ਜਮਹੂਰੀ ਸੰਸਥਾਵਾਂ ਦਾ ਮਹੱਤਵ ਉਦੋਂ ਹੀ ਉਜਾਗਰ ਹੁੰਦਾ ਹੈ ਜਦ ਉਹ ਨਿਰਪੱਖ, ਜਮਹੂਰੀ ਅਤੇ ਲੋਕ-ਪੱਖੀ ਢੰਗ-ਤਰੀਕੇ ਨਾਲ ਕੰਮ ਕਰਦੀਆਂ ਹਨ। ਇਸ ਸਬੰਧ ਵਿਚ ਅਲਾਹਾਬਾਦ ਹਾਈ ਕੋਰਟ ਦਾ ਡਾ. ਕਫ਼ੀਲ ਖ਼ਾਨ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਆਦੇਸ਼ ਦੇਣਾ ਸਵਾਗਤਯੋਗ ਹੈ।
ਵਿਦੇਸ਼ਾਂ ਵਿੱਚ ਇੰਡੀਆ ਦੇ ਸਫਾਰਤਖਾਨਿਆਂ ਵੱਲੋਂ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦੀਆਂ ਕੋਸ਼ਿਸ਼ਾਂ ਕਰਨ ਦਾ ਮਸਲਾ ਹੁਣ ਤਕਰੀਬਨ ਜੱਗ ਜਾਹਿਰ ਹੈ। ਜਰਮਨੀ ਵਿੱਚ ਤਾਂ ਇੰਡੀਆ ਦੀਆਂ ਖੂਫੀਆਂ ਏਜੰਸੀਆਂ ਦੇ ਜਸੂਸ ਸਿੱਖਾਂ ਦੀ ਜਸੂਸੀ ਕਰਨ ਕਰਕੇ ਮੁਕਦਮਿਆਂ ਦਾ ਵੀ ਸਾਹਮਣਾ ਕਰ ਰਹੇ ਹਨ ਅਤੇ ਕੁਝ ਨੂੰ ਅਜਿਹੇ ਮੁਕਦਮਿਆਂ ਵਿੱਚ ਅਦਾਲਤਾਂ ਵੱਲੋਂ ਦੋਸ਼ੀ ਵੀ ਠਹਿਰਾਇਆਂ ਜਾ ਚੁੱਕਾ ਹੈ।
ਆਪਣੇ ਹੀ ਪ੍ਰਬੰਧ ਹੇਠ ਗਾਇਬ ਹੋਏ ਜਾਂ ਕਰ ਦਿੱਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗੰਭੀਰ ਮਾਮਲੇ ਦੀ ਜਾਂਚ ਤੋਂ ਲੈਕੇ ਦੋਸ਼ੀ ਕਰਾਰ ਦਿੱਤੇ ਗਏ ਸਿਰਫ ਕਮੇਟੀ ਮੁਲਾਜਮਾਂ ਨੂੰ ਸਜਾ ਦੇਣ ਦੇ ਸਫਰ ਦਾ ਇੱਕ ਪੜਾਅ ਤੈਅ ਕਰਦਿਆਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਉਨ੍ਹਾਂ ਨਾਲ ਚਲ ਰਹੀ ਕਾਰਜਕਾਰਣੀ ਨੇ ਦਾਅਵਾ ਕੀਤਾ ਹੈ ਕਿ ਸ਼੍ਰੋ.ਗੁ.ਪ੍ਰ.ਕ. ਸਮਰੱਥ ਹੈ, ਉਹ ਸਿੱਖ ਗੁਰਦੁਆਰਾ ਐਕਟ 1925 ਦੇ ਘੇਰੇ ਅੰਦਰ ਰਹਿੰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਵੇਗੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਜਾਂਚ ਜਥਾ ਕਾਇਮ ਕੀਤਾ ਗਿਆ। ਜਦੋਂ ਉਸ ਜਾਂਚ ਜਥੇ ਦੀ ਰਿਪੋਰਟ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਗਏ ਸਰੂਪਾਂ ਵਿੱਚੋਂ ਇਸ ਸੰਸਥਾ ਦੇ ਆਪਣੇ ਰਿਕਾਰਡ ਮੁਤਾਬਕ 328 ਸਰੂਪ ਘੱਟ ਹਨ।
ਇੰਡੀਆ ਸਰਕਾਰ ਦੀ ਅੰਕੜਿਆਂ ਨਾਲ ਸੰਬੰਧਤ ਵਜ਼ਾਰਤ ਵੱਲੋਂ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਬਾਰੇ ਜਦੋਂ ਸੋਮਵਾਰ ਨੂੰ ਵਿੱਤੀ ਅੰਕੜੇ ਜਾਰੀ ਕੀਤੇ ਗਏ ਤਾਂ ਬਹੁਤੇ ਮਾਹਿਰਾਂ ਨੂੰ ਆਸ ਸੀ ਕਿ ਇੰਡੀਆ ਦੇ ਕੁੱਲ ਘਰੇਲੂ ਉਤਪਾਦਨ ਵਿੱਚ 20 ਫੀਸਦੀ ਤੋਂ ਘੱਟ ਹੀ ਗਿਰਾਵਟ ਦਰਜ ਹੋਈ ਹੋਵੇਗੀ।
ਸੰਵਾਦ ਵੱਲੋਂ ਹੁਣ ਇਸ ਖਰੜੇ ਸੰਬੰਧੀ ਲੜੀਵਾਰ ਵਿਚਾਰ-ਚਰਚਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸੰਗਤਾਂ ਵਲੋਂ ਆਏ ਸਵਾਲਾਂ ਅਤੇ ਸੁਝਾਵਾਂ ਨੂੰ ਮੁੱਖ ਰੱਖਦੇ ਹੋਏ ਦਸਤਾਵੇਜ਼ ਦੇ ਵੱਖ-ਵੱਖ ਹਿੱਸਿਆਂ ਉੱਤੇ ਵਿਸਤਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ, ਮਾਤਾ ਸੁਰਜੀਤ ਕੌਰ ਜੀ ਬੀਤੀ 27 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਨਮਿੱਤ ਅਰਦਾਸ ਸਮਾਗਮ 5 ਸਤੰਬਰ ਨੂੰ ਹੋਵੇਗਾ।
« Previous Page