੇ ਮੰਤਰੀ ਹੁਣ ਆਈ.ਐਮ.ਐਫ. ਅਤੇ ਗੀਤਾ ਗੋਪੀਨਾਥ ਵਿਰੁੱਧ ਬਿਆਨਬਾਜੀ ਕਰਨਗੇ।
ਡੁੱਬ ਰਹੀਆਂ ਫੋਨ (ਟੈਲੀਕਾਮ) ਕੰਪਨੀਆਂ ਦਾ ਮਾਮਲਾ:
• ਭਾਰਤੀ ਸੁਪਰੀਮ ਕੋਰਟ ਟੈਲੀਕਾਮ ਕੰਪਨੀਆਂ ਦੀ ਅਰਜ਼ੀ ਤੇ ਸੁਣਵਾਈ ਲਈ ਰਾਜੀ ਹੋਈ।
• ਮਾਮਲਾ 1.47 ਲੱਖ ਕਰੋੜ ਅਦਾਇਗੀ ਦਾ।
• ਇਹ ਅਦਾਇਗੀ ਟੈਲੀਕਾਮ ਕੰਪਨੀਆਂ ਵੱਲੋਂ ਭਾਰਤੀ ਟੈਲੀਕਾਮ ਵਿਭਾਗ ਨੂੰ ਦਿੱਤੀ ਜਾਣੀ ਹੈ।
• ਟੈਲੀਕਾਮ ਕੰਪਨੀਆਂ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਦਾਇਗੀ ਬਾਰੇ ਨਵਾਂ ਸ਼ਡਿਊਲ ਜਾਰੀ ਕਰਨ ਦੀ ਮੰਗ ਕੀਤੀ।
• ਭਾਰਤੀ ਸੁਪਰੀਮ ਕੋਰਟ ਨੇ ਟੈਲੀਕਾਮ ਕੰਪਨੀਆਂ ਨੂੰ 23 ਜਨਵਰੀ ਤੱਕ ਇਹ ਅਦਾਇਗੀ ਕਰਨ ਲਈ ਕਿਹਾ ਸੀ।
ਕੌਮਾਂਤਰੀ ਖਬਰਾਂ:
• ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਸ਼ਮੀਰ ਮਸਲੇ ’ਤੇ ਬਿਆਨ।
• ਅਮਰੀਕਾ ਕਸ਼ਮੀਰ ਮਸਲੇ ’ਤੇ ਪਾਕਿਸਤਾਨ ਦੀ ਮਦਦ ਕਰਨ ਲਈ ਤਿਆਰ ਹੈ।
• ਟਰੰਪ ਨੇ ਇਹ ਗੱਲ ਦਾਵੋਸ ਵਿਚ ਵਰਲਡ ਇਕੋਨਾਮਿਕ ਫੋਰਮ ਦੌਰਾਨ ਕਹੀ।
• ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ।
• ਟਰੰਪ ਨੇ ਕਿਹਾ ਕਸ਼ਮੀਰ ਦੇ ਬਾਰੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਕੀ ਚੱਲ ਰਿਹਾ ਹੈ ਅਸੀਂ ਇਸ ਬਾਰੇ ਗੱਲਬਾਤ ਕਰ ਰਹੇ ਹਾਂ।
• ਕਿਹਾ ਅਸੀਂ ਜਿੰਨੀ ਵੀ ਮਦਦ ਕਰ ਸਕਦੇ ਹੋਏ ਜ਼ਰੂਰ ਕਰਾਂਗੇ।
• ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ।
• ਅਸੀਂ ਹਮੇਸ਼ਾ ਇਹ ਉਮੀਦ ਕੀਤੀ ਹੈ ਕਿ ਅਮਰੀਕਾ ਕਸ਼ਮੀਰ ਮਸਲੇ ਨੂੰ ਸੁਲਝਾਉਣ ਵਿੱਚ ਆਪਣੀ ਭੂਮਿਕਾ ਨਿਭਾਵੇ।
• ਕਿਹਾ ਪਾਕਿਸਤਾਨ ਵਿੱਚ ਸਾਡੇ ਲਈ ਭਾਰਤ ਇੱਕ ਵੱਡਾ ਮੁੱਦਾ ਹੈ।
• ਕਿਹਾ ਇਸ ਮੁੱਦੇ ਨੂੰ ਸੁਲਝਾਉਣ ਲਈ ਅਮਰੀਕਾ ਹੀ ਇੱਕ ਅਜਿਹਾ ਦੇਸ਼ ਹੈ ਜੋ ਭੂਮਿਕਾ ਨਿਭਾ ਸਕਦਾ ਹੈ ਹੋਰ ਕੋਈ ਨਹੀਂ।
ਟਰੰਪ ਵਿਰੁੱਧ ਮਹਾਦੋਸ਼ ’ਤੇ ਸੁਣਵਾਈ:
• ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਮਹਾਦੋਸ਼ ਉੱਪਰ ਸੈਨੇਟ ਵਿੱਚ ਸੁਣਵਾਈ ਸ਼ੁਰੂ।
• ਇਹ ਸੁਣਵਾਈ ਹਫ਼ਤੇ ਦੇ 6 ਦਿਨ ਹੋਵੇਗੀ।
• ਹਰ ਦਿਨ 6 ਘੰਟੇ ਸੁਣਵਾਈ ਚੱਲੇਗੀ।
Related Topics: Badal Dal, Balwant Singh Ramowalia, BJP, Daily News Briefs, navjot singh sidhu